ਅਮਰੀਕਾ: ਜੋਅ ਬਾਈਡੇਨ ਨੂੰ ਵੋਟ ਪਾਉਣ ਦੇ ਵਿਰੋਧ ''ਚ ਕੀਤੀ ਔਰਤ ਦੀ ਹੱਤਿਆ

Sunday, Sep 12, 2021 - 09:58 PM (IST)

ਅਮਰੀਕਾ: ਜੋਅ ਬਾਈਡੇਨ ਨੂੰ ਵੋਟ ਪਾਉਣ ਦੇ ਵਿਰੋਧ ''ਚ ਕੀਤੀ ਔਰਤ ਦੀ ਹੱਤਿਆ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਇੱਕ ਮਹਿਲਾ ਨੂੰ ਰਾਸ਼ਟਰਪਤੀ ਚੋਣਾਂ ਵਿੱਚ ਜੋਅ ਬਾਈਡੇਨ ਨੂੰ ਵੋਟਾਂ ਪਾਉਣ ਦੀ ਕੀਮਤ ਆਪਣੀ ਜਾਣ ਦੇ ਕੇ ਚਕਾਉਣੀ ਪਈ। ਇਸ ਮਾਮਲੇ ਸਬੰਧੀ ਰਿਪੋਰਟਾਂ ਅਨੁਸਾਰ ਟੈਕਸਾਸ ਦੇ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਇੱਕ ਜੋੜੇ 'ਤੇ ਹਮਲਾ ਕਰਦਿਆਂ ਇੱਕ ਔਰਤ ਨੂੰ ਮਾਰ ਦਿੱਤਾ ਤੇ ਉਸਦੇ ਪਤੀ ਨੂੰ ਵੀ ਗੋਲੀਆਂ ਮਾਰੀਆਂ, ਕਿਉਂਕਿ ਉਹ ਜੋਅ ਬਾਈਡੇਨ ਦੇ ਵੋਟਰ ਸਨ। ਇੱਕ ਅਮਰੀਕੀ ਟੈਲੀਵਿਜ਼ਨ ਸਟੇਸ਼ਨ ਦੀ ਰਿਪੋਰਟ ਅਨੁਸਾਰ 38 ਸਾਲਾਂ ਜੋਸੇਫ ਏਂਜਲ ਅਲਵਾਰੇਜ਼ ਨੇ ਈਮੇਲਾਂ 'ਚ ਦਾਅਵਾ ਕੀਤਾ ਕਿ ਉਸਨੇ ਜੌਰਜੈਟ ਤੇ ਡੈਨੀਅਲ ਕੌਫਮੈਨ ਨਾਮ ਦੇ ਜੌੜੇ ਨੂੰ ਉਨ੍ਹਾਂ ਦੇ ਵਿਹੜੇ 'ਚ ਬਾਈਡੇਨ ਦੇ ਝੰਡੇ ਕਾਰਨ ਨਿਸ਼ਾਨਾ ਬਣਾਇਆ।

ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ


ਇੱਕ ਅਪਰਾਧਿਕ ਸ਼ਿਕਾਇਤ ਰਾਹੀਂ ਖੁਲਾਸਾ ਹੋਇਆ ਸੀ ਕਿ ਜੌਰਜੈਟ ਕੌਫਮੈਨ ਦੀ ਲਾਸ਼ ਉਸਦੇ ਗੈਰਾਜ ਦੇ ਅੰਦਰ ਮਿਲੀ ਸੀ ਤੇ ਉਸਦੇ ਪਤੀ ਡੈਨੀਅਲ ਕੌਫਮੈਨ ਨੂੰ ਵੀ 5 ਵਾਰ ਗੋਲੀ ਮਾਰੀ ਗਈ ਸੀ ਪਰ ਉਹ ਕਿਸੇ ਤਰ੍ਹਾਂ ਮਦਦ ਲਈ ਆਪਣੇ ਗੁਆਂਢੀਆਂ ਦੇ ਘਰ ਜਾਣ ਲਈ ਕਾਮਯਾਬ ਰਿਹਾ। ਅਲਵਾਰੇਜ਼ ਨੇ 14 ਨਵੰਬਰ, 2020 ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਇਸ ਜੋੜੇ ਨੂੰ ਅਲ ਪਾਸੋ 'ਚ ਉਨ੍ਹਾਂ ਦੇ ਘਰ 'ਚ ਨਿਸ਼ਾਨਾ ਬਣਾਇਆ। ਇਸ ਘਟਨਾ ਤੋਂ ਬਾਅਦ ਅਲਵਾਰੇਜ਼ ਨੂੰ ਤਕਰੀਬਨ ਇੱਕ ਸਾਲ ਬਾਅਦ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ । ਇਸ ਕੇਸ ਦੇ ਜਾਂਚ ਅਧਿਕਾਰੀਆਂ ਨੇ ਅਲਵਾਰੇਜ਼ ਦੁਆਰਾ 902 ਡੀ ਮਿਲਟਰੀ ਇੰਟੈਲੀਜੈਂਸ ਗਰੁੱਪ ਨੂੰ ਕਥਿਤ ਤੌਰ 'ਤੇ ਭੇਜੀ ਗਈ ਈਮੇਲ 'ਚ ਕੀਤੇ ਕੱਟੜਪੰਥੀ ਧਾਰਮਿਕ ਵਿਸ਼ਵਾਸ ਦੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ।

ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News