ਅਮਰੀਕਾ : ਮਿਸੀਸਿਪੀ ਦੇ ਇਕ ਘਰ ''ਚ ਲੱਗੀ ਅੱਗ, 7 ਲੋਕਾਂ ਦੀ ਮੌਤ
Saturday, Feb 08, 2020 - 08:50 PM (IST)

ਕਲਿੰਟਨ - ਅਮਰੀਕਾ ਦੇ ਸੈਂਟ੍ਰਲ ਮਿਸੀਸਿਪੀ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਵਿਚਾਲੇ ਦਰਮਿਆਨੀ ਰਾਤ ਇਕ ਘਰ ਵਿਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਲਿੰਟਨ ਫਾਇਰ ਦੇ ਪ੍ਰਮੁੱਖ ਜੈੱਫ ਬਲੈਕਲੇਜ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅੱਗ ਜੈਕਸਨ ਦੇ ਬਾਹਰੀ ਇਲਾਕੇ ਕਲਿੰਟਨ ਵਿਚ ਲਗਭਗ 12-30 ਵਜੇ ਲੱਗੀ। ਬਲੈਕਲੇਜ ਨੇ ਆਖਿਆ ਹੈ ਕਿ ਸਾਰੇ ਪੀਡ਼ਤਾਂ ਦੀ ਉਮਰ 1 ਸਾਲ ਤੋਂ ਲੈ ਕੇ 33 ਸਾਲ ਤੱਕ ਦੀ ਸੀ। ਇਸ ਤੋਂ ਇਲਾਵਾ ਪੀਡ਼ਤਾਂ ਦੇ ਨਾਂ ਉਜਾਗਰ ਨਹੀਂ ਕੀਤੇ ਗਏ ਹਨ।