ਅਮਰੀਕੀ ਨਾਗਰਿਕਾਂ ਨੂੰ ਛੇਤੀ ਭਾਰਤ ਛੱਡਣ ਦੀ ਸਲਾਹ

04/30/2021 1:00:25 PM

ਵਾਸ਼ਿੰਗਟਨ(ਭਾਸ਼ਾ)- ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਨਾ ਕਰਨ ਅਤੇ ਛੇਤੀ ਤੋਂ ਛੇਤੀ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਕਿ ਅਜਿਹਾ ਕਰਨਾ ਸੁਰੱਖਿਅਤ ਹੈ, ਕਿਉਂਕਿ ਭਾਰਤ ’ਚ ਕੋਵਿਡ-19 ਦੇ ਮਾਮਲੇ ਵਧਣ ਦਰਮਿਆਨ ਹਰ ਤਰ੍ਹਾਂ ਦੇ ਮੈਡੀਕਲ ਦੇਖ-ਭਾਲ ਦੇ ਸਰੋਤ ਸੀਮਿਤ ਹੋ ਗਏ ਹਨ।

ਅਮਰੀਕਾ ਨੇ ਭਾਰਤ ’ਤੇ ਚੌਥੇ ਦੌਰ ਦੀ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ ਜੋ ਵਿਦੇਸ਼ ਵਿਭਾਗ ਵੱਰੋਂ ਜਾਰੀ ਕੀਤੇ ਜਾਣ ਵਾਲੀ ਸਭ ਤੋਂ ਵੱਡੇ ਪੱਧਰ ਦੀ ਐਡਵਾਈਜ਼ਰੀ ਹੁੰਦੀ ਹੈ। ਵਿਦੇਸ਼ ਵਿਭਾਗ ਨੇ ਟਵੀਟ ਕੀਤਾ ਕਿ ਭਾਰਤ ਛੱਡਣ ਦੀ ਇੱਛਾ ਰੱਖਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਅਜੇ ਮੁਹੱਈਆ ਕਮਰਸ਼ੀਅਲ ਬਦਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਮਰੀਕਾ ਲਈ ਰੋਜ਼ ਚੱਲਣ ਵਾਲੀਆਂ ਉਡਾਣਾਂ ਅਤੇ ਪੈਰਿਸ ਅਤੇ ਫਰੈਂਕਫਰਟ ਤੋਂ ਹੋ ਕੇ ਆਉਣ ਵਾਲੀਆਂ ਉਡਾਣਾਂ ਉਪਲੱਬਧ ਹਨ।


cherry

Content Editor

Related News