ਬਾਈਡਨ ਦੀ ਅਮਰੀਕੀਆਂ ਨੂੰ ਚੇਤਾਵਨੀ, ਟਰੰਪ ਦੇ ਕਾਰਜਕਾਲ ਦਾ ਮਤਲਬ "ਅਰਾਜਕਤਾ, ਵੰਡ ਅਤੇ ਹਨੇਰੇ" ਵੱਲ ਵਾਪਸੀ

03/06/2024 12:24:00 PM

ਵਾਸ਼ਿੰਗਟਨ, ਡੀਸੀ (ਏਜੰਸੀ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਮਰੀਕੀ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦਾ ਮਤਲਬ "ਅਰਾਜਕਤਾ, ਵੰਡ ਅਤੇ ਹਨੇਰੇ ਦੀ ਵਾਪਸੀ" ਹੋਵੇਗਾ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਦੇ ਪਹਿਲੇ ਕਾਰਜਕਾਲ ਵਿੱਚ ਕੀਤੀ ਪ੍ਰਗਤੀ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਅਧੀਨ ਨੌਕਰੀਆਂ, ਮਹਿੰਗਾਈ, ਦਵਾਈਆਂ ਦੀਆਂ ਕੀਮਤਾਂ ਅਤੇ ਬੰਦੂਕ ਕੰਟਰੋਲ 'ਤੇ ਅਮਰੀਕਾ ਦੀ ਤਰੱਕੀ ਬਾਰੇ ਗੱਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਟਰੰਪ ਵ੍ਹਾਈਟ ਹਾਊਸ ਵਿੱਚ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਦੇ ਪ੍ਰਸ਼ਾਸਨ ਨੇ ਜੋ ਤਰੱਕੀ ਕੀਤੀ ਹੈ, ਉਹ ਖ਼ਤਰੇ ਵਿੱਚ ਪੈ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕੀਤਾ ਕਿ ਟਰੰਪ ਸ਼ਿਕਾਇਤਾਂ ਅਤੇ ਮਤਭੇਦਾਂ ਨਾਲ ਪ੍ਰੇਰਿਤ ਹਨ ਅਤੇ ਉਨ੍ਹਾਂ ਦਾ ਧਿਆਨ ਬਦਲੇ 'ਤੇ ਕੇਂਦ੍ਰਿਤ ਹੈ, ਅਮਰੀਕੀ ਲੋਕਾਂ 'ਤੇ ਨਹੀਂ।

ਇਹ ਵੀ ਪੜ੍ਹੋ: ਦਰਦਨਾਕ; ਐਮਰਜੈਂਸੀ ਲੈਂਡਿੰਗ ਦੌਰਾਨ ਸੜ ਕੇ ਸੁਆਹ ਹੋਇਆ ਜਹਾਜ਼, 3 ਬੱਚਿਆਂ ਸਣੇ 5 ਲੋਕਾਂ ਦੀ ਮੌਤ

ਇੱਥੇ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਲਈ ਚੋਣ ਲੜਨ ਲਈ ਦੇਸ਼ ਭਰ ਦੇ 15 ਰਾਜਾਂ ਵਿੱਚ ਹੋਈਆਂ ਆਪੋ-ਆਪਣੇ ਪਾਰਟੀਆਂ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਿੱਚ ਸਫ਼ਲ ਰਹੇ, ਜਿਸ ਕਾਰਨ ਦੋਵੇਂ ਆਗੂ ਇਸ ਸਾਲ ਨਵੰਬਰ ਵਿੱਚ ਇੱਕ ਵਾਰ ਫਿਰ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣ ਦਾ ਰਾਹ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਭਾਰਤੀ-ਅਮਰੀਕੀ ਨਿੱਕੀ ਹੈਲੀ 'ਤੇ ਆਪਣਾ ਦਾਅਵਾ ਛੱਡਣ ਦਾ ਦਬਾਅ ਵਧ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਤੋਂ ਬਾਈਡੇਨ ਅਤੇ ਰਿਪਬਲਿਕਨ ਪਾਰਟੀ ਤੋਂ ਟਰੰਪ ਰਾਸ਼ਟਰਪਤੀ ਅਹੁਦੇ ਲਈ ਮਜ਼ਬੂਤ ​​ਦਾਅਵੇਦਾਰ ਮੰਨੇ ਜਾ ਰਹੇ ਹਨ।

ਇਹ ਵੀ ਪੜ੍ਹੋ: ਇਮਰਾਨ ਖਾਨ ਨੂੰ ਰਾਸ ਨਹੀਂ ਆ ਰਹੇ ਚੋਣ ਨਤੀਜੇ, ਪਾਰਟੀ ਨੇ 10 ਮਾਰਚ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਕੀਤਾ ਐਲਾਨ

'ਸੁਪਰ ਟਿਊਜ਼ਡੇ' ਦੇ ਚੋਣ ਨਤੀਜਿਆਂ ਤੋਂ ਬਾਅਦ 77 ਸਾਲਾ ਟਰੰਪ ਨੂੰ ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰ) ਦੀ ਗਿਣਤੀ 'ਚ ਮਹੱਤਵਪੂਰਨ ਬੜ੍ਹਤ ਮਿਲਣ ਦੀ ਉਮੀਦ ਹੈ। ਇੱਕ ਵਾਰ ਫਿਰ ਰਾਸ਼ਟਰਪਤੀ ਬਣਨ ਦੀ ਇੱਛਾ ਰੱਖਣ ਵਾਲੇ ਬਾਈਡੇਨ (81) ਲਗਭਗ ਸਾਰੇ ਡੈਮੋਕਰੇਟਿਕ ਪ੍ਰਾਇਮਰੀ ਰਾਜਾਂ ਵਿੱਚ ਜਿੱਤਣ ਵਿੱਚ ਕਾਮਯਾਬ ਰਹੇ। ਬਾਈਡੇਨ ਨੂੰ ਅਮਰੀਕੀ ਸਮੋਆ ਵਿੱਚ ਜੇਸਨ ਪਾਮਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸੀ.ਐਨ.ਐੱਨ. ਦੀ ਖ਼ਬਰ ਮੁਤਾਬਕ, 'ਪ੍ਰਾਇਮਰੀ ਚੋਣਾਂ ਵਿੱਚ ਜੋਅ ਬਾਈਡੇਨ ਨੂੰ ਕੋਈ ਮੁਸ਼ਕਲ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਉਹ ਹੁਣ ਤੱਕ ਦੀਆਂ ਸਾਰੀਆਂ ਡੈਮੋਕਰੇਟਿਕ ਪ੍ਰਾਇਮਰੀ ਚੋਣਾਂ ਵਿੱਚ ਜਿੱਤ ਦਰਜ ਕਰ ਚੁੱਕੇ ਹਨ।' ਸੀ.ਐੱਨ.ਐੱਨ. ਨੇ ਉਮੀਦ ਜਤਾਈ ਹੈ ਕਿ ਨਵੰਬਰ ਵਿੱਚ ਬਾਈਡੇਨ ਅਤੇ ਟਰੰਪ ਦੇ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਕਿਰਾਏ ਦੇ ਮਕਾਨ 'ਚ ਰਹਿੰਦੇ ਇੱਕੋ ਪਰਿਵਾਰ ਦੇ 5 ਜੀਆਂ ਦੀਆਂ ਮਿਲੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News