ਸੰਯੁਕਤ ਰਾਸ਼ਟਰ ''ਤੇ ਲਾਪਰਵਾਹੀ ਦੇ ਦੋਸ਼, ਸ਼ਿਕਾਇਤ ''ਤੇ ਨਹੀਂ ਹੁੰਦੀ ਕਾਰਵਾਈ

01/20/2018 12:54:53 AM

ਵਾਸ਼ਿੰਗਟਨ — ਦੁਨੀਆ ਭਰ 'ਚ ਸ਼ਾਂਤੀ ਸਥਾਪਤ ਕਰਨ ਲਈ ਪਛਾਣੀ ਜਾਣ ਵਾਲੀ ਸੰਸਥਾ ਸੰਯੁਕਤ ਰਾਸ਼ਟਰ (ਯੂ. ਐੱਨ.) 'ਤੇ ਜਿਨਸੀ ਸੋਸ਼ਣ ਦੇ ਮਾਮਲਿਆਂ ਨੂੰ ਲੈ ਕੇ ਲਾਪਰਵਾਹੀ ਵਰਤਣ ਦਾ ਦੋਸ਼ ਲੱਗਾ ਹੈ। ਇਕ ਅੰਗ੍ਰੇਜ਼ੀ ਅਖਬਾਰ ਨੇ ਆਪਣੀ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। 
ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਦੁਨੀਆ ਭਰ 'ਚ ਸਥਾਪਤ ਦਫਤਰਾਂ 'ਚ ਜਿਨਸੀ ਸੋਸ਼ਣ ਦੇ ਮਾਮਲੇ ਵਧਦੇ ਜਾ ਰਹੇ ਹਨ। ਪੀੜਤਾਂ ਦਾ ਦਾਅਵਾ ਹੈ ਕਿ ਸ਼ਿਕਾਇਤ ਦੇ ਬਾਵਜੂਦ ਸੁਣਵਾਈ ਨਹੀਂ ਹੁੰਦੀ ਅਤੇ ਦੋਸ਼ੀ ਬਚ ਜਾਂਦੇ ਹਨ। ਕਈ ਪੀੜਤ ਔਰਤਾਂ ਨੌਕਰੀ ਜਾਣ ਦੇ ਡਰ ਤੋਂ ਸ਼ਿਕਾਇਤ ਹੀ ਨਹੀਂ ਕਰਦੀਆਂ।
ਇਕ ਅੰਗ੍ਰਜ਼ੀ ਅਖਬਾਰ 'ਚ ਛੱਪੀ ਇਕ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਦੇ ਕਰਮਚਾਰੀਆਂ ਤੋਂ ਪੁੱਛਗਿਛ 'ਚ ਕਰੀਬ 15 ਪੀੜਤ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 5 ਸਾਲਾਂ ਦੇ ਦੌਰਾਨ ਲਿੰਗ ਭੇਦਭਾਵ ਜਾਂ ਜਿਨਸੀ ਸੋਸ਼ਣ ਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ। 
ਉਨ੍ਹਾਂ ਨੇ ਕਿਹਾ ਕਿ ਇਸ ਗਲੋਬਲ ਸੰਗਠਨ 'ਚ ਚੁੱਪ ਰਹਿਣ ਦੀ ਸੰਸਕ੍ਰਿਤੀ ਬਣ ਗਈ ਹੈ ਅਤੇ ਅਜਿਹੇ ਮਾਮਲਿਆਂ ਲਈ ਬਣਾਈ ਗਈ ਸ਼ਿਕਾਇਤ ਪ੍ਰਣਾਲੀ 'ਚ ਕੋਈ ਨੁਕਸ ਹੈ। ਕਰਮਚਾਰੀਆਂ ਨੇ ਕਿਹਾ ਕਿ ਜਿਨਸੀ ਸੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਕੁਝ ਹੀ ਔਰਤਾਂ ਗ੍ਰੀਵੇਂਸ ਸੇਲ 'ਚ ਸ਼ਿਕਾਇਤ ਕਰਦੀਆਂ ਹਨ। ਪੀੜਤਾਂ 'ਚ ਅਜਿਹੀ ਮਾਨਤਾ ਬਣ ਗਈ ਹੈ ਕਿ ਸ਼ਿਕਾਇਤ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਵੇਗੀ। ਸ਼ਿਕਾਇਤ ਕਰਨ 'ਤੇ ਕਰੀਅਰ ਵੀ ਖਤਰੇ 'ਚ ਪੈ ਸਕਦਾ ਹੈ। ਇਕ ਪੀੜਤਾ ਨੇ ਕਿਹਾ, 'ਨਿਆਂ ਪਾਉਣ ਲਈ ਕੋਈ ਦੂਜਾ ਵਿਕਲਪ ਨਹੀਂ ਹੈ। ਮੈਡੀਕਲ ਜਾਂਚ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨ ਦੇ ਬਾਵਜੂਦ ਸੰਯੁਕਤ ਰਾਸ਼ਟਰ ਦੀ ਅੰਦਰੂਨੀ ਜਾਂਚ 'ਚ ਮੇਰੇ ਦੋਸ਼ਾਂ ਦੇ ਸਮਰਥਨ 'ਚ ਪੂਰੇ ਸਬੂਤ ਨਹੀਂ ਮਿਲੇ। ਮੇਰੀ ਨੌਕਰੀ ਦੇ ਨਾਲ ਮੇਰਾ ਵੀ ਵੀਜ਼ਾ ਵੀ ਚਲਾ ਗਿਆ।'


Related News