ਨਾਬਾਲਗ ਹਿੰਦੂ ਲੜਕੀ ਦੇ ਅਗਵਾ, ਜਬਰੀ ਧਰਮ ਤਬਦੀਲ ਕਰਵਾ ਵਿਆਹ ਕਰਨ ਨੂੰ ਲੈ ਕੇ ਸਿੰਧ ਵਿਧਾਨ ਸਭਾ ’ਚ ਹੰਗਾਮਾ

Saturday, Jun 10, 2023 - 10:55 PM (IST)

ਨਾਬਾਲਗ ਹਿੰਦੂ ਲੜਕੀ ਦੇ ਅਗਵਾ, ਜਬਰੀ ਧਰਮ ਤਬਦੀਲ ਕਰਵਾ ਵਿਆਹ ਕਰਨ ਨੂੰ ਲੈ ਕੇ ਸਿੰਧ ਵਿਧਾਨ ਸਭਾ ’ਚ ਹੰਗਾਮਾ

ਗੁਰਦਾਸਪੁਰ (ਵਿਨੋਦ)-ਬੀਤੇ ਦਿਨੀਂ ਪਾਕਿਸਤਾਨ ਦੇ ਸਿੰਧ ਸੂਬੇ ਦੇ ਕਾਜੀ ਅਹਿਮਦ ਇਲਾਕੇ ਤੋਂ ਇਕ 14 ਸਾਲਾ ਅੱਠਵੀਂ ਜਮਾਤ ਦੀ ਹਿੰਦੂ ਵਿਦਿਆਰਥਣ ਨੂੰ ਅਗਵਾ ਕਰਨ, ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਅਤੇ ਅਗਵਾ ਕਰਨ ਵਾਲਿਆਂ ਨਾਲ ਹੀ ਲੜਕੀ ਦਾ ਜ਼ਬਰਦਸਤੀ ਵਿਆਹ ਕਰਨ ਸਬੰਧੀ ਮਾਮਲੇ ’ਚ ਸਿੰਧ ਵਿਧਾਨ ਸਭਾ ਵਿਚ ਜ਼ੋਰਦਾਰ ਹੰਗਾਮਾ ਵੇਖਣ ਨੂੰ ਮਿਲਿਆ ਹੈ।

ਸੂਤਰਾਂ ਅਨੁਸਾਰ ਅੱਜ ਸਿੰਧ ਵਿਧਾਨ ਸਭਾ ’ਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਐੱਮ. ਪੀ. ਏ. ਲਾਲ ਚੰਦ ਉਕਰਾਨੀ ਵਿਧਾਨ ਸਭਾ ਸਪੀਕਰ ਆਗਾ ਮਿਰਾਜ਼ ਦੁਰਾਨੀ ਦੀ ਇਜਾਜ਼ਤ ਨਾਲ ਆਪਣੀ ਸੀਟ ਤੋਂ ਉੱਠੇ ਅਤੇ ਨਾਬਾਲਗ ਹਿੰਦੂ ਲੜਕੀ ਦੇ ਅਗਵਾ, ਧਰਮ ਪਰਿਵਰਤਨ ਅਤੇ ਵਿਆਹ ਕਰਵਾਉਣ ’ਤੇ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਦੁੱਖ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਜ਼ਬਰਦਸਤੀ ਕਿਸੇ ਦਾ ਧਰਮ ਪਰਿਵਰਤਨ ਕਰਵਾਉਣਾ ਉਚਿਤ ਨਹੀਂ ਹੈ। ਪੀ. ਟੀ. ਆਈ. ਦੇ ਅਸੰਤੁਸ਼ਟ ਐੱਮ. ਪੀ. ਏ. ਕਰੀਮ ਬਖਸ਼ ਗਾਬੇਲ ਨੇ ਅਗਵਾਕਾਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ।


author

Manoj

Content Editor

Related News