ਸਿਹਤ ਅਧਿਕਾਰੀ ਦੀ ਚਿਤਾਵਨੀ, ਅਮਰੀਕਾ 'ਚ ਆਵੇਗਾ ਕੋਰੋਨਾਵਾਇਰਸ ਦਾ ਦੂਜਾ ਦੌਰ
Wednesday, Apr 22, 2020 - 12:00 PM (IST)

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਇਕ ਸੀਨੀਅਰ ਸਿਹਤ ਅਧਿਕਾਰੀ ਨੇ ਕੋਰੋਨਾਵਾਇਰਸ ਸੰਬੰਧੀ ਚਿਤਾਵਨੀ ਦਿੱਤੀ ਹੈ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਦੇ ਅਖੀਰ ਵਿਚ ਅਮਰੀਕਾ ਵਿਚ ਕੋਰੋਨਾਵਾਇਰਸ ਦਾ ਦੂਜਾ ਦੌਰ ਸ਼ੁਰੂ ਹੋਵੇਗਾ ਜੋ ਵਰਤਮਾਨ ਕੋਵਿਡ-19 ਸੰਕਟ ਨਾਲੋਂ ਜ਼ਿਆਦਾ ਭਿਆਨਕ ਹੋਵੇਗਾ।ਕੋਰੋਨਾਵਾਇਰਸ ਨਾਲ ਅਮਰੀਕਾ ਵਿਚ ਹੁਣ ਤੱਕ 45 ਹਜ਼ਾਰ ਤੋਂ ਵਧੇਰੇ ਲੋਕ ਮਰ ਚੁੱਕੇ ਹਨ ਜਦਕਿ 8,24,000 ਤੋਂ ਵਧੇਰੇ ਲੋਕ ਇਨਫੈਕਟਿਡ ਹਨ।
ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਦੇਸ਼ਕ ਰੌਬਰਟ ਰੈਡਫੀਲਡ ਨੇ 'ਦੀ ਵਾਸ਼ਿੰਗਟਨ ਪੋਸਟ' ਨੂੰ ਦੱਸਿਆ ਕਿ ਅਮਰੀਕਾ ਵਿਚ ਇਕ ਹੀ ਸਮੇਂ ਵਿਚ ਫਲੂ ਮਹਾਮਾਰੀ ਅਤੇ ਕੋਰੋਨਾਵਾਇਰਸ ਮਹਾਮਾਰੀ ਹੋਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਕੋਰੋਨਾਵਾਇਰਸ ਦੇ ਪ੍ਰਕੋਪ ਦੀ ਪਹਿਲੀ ਲਹਿਰ ਅਤੇ ਫਲੂ ਦਾ ਸੀਜ਼ਨ ਇਕ ਹੀ ਸਮੇਂ 'ਤੇ ਹੁੰਦਾ ਤਾਂ ਇਹ ਅਸਲ ਵਿਚ ਸਿਹਤ ਸਮਰੱਥਾ ਦੇ ਮਾਮਲੇ ਵਿਚ ਕਾਫੀ ਮੁਸ਼ਕਲ ਸਮਾਂ ਹੋ ਸਕਦਾ ਸੀ। ਉਹਨਾਂ ਨੇ ਕਿਹਾ ਕਿ ਚੰਗੀ ਕਿਸਮਤ ਨਾਲ ਅਮਰੀਕਾ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਉਦੋਂ ਆਇਆ ਦੋਂ ਸਧਾਰਨ ਫਲੂ ਦਾ ਸੀਜ਼ਨ ਖਤਮ ਹੋ ਰਿਹਾ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਜੰਗ 'ਚ ਸਭ ਤੋਂ ਅੱਗੇ ਨਿਕਲੇ ਪੀ.ਐੱਮ. ਮੋਦੀ, ਲੋਕਪ੍ਰਿਅਤਾ ਦੇ ਮਾਮਲੇ 'ਚ ਸਿਖਰ 'ਤੇ
ਰੈਡਫੀਲਡ ਨੇ ਅਖਬਾਰ ਨੂੰ ਦੱਸਿਆ,''ਅਜਿਹਾ ਖਦਸ਼ਾ ਹੈਕਿ ਸਾਡੇ ਦੇਸ਼ ਵਿਚ ਅਗਲੀਆਂ ਸਰਦੀਆਂ ਵਿਚ ਵਾਇਰਸ ਦਾ ਮੁੜ ਹਮਲਾ ਹੋਵੇਗਾ ਜੋ ਅਸਲ ਵਿਚ ਇਸ ਸਥਿਤੀ ਦੀ ਤੁਲਨਾ ਵਿਚ ਹੋਰ ਵੀ ਮੁਸ਼ਕਲ ਹੋਵੇਗਾ।'' ਉਹਨਾਂ ਨੇ ਕਿਹਾ,''ਸਾਨੂੰ ਇਕ ਹੀ ਸਮੇਂ ਵਿਚ ਫਲੂ ਮਹਾਮਾਰੀ ਅਤੇ ਕੋਰੋਨਾਵਾਇਰਸ ਮਹਾਮਾਰੀ ਦਾ ਸਾਹਮਣਾ ਕਰਨਾ ਹੋਵੇਗਾ।'' ਉਹਨਾਂ ਨੇ ਕਿਹਾ ਕਿ ਇਕੱਠੇ ਦੋ-ਦੋ ਪ੍ਰਕੋਪ ਫੈਲਣ ਨਾਲ ਸਿਹਤ ਪ੍ਰਣਾਲੀ 'ਤੇ ਕਲਪਨਾਯੋਗ ਦਬਾਅ ਹੋਵੇਗਾ। ਇਸ ਵਿਚ ਵ੍ਹਾਈਟ ਹਾਊਸ ਨੇ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਰੋਕਥਾਮ ਉਪਾਆਂ ਨੂੰ ਜਾਰੀ ਰੱਖਣ ਅਤੇ ਜਾਂਚ ਸਹੂਲਤਾਂ ਵਧਾਉਣ 'ਤੇ ਜ਼ੋਰ ਦਿੱਤਾ ਹੈ।