ਲੋਨ ਕਾਰਨ ਅਮਰੀਕਾ ''ਚ ਫਿਰ ਆ ਸਕਦੀ ਹੈ ਮੰਦੀ, ਵਿੱਤ ਮੰਤਰੀ ਜੇਨੇਟ ਯੇਲੇਨ ਨੇ ਦਿੱਤੀ ਚਿਤਾਵਨੀ
Wednesday, Oct 06, 2021 - 02:22 AM (IST)
ਵਾਸ਼ਿੰਗਟਨ-ਅਮਰੀਕਾ ਦੀ ਟ੍ਰੇਜਰੀ ਸਕੱਤਰ ਭਾਵ ਵਿੱਤ ਮੰਤਰੀ ਜੇਨੇਟ ਯੇਲੇਨ ਨੇ ਮੰਗਲਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਲੋਨ ਕਾਰਨ ਅਮਰੀਕਾ ਫਿਰ ਮੰਦੀ ਦੀ ਲਪੇਟ 'ਚ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਲੋਨ ਡਿਫਾਲਟ ਇਕ ਹੋਰ ਮੰਦੀ ਦਾ ਕਾਰਨ ਬਣ ਸਕਦਾ ਹੈ। ਮਸ਼ਹੂਰ ਅਰਥਸ਼ਾਸ਼ਤੀ ਯੇਲੇਨ ਨੇ ਕਿਹਾ ਕਿ ਅਮਰੀਕੀ ਕਾਨੂੰਨ ਨਿਰਮਾਤਾ ਲੋਨ ਦੀ ਸੀਮਾ ਨੂੰ ਵਧਾਉਣ ਲਈ ਲੜ ਰਹੇ ਹਨ ਅਤੇ ਅਜਿਹੇ 'ਚ ਲੋਨ ਡਿਫਾਲਟ ਹੋਣਾ ਲਾਜ਼ਮੀ ਹੈ ਤਾਂ ਮੈਂ ਪੂਰੀ ਤਰ੍ਹਾਂ ਨਾਲ ਉਮੀਦ ਕਰਦੀ ਹਾਂ ਕਿ ਇਹ ਮੰਦੀ ਦਾ ਕਾਰਨ ਬਣੇਗੀ।
ਇਹ ਵੀ ਪੜ੍ਹੋ : 'ਭਾਰਤ ਵਿਰੁੱਧ ਕਿਸੇ ਵੀ ਗਤੀਵਿਧੀ ਲਈ ਸ਼੍ਰੀਲੰਕਾ ਦਾ ਇਸਤੇਮਾਲ ਨਹੀਂ ਹੋਣ ਦੇਵਾਂਗੇ'
ਯੇਲੇਨ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਕਾਂਗਰਸ ਲੋਨ ਸੀਮਾ 'ਚ ਢਿੱਲ ਨਹੀਂ ਦਿੰਦੀ ਹੈ ਤਾਂ 18 ਅਕਤੂਬਰ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਕੋਲ ਲੈਣਦਾਰਾਂ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਰਾਸ਼ੀ ਨਹੀਂ ਹੋਵੇਗੀ। ਅਸਲ 'ਚ, ਉਧਾਰ ਦੀ ਸੀਮਾ ਤੈਅ ਕਰਨ ਤੋਂ ਬਾਅਦ ਕਾਂਗਰਸ ਨੇ ਪਿਛਲੇ ਦਹਾਕਿਆਂ 'ਚ ਦਰਜਨਾਂ ਵਾਰ ਅਜਿਹਾ ਕੀਤਾ ਹੈ ਅਤੇ ਵੋਟ ਆਮਤੌਰ 'ਤੇ ਦੋ-ਪੱਖੀ ਹੋਣ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੇ ਵਿਵਾਦ ਨਾਲ ਦੂਰ ਹੁੰਦੇ ਹਨ।
ਇਹ ਵੀ ਪੜ੍ਹੋ : ਕਾਬੁਲ 'ਚ ਤਾਲਿਬਾਨ ਲੜਾਕਿਆਂ ਨੇ 'ਕਰਤਾ ਪਰਵਾਨ' ਗੁਰਦੁਆਰੇ 'ਚ ਕੀਤੀ ਭੰਨ-ਤੋੜ
ਇਸ ਸਾਲ, ਵਾਸ਼ਿੰਗਟਨ 'ਚ ਅਸਧਾਰਨ ਕੁੜੱਤਣ ਨੂੰ ਦਿਖਾਉਂਦੇ ਹੋਏ ਰਿਪਬਲਿਕਨ ਲੋਨ ਦੀ ਸੀਮਾ ਨੂੰ ਵਧਾਉਣ ਲਈ ਵੋਟ ਦੇਣ ਤੋਂ ਇਨਕਾਰ ਕਰ ਰਹੇ ਹਨ। 74 ਸਾਲਾ ਜੇਨੇਟ ਯੇਲੇਨ ਇਸ ਤੋਂ ਪਹਿਲਾਂ ਅਮਰੀਕਾ ਦੇ ਕੇਂਦਰ ਬੈਂਕ ਫੈਡਰਲ ਰਿਜ਼ਰਵ ਦੀ ਗਵਰਨਰ ਰਹਿ ਚੁੱਕੀ ਹੈ। ਉਨ੍ਹਾਂ ਨੇ 2014 ਤੋਂ 2018 ਦੌਰਾਨ ਫੈਡਰਲ ਰਿਜ਼ਰਵ ਦੀ ਅਗਵਾਈ ਕੀਤੀ। ਯੇਲੇਨ ਨੇ ਬ੍ਰਾਊਨ ਅਤੇ ਯੇਲ ਤੋਂ ਗ੍ਰੈਜੂਏਸ਼ਨ ਕੀਤੀ ਹੈ।
ਇਹ ਵੀ ਪੜ੍ਹੋ : ਪੁਲਾੜ 'ਚ ਪਹਿਲੀ ਵਾਰ ਫਿਲਮ ਬਣਾਉਣ ਲਈ ਰਵਾਨਾ ਹੋਇਆ ਰੂਸੀ ਦਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।