ਅਮਰੀਕਾ ਦੇ ਸਕਦਾ ਹੈ ਪਾਕਿ ਨੂੰ ਝਟਕਾ, ਕਰੇਗਾ ਆਰਥਿਕ ਮਦਦ ''ਚ ਕਟੌਤੀ

Sunday, Jul 29, 2018 - 11:11 AM (IST)

ਵਾਸ਼ਿੰਗਟਨ (ਬਿਊਰੋ)— ਪਾਕਿਸਤਾਨ ਨੂੰ ਅਮਰੀਕਾ ਵੱਲੋਂ ਰੱਖਿਆ ਮਦਦ ਵਿਚ ਮਿਲਣ ਵਾਲੀ ਆਰਥਿਕ ਮਦਦ ਵਿਚ 80 ਫੀਸਦੀ ਕਟੌਤੀ ਹੋ ਸਕਦੀ ਹੈ। ਮਾਹਰਾਂ ਮੁਤਾਬਕ ਰੱਖਿਆ ਮਦਦ ਵਿਚ ਪਾਕਿਸਤਾਨ ਨੂੰ ਹਰ ਸਾਲ ਮਿਲਣ ਵਾਲੀ 70 ਕਰੋੜ ਡਾਲਰ ਦੀ ਰਾਸ਼ੀ ਅਗਲੇ ਸਾਲ ਸਿਰਫ 15 ਕਰੋੜ ਰਹਿ ਸਕਦੀ ਹੈ। ਇਸ ਰਾਸ਼ੀ ਨੂੰ ਵੀ ਹਾਸਲ ਕਰਨ ਲਈ ਪਾਕਿਸਤਾਨ ਨੂੰ ਕਈ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਮਾਹਰਾਂ ਨੇ ਦੱਸਿਆ ਕਿ ਸਾਲ 2019 ਲਈ ਅਮਰੀਕੀ ਰੱਖਿਆ ਖਰਚ ਬਿੱਲ ਨੂੰ ਅਗਲੇ ਹਫਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਹਮਣੇ ਦਸਤਖਤ ਲਈ ਭੇਜਿਆ ਜਾਵੇਗਾ। 
ਬੀਤੇ ਕਈ ਸਾਲਾਂ ਵਿਚ ਪਹਿਲੀ ਵਾਰ ਇਸ ਦੇ ਨਾਲ ਪਾਕਿਸਤਾਨ ਨੂੰ ਸੁਰੱਖਿਆ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਮਦਦ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਜੋ ਉਸ ਨੂੰ ਹੱਕਾਨੀ ਨੈੱਟਵਰਕ ਅਤੇ ਅੱਤਵਾਦੀਆਂ ਦੇ ਠਿਕਾਣਿਆਂ ਵਿਰੁੱਧ ਕਾਰਵਾਈ ਕਰਨ ਲਈ ਦਿੱਤੀ ਜਾਂਦੀ ਸੀ। ਉੱਥੇ ਗੈਰ ਨਾਟੋ ਸਹਿਯੋਗੀ ਦੇ ਤੌਰ 'ਤੇ ਦਿੱਤੀ ਜਾਣ ਵਾਲੀ ਰਾਸ਼ੀ ਵਿਚ ਵੀ ਕਟੌਤੀ ਕਰ ਕੇ ਸਿਰਫ 15 ਕਰੋੜ ਡਾਲਰ ਰਹਿਣ ਦੀ ਉਮੀਦ ਹੈ। ਕਈ ਅਮਰੀਕੀ ਅਧਿਕਾਰੀ ਅਤੇ ਸੰਸਦ ਮੈਂਬਰ ਪਹਿਲਾਂ ਹੀ ਪਾਕਿਸਤਾਨ ਨੂੰ ਦੋਹਰੇ ਚਰਿੱਤਰ ਵਾਲਾ ਅਤੇ ਦੋਸਤ ਦੇ ਨਾਮ 'ਤੇ ਦੁਸ਼ਮਣ ਕਰਾਰ ਦੇ ਚੁੱਕੇ ਹਨ। ਵ੍ਹਾਈਟ ਹਾਊਸ ਦੇ ਸਾਬਕਾ ਅਧਿਕਾਰੀ ਅਨੀਸ਼ ਗੋਯਲ ਨੇ ਕਿਹਾ,''ਪਾਕਿਸਤਾਨ ਨੂੰ ਗਠਜੋੜ ਸਹਿਯੋਗ ਫੰਡ (ਸੀ.ਐੱਸ.ਐੱਫ.) ਤੋਂ ਮਿਲਣ ਵਾਲੀ ਮਦਦ 70 ਕਰੋੜ ਡਾਲਰ ਤੋਂ ਘੱਟ ਕੇ ਸਿਰਫ 15 ਕਰੋੜ ਡਾਲਰ ਰਹਿ ਸਕਦੀ ਹੈ। ਅਗਲੇ ਸਾਲ ਲਈ ਪਾਸ ਬਿੱਲ ਵਿਚ ਪ੍ਰਮਾਣੀਕਰਨ ਪ੍ਰਣਾਲੀ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ।


Related News