ਹੁਣ ਚੀਨ ’ਚ ਮਨੁੱਖ ਰਹਿਤ ਮਸ਼ੀਨਾਂ ਕਰਨਗੀਆਂ ਖੇਤੀ, ਨੌਜਵਾਨਾਂ ਦੀ ਘਟਦੀ ਦਿਲਚਸਪੀ ਦੇਖ ਅਪਣਾਈ ਇਹ ਤਕਨੀਕ
Tuesday, Jul 06, 2021 - 09:44 AM (IST)
ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਮਨੁੱਖ ਰਹਿਤ ਖੇਤੀ, ਡਰਾਈਵਰ ਰਹਿਤ ਟਰੈਕਟਰ ਜਿੱਥੇ ਜਲਦੀ ਨਾਲ ਜ਼ਮੀਨ ’ਤੇ ਖੇਤੀ ਕਰ ਸਕਦੇ ਹਨ ਅਤੇ ਹਵਾਈ ਯੰਤਰ ਜੋ ਫਸਲਾਂ ’ਤੇ ਕੁਸ਼ਲਤਾ ਨਾਲ ਕੀਟਨਾਸ਼ਕਾਂ ਦਾ ਛਿੜਕਾਅ ਕਰ ਸਕਦੇ ਹਨ, ਉਹ ਸਭ ਕਾਲਪਨਿਕ ਜਿਹਾ ਲੱਗਦਾ ਹੈ ਪਰ ਚੀਨ ਵਰਗੇ ਦੇਸ਼ ਵਿਚ ਖੇਤੀ ਖੇਤ ਵਿਚ ਇਹ ਆਟੋਮੇਟਿਡ ਖੇਤੀ ਅਸਲੀਅਤ ਬਣਦੀ ਜਾ ਰਹੀ ਹੈ।
ਚੀਨ ਦੇ ਕਈ ਸੂਬੇ ਅਜਿਹੇ ਹਨ ਜਿਥੇ ਮਨੁੱਖ ਰਹਿਤ ਖੇਤੀ ਦਾ ਰਿਵਾਜ਼ ਵਿਆਪਕ ਪੱਧਰ ’ਤੇ ਵਧਦਾ ਜਾ ਰਿਹਾ ਹੈ। ਚੀਨ ਦੇ ਜਿਆਂਗਸੁ ਸੂਬੇ ਦੇ ਨਾਨਟਾਂਗ ਵਿਚ ਕਿਸਾਨ ਬਸੰਤ ਰੁੱਤ ਵਿਚ ਬੂਟੇ ਲਾਉਣ ਲਈ ‘ਬੇਇਦੋ ਨੇਵੀਗੇਸ਼ਨ ਸਿਸਟਮ’ ਨਾਲ ਮਨੁੱਖ ਰਹਿਤ ਵਾਹਨਾਂ ਦੀ ਵਰਤੋਂ ਕਰਦੇ ਹਨ। ‘ਬੇਇਦੋ’ ਚੀਨ ਦਾ ਉਪਗ੍ਰਹਿ ਨੇਵੀਗੇਸ਼ਨ ਸਿਸਟਮ ਹੈ, ਜੋ ਅਮਰੀਕੀ ਗਲੋਬਲ ਪੋਜੀਸ਼ਨਿੰਗ ਸਿਸਟਮ ਦਾ ਮੁਕਾਬਲੇਬਾਜ਼ ਹੈ। ਇਹੋ ਨਹੀਂ ਚੀਨ ਦੇ ਕਈ ਹੋਰਨਾਂ ਸੂਬਿਆਂ ਵਿਚ ਮਨੁੱਖ ਰਹਿਤ ਮਸ਼ੀਨਾਂ ਵਲੋਂ ਵੱਡੇ-ਵੱਡੇ ਖੇਤਾਂ ਵਿਚ ਫ਼ਸਲਾਂ ਦੀ ਬਿਜਾਈ ਅਤੇ ਕਟਾਈ ਹੋ ਰਹੀ ਹੈ। ਇਨ੍ਹਾਂ ਮਸ਼ੀਨਾਂ ਦੀ ਵਰਤੋਂ ਕਰਨਾ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਆਰਥਿਕਤਾ ਦੇ ਖੇਤੀ ਖੇਤਰ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਚੀਨੀ ਪਿੰਡਾਂ ਵਿਚ ਰਹਿਣ ਵਾਲੇ ਲੋਕ ਜ਼ਿਆਦਾਤਰ ਬਜ਼ੁਰਗ ਹਨ ਅਤੇ ਜਵਾਨ ਲੋਕਾਂ ਨੂੰ ਖੇਤੀ ਖੇਤਰ ਵਿਚ ਕੰਮ ਕਰਨ ਵਿਚ ਕੋਈ ਦਿਲਚਸਪੀ ਨਹੀਂ ਹੈ। ਇਹ ਵੀ ਇਕ ਕਾਰਨ ਹੈ ਕਿ ਚੀਨ ਆਉਣ ਵਾਲੇ 50 ਸਾਲਾਂ ਲਈ ਹੁਣ ਤੋਂ ਹੀ ਖੇਤੀ ਨੂੰ ਬਚਾਉਣ ਲਈ ਯੋਜਨਾਵਾਂ ਤਿਆਰ ਕਰ ਰਿਹਾ ਹੈ। ਚੀਨ ਦੇ ਇੰਜੀਨੀਅਰ ਮਨੁੱਖ ਰਹਿਤ ਮਸ਼ੀਨਾਂ ਤਿਆਰ ਕਰਨ ਵਿਚ ਲੱਗੇ ਹੋਏ ਹਨ।
ਮਸ਼ੀਨਾਂ ਤਿਆਰ ਕਰਨ ਦੀ ਕਵਾਇਦ
ਚੀਨ ਨੂੰ ਇਹ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿਚ ਆਟੋਮੇਟਿਡ ਖੇਤੀ ਦਾ ਹੀ ਭਵਿੱਖ ਹੈ। ਦੇਸ਼ ਵਿਚ ਮਸ਼ੀਨਾਂ ਨਾਲ ਹੋਣ ਵਾਲੀ ਅਜਿਹੀ ਖੇਤੀ ਨੂੰ ਬੜ੍ਹਾਵਾ ਦੇਣ ਲਈ ਚੀਨ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਚੀਨੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਬਿਨਾਂ ਡਰਾਈਵਰ ਦੇ ਫਸਲ ਕੱਟਣ ਵਾਲੀਆਂ ਮਸ਼ੀਨਾਂ ਦੇਸ਼ ਦੇ ਖੇਤੀ ਖੇਤਰ ਵਿਚ ਭਵਿੱਖ ਹਨ। ਪੂਰਬੀ ਚੀਨ ਦੇ ਜਿਨਹੁਆ ਵਿਚ ਅਜਿਹੀ ਹੀ ਇਕ ਮਸ਼ੀਨ ਖੇਤ ਵਿਚ ਤੇਜ਼ੀ ਨਾਲ ਝੋਨਾ ਕਟਦੀ ਦੇਖੀ ਗਈ ਹੈ।
ਸਰਕਾਰ ਨੇ ਕੰਪਨੀਆਂ ਨੂੰ ਕਿਹਾ ਹੈ ਕਿ ਆਉਣ ਵਾਲੇ 5 ਸਾਲਾਂ ਦੇ ਅੰਦਰ ਉਨ੍ਹਾਂ ਨੂੰ ਅਜਿਹੀਆਂ ਮਸ਼ੀਨਾਂ ਬਣਾਉਣੀਆਂ ਹਨ ਜੋ ਬਿਨਾਂ ਇਨਸਾਨ ਦੇ ਸਾਰੀਆਂ ਪ੍ਰਮੁੱਖ ਫਸਲਾਂ ਜਿਵੇਂ ਝੋਨਾ, ਕਣਕ ਅਤੇ ਮੱਕੀ ਉਗਾ ਸਕਣ। ਮਾਰਚ ਮਹੀਨੇ ਵਿਚ ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਜ਼ਿਲੇ ਜਿੰਗਕਸਿਯਾ ਪਿੰਡ ਵਿਚ ਆਯੋਜਿਤ ਬਸੰਤ ਖੇਤੀ ਦੀ ਤਿਆਰੀ ’ਤੇ ਇਕ ਐਕਸਪੋ ਨੇ ਮਨੁੱਖ ਰਹਿਤ ਸਮਾਰਟ ਖੇਤੀ ਪ੍ਰਥਾਵਾਂ ’ਤੇ ਵਿਆਪਕ ਧਿਆਨ ਆਕਰਸ਼ਿਤ ਕੀਤਾ ਸੀ। ਜਿਸ ਵਿਚ ਖੇਤੀ ਸਰਗਰਮੀਆਂ ਅਤੇ ਮਨੁੱਖ ਰਹਿਤ ਹਵਾਈ ਵਾਹਨਾਂ ਦਾ ਸੰਚਾਲਨ ਕਰਨ ਵਾਲੀ ਚਾਲਕ ਰਹਿਤ ਖੇਤੀ ਮਸ਼ੀਨਰੀ ਸ਼ਾਮਲ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ਦਾ ਦੋਸ਼: ਹਾਫਿਜ਼ ਸਈਦ ਦੇ ਘਰ ਦੇ ਬਾਹਰ ਹੋਏ ਧਮਾਕੇ ਪਿੱਛੇ ਭਾਰਤ ਦੇ ਰਾਅ ਏਜੰਟ ਦਾ ਹੱਥ
ਅਮਰੀਕਾ ਵੀ ਇਸਤੇਮਾਲ ਕਰ ਰਿਹੈ ਇਹ ਤਕਨੀਕ
ਆਸਟ੍ਰੇਲੀਆ ਅਤੇ ਅਮਰੀਕਾ ਵਿਚ ਵੀ ਅਜਿਹੀਆਂ ਮਸ਼ੀਨਾਂ ’ਤੇ ਕੰਮ ਹੋ ਰਿਹਾ ਹੈ। ਵੈਸੇ ਤਾਂ ਚੀਨ ਦਾ ਖੇਤੀ ਖੇਤਰ ਸਭ ਤੋਂ ਵੱਡਾ ਹੈ ਇਸ ਲਈ ਉਨ੍ਹਾਂ ਲਈ ਇਹ ਮਸ਼ੀਨਾਂ ਜ਼ਿਆਾਦ ਜ਼ਰੂਰੀ ਹਨ। ਟਰੈਕਟਰ ਨਿਰਮਾਤਾ ਚਾਂਗਝੌ ਡੋਂਗਫੇਂਗ ਸੀਵੀਟੀ ਕੰਪਨੀ ਲਿਮਟਿਡ ਦੇ ਜਨਰਲ ਡਾਇਰੈਕਟਰ ਚੇਂਗ ਯੂ ਦਾ ਕਹਿਣਾ ਹੈ , ਆਟੋਮੇਟਿਡ ਖੇਤੀ ਹੀ ਭਵਿੱਖ ਹੈ ਅਤੇ ਇਸਦੀ ਮੰਗ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਸੀਵੀਟੀ ਕੰਪਨੀ ਨੇ ਵੀ ਜਿਨਹੁਆ ਵਿਚ ਆਪਣੀ ਇਕ ਮਸ਼ੀਨ ਦਾ ਪ੍ਰੀਖਣ ਕੀਤਾ ਸੀ। ਆਟੋਮੇਟਿਡ ਖੇਤੀ ਦੀ ਰਾਹਤ ਸੌਖੀ ਨਹੀਂ ਹੈ ਕਿਉਂਕਿ ਦੇਸ਼ ਵਿਚ ਹਰ ਤਰ੍ਹਾਂ ਦੇ ਇਲਾਕੇ ਹਨ ਅਤੇ ਸਾਰੇ ਖੇਤਾਂ ਵਿਚ ਵੱਡੀਆਂ ਮਸ਼ੀਨਾਂ ਦੀ ਥਾਂ ਨਹੀਂ ਹੈ। ਇਸ ਲਈ ਆਟੋਮੇਟਿਡ ਖੇਤੀ ਚੀਨ ਲਈ ਇਕ ਵੱਡੀ ਚੁਣੌਤੀ ਹੈ।
ਇਹ ਵੀ ਪੜ੍ਹੋ: ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ
ਕੀ ਕਹਿੰਦੇ ਹਨ ਖੇਤੀ ਨਾਲ ਜੁੜੇ ਜਾਣਕਾਰ
ਚੀਨ ਉਦਯੋਗਿਕ ਖੋਜ ਦੇ ਮੁਖੀ ਅਲੈਕਸ ਲੀ ਦਾ ਮੰਨਣਾ ਹੈ ਕਿ ਚੀਨ ਵਿਚ ਆਟੋਨਾਮਸ ਤਕਨਾਲੋਜੀ ਬਹੁਤ ਤੇਜ਼ੀ ਨਾਲ ਅੱਗੇ ਵੱਧੇਗੀ ਕਿਉਂਕਿ ਚੀਨੀ ਕੰਪਨੀਆਂ ਕੋਲ ਸਥਾਨਕ ਉਪਗ੍ਰਹਿ ਨੇਵੀਗੇਸ਼ਨ ਪ੍ਰਣਾਲੀ ਹੈ, ਜੋ ਉਨ੍ਹਾਂ ਨੂੰ ਆਪਣੇ ਕੌਮਾਂਤਰੀ ਸਾਥੀਆਂ ਤੋਂ ਅੱਗੇ ਲੈ ਜਾ ਰਹੀ ਹੈ। ਉਹ ਬੀਜਿੰਗ ਨੇ ਆਪਣੀ ਆਪਣੀ ‘ਮੇਡ ਇਨ ਚਾਈਨਾ’ ਯੋਜਨਾ ਵਿਚ ਖੇਤੀ ਵਿਚ ਕੰਮ ਆਉਣ ਵਾਲੀਆਂ ਮਸ਼ੀਨਾਂ ਨੂੰ ਵੀ ਰੱਖਿਆ ਹੈ। ਇਸਦਾ ਮਤਲਬ ਇਹ ਹੈ ਕਿ 2025 ਤੱਕ ਖੇਤੀ ਵਿਚ ਕੰਮ ਆਉਣ ਵਾਲੀਆਂ ਜ਼ਿਆਦਾਤਰ ਮਸ਼ੀਨਾਂ ਚੀਨ ਵਿਚ ਬਣਨਗੀਆਂ।
ਜਾਣਕਾਰਾਂ ਦਾ ਮੰਨਣਾ ਹੈ ਕਿ ਜ਼ਮੀਨੀ ਅਧਿਕਾਰਾਂ ਵਿਚ ਸੁਧਾਰ ਕਾਰਨ ਕਿਸਾਨਾਂ ਨੂੰ ਜ਼ਿਆਦਾ ਜ਼ਮੀਨ ਮਿਲਣੀ ਚਾਹੀਦੀ ਹੈ। ਜਿਆਂਗਸੁ ਯੂਨੀਵਰਸਿਟੀ ਦੇ ਖੇਤੀ ਯੰਤਰ ਇੰਜੀਨੀਅਰਿੰਗ ਸਕੂਲ ਦੇ ਡਿਪਟੀ ਡਾਇਰੈਕਟਰ ਵੀ ਸਿਨਹੁਆ ਦਾ ਕਹਿਣਾ ਹੈ ਕਿ ਮਸ਼ੀਨਾਂ ਵਿਚ ਲੱਗਣ ਵਾਲੇ ਸੈਂਸਰ ਨੂੰ ਹੋਰ ਬਿਹਤਰ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਬਦਲਦੇ ਹਾਲਾਤਾਂ ਦੇ ਹਿਸਾਬ ਨਾਲ ਕੰਮ ਕਰ ਸਕਣ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।