ਅਮਰੀਕਾ ’ਚ ਹੋਈ ਫਾਈਰਿੰਗ ’ਚ 8 ਲੋਕਾਂ ਦੀ ਮੌਤ, ਬੰਦੂਕਧਾਰੀ ਨੇ ਕੀਤੀ ਖ਼ੁਦਕੁਸ਼ੀ

Friday, Apr 16, 2021 - 05:10 PM (IST)

ਅਮਰੀਕਾ ’ਚ ਹੋਈ ਫਾਈਰਿੰਗ ’ਚ 8 ਲੋਕਾਂ ਦੀ ਮੌਤ, ਬੰਦੂਕਧਾਰੀ ਨੇ ਕੀਤੀ ਖ਼ੁਦਕੁਸ਼ੀ

ਇੰਡੀਆਨਾਪੋਲਿਸ/ਅਮਰੀਕਾ (ਭਾਸ਼ਾ) : ਇੰਡੀਆਨਾਪੋਲਿਸ ਵਿਚ ਫੇਡੇਕਸ ਦੇ ਇਕ ਕੇਂਦਰ ‘ਤੇ ਵੀਰਵਾਰ ਰਾਤ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿਚ 8 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਬੁਲਾਰੇ ਜਿਨੀ ਕੁੱਕ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਘੱਟ ਤੋਂ ਘੱਟ 4 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ, ਜਿਨ੍ਹਾਂ ਵਿਚੋਂ 1 ਗੰਭੀਰ ਰੂਪ ਨਾਲ ਜ਼ਖ਼ਮੀ ਹੈ। ਦੋ ਹੋਰ ਨੂੰ ਘਟਨਾ ਸਥਾਨ ’ਤੇ ਹੀ ਮੁੱਢਲੀ ਡਾਕਟਰੀ ਸਹਾਇਅਤਾ ਦਿੱਤੀ ਗਈ। ਇਸ ਘਟਨਾ ਵਿਚ ਕੋਈ ਕਾਨੂੰਨ ਪ੍ਰਵਰਤਨ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ ਹੈ।

ਇਸ ਤੋਂ ਪਹਿਲਾਂ ਪੁਲਸ ਨੇ ਦੱਸਿਆ ਸੀ ਕਿ ਬੰਦੂਕਧਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਕੁੱਕ ਨੇ ਦੱਸਿਆ ਕਿ ਘਟਨਾ ਵੀਰਵਾਰ ਦੀ ਰਾਤ ਦੀ ਹੈ। ਜਦੋਂ ਪੁਲਸ ਘਟਨਾ ਸਥਾਨ ’ਤੇ ਪਹੁੰਚੀ ਤਾਂ ਉਥੇ ਗੋਲੀਬਾਰੀ ਚੱਲ ਰਹੀ ਸੀ। ਫੇਡੇਕਸ ਵੱਲੋਂ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ, ‘ਇੰਡੀਆਪੋਲਿਸ ਹਵਾਈਅੱਡੇ ਦੇ ਨੇੜੇ ਸਾਡੇ ਫੇਡੇਕਸ ਕੇਂਦਰ ’ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਅਸੀਂ ਜਾਣੂ ਹਾਂ। ਸੁਰੱਖਿਆ ਸਾਡੀ ਸਿਖ਼ਰ ਤਰਜੀਹ ਹੈ ਅਤੇ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਸਾਡੀ ਹਮਦਰਦੀ ਹੈ।’ ਫੇਡੇਕਸ ਕੇਂਦਰ ਵਿਚ ਕੰਮ ਕਰਨ ਵਾਲੇ ਘਟਨਾ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਆਈ ਅਤੇ ਉਸ ਦੇ ਬਾਅਦ ਉਸ ਨੇ ਇਕ ਬੰਦੂਕਧਾਰੀ ਨੂੰ ਉਥੇ ਦੇਖਿਆ।
 


author

cherry

Content Editor

Related News