ਅਮਰੀਕਾ : ਹਿੰਦੂ ਮੰਦਰ ''ਚ ਕੀਤੀ ਗਈ ਭੰਨ-ਤੋੜ, ਜਾਂਚ ਜਾਰੀ

Thursday, Jan 31, 2019 - 11:30 AM (IST)

ਅਮਰੀਕਾ : ਹਿੰਦੂ ਮੰਦਰ ''ਚ ਕੀਤੀ ਗਈ ਭੰਨ-ਤੋੜ, ਜਾਂਚ ਜਾਰੀ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕੈਂਟਕੀ ਰਾਜ ਵਿਚ ਨਫਰਤ ਅਪਰਾਧ ਦੇ ਤਹਿਤ ਇਕ ਹਿੰਦੂ ਮੰਦਰ ਵਿਚ ਭੰਨ-ਤੋੜ ਕੀਤੀ ਗਈ। ਇਸ ਦੇ ਨਾਲ ਹੀ ਭਗਵਾਨ ਦੀ ਮੂਰਤੀ 'ਤੇ ਕਾਲਾ ਪੇਂਟ ਛਿੜਕ ਦਿੱਤਾ ਗਿਆ ਅਤੇ ਮੁੱਖ ਸਭਾ ਵਿਚ ਰੱਖੀ ਕੁਰਸੀ ਨੂੰ ਚਾਕੂ ਨਾਲ ਫਾੜਿਆ ਗਿਆ। ਲੁਇਸਵਿਲੇ ਸ਼ਹਿਰ ਵਿਚ ਸਥਿਤ ਸਵਾਮੀਨਾਰਾਇਣ ਮੰਦਰ ਵਿਚ ਐਤਵਾਰ ਰਾਤ ਤੋ ਮੰਗਲਵਾਰ ਵਿਚਕਾਰ ਇਹ ਘਟਨਾ ਵਾਪਰੀ। 

ਸਥਾਨਕ ਮੀਡੀਆ ਦੀਆਂ ਖਬਰਾਂ ਮੁਤਾਬਕ ਭੰਨ-ਤੋੜ ਵਿਚ ਭਗਵਾਨ ਦੀ ਮੂਰਤੀ 'ਤੇ ਕਾਲਾ ਪੇਂਟ ਛਿੜਕ ਦਿੱਤਾ ਗਿਆ, ਖਿੜਕੀਆਂ ਤੋੜ ਦਿੱਤੀਆਂ ਗਈਆਂ, ਕੰਧਾਂ 'ਤੇ ਗਲਤ ਸੰਦੇਸ਼ ਅਤੇ ਚਿੱਤਰ ਬਣਾ ਦਿੱਤੇ ਗਏ। ਇਸ ਦੇ ਇਲਾਵਾ ਕੁਰਸੀ ਨੂੰ ਚਾਕੂ ਨਾਲ ਫਾੜਿਆ ਗਿਆ ਅਤੇ ਸਾਰੀਆਂ ਅਲਮਾਰੀਆਂ ਦਾ ਸਾਮਾਨ ਕੱਢ ਲਿਆ ਗਿਆ। 

ਕੈਂਟਕੀ ਦੇ ਲੁਇਸਵਿਲੇ ਵਿਚ ਰਹਿਣ ਵਾਲਾ ਭਾਰਤੀ-ਅਮਰੀਕੀ ਭਾਈਚਾਰਾ ਇਸ ਘਟਨਾ ਦੇ ਬਾਅਦ ਸਦਮੇ ਵਿਚ ਹੈ। ਅਧਿਕਾਰੀ ਮਾਮਲੇ ਨੂੰ ਨਫਰਤ ਅਪਰਾਧ ਮੰਨ ਕੇ ਇਸ ਦੀ ਜਾਂਚ ਕਰ ਰਹੇ ਹਨ। ਘਟਨਾ ਦੀ ਨਿੰਦਾ ਕਰਦਿਆਂ ਲੁਇਸਵਿਲੇ ਦੇ ਮੇਅਰ ਗ੍ਰੇਗ ਫਿਸ਼ਰ ਨੇ ਸ਼ਹਿਰ ਦੇ ਲੋਕਾਂ ਨੂੰ ਅਜਿਹੇ ਨਫਰਤ ਅਪਰਾਧਾਂ ਵਿਰੁੱਧ ਖੜ੍ਹੇ ਹੋਣ ਦੀ ਅਪੀਲ ਕੀਤੀ। ਬੁੱਧਵਾਰ ਨੂੰ ਜਾਂਚ ਪੜਤਾਲ ਕਰਨ ਦੇ ਬਾਅਦ ਫਿਸ਼ਰ ਨੇ ਕਿਹਾ ਕਿ ਜਦੋਂ ਵੀ ਅਸੀਂ ਨਫਰਤ ਅਪਰਾਧ ਜਾਂ ਅੱਤਵਾਦ ਦੇਖਾਂਗੇ ਉਸ ਵਿਰੁੱਧ ਖੜ੍ਹੇ ਹੋਵਾਂਗੇ।


author

Vandana

Content Editor

Related News