ਪਾਕਿ ਨੂੰ ਸਬਕ ਸਿਖਾਉਣ ਦੀ ਤਿਆਰੀ ''ਚ ਅਮਰੀਕਾ, ਚੁੱਕ ਸਕਦਾ ਹੈ ਇਹ ਕਦਮ

Tuesday, Sep 14, 2021 - 03:16 PM (IST)

ਪਾਕਿ ਨੂੰ ਸਬਕ ਸਿਖਾਉਣ ਦੀ ਤਿਆਰੀ ''ਚ ਅਮਰੀਕਾ, ਚੁੱਕ ਸਕਦਾ ਹੈ ਇਹ ਕਦਮ

ਵਾਸ਼ਿੰਗਟਨ (ਬਿਊਰੋ): ਅਫਗਾਨਿਸਤਾਨ 'ਤੇ ਕਬਜ਼ਾ ਕਰਨ ਵਾਲੇ ਤਾਲਿਬਾਨੀ ਅੱਤਵਾਦੀਆਂ ਦੀ ਸ਼ਰੇਆਮ ਮਦਦ ਕਰਨ ਵਾਲਾ ਪਾਕਿਸਤਾਨ ਹੁਣ ਅਮਰੀਕਾ ਦੇ ਨਿਸ਼ਾਨੇ 'ਤੇ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਪਿਛਲੇ 20 ਸਾਲ ਦੌਰਾਨ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗੈਰ ਨਾਟੋ ਸਹਿਯੋਗੀ ਦੇ ਤੌਰ 'ਤੇ ਪਾਕਿਸਤਾਨ ਨੂੰ ਮਿਲਿਆ ਦਰਜਾ ਖ਼ਤਮ ਕਰਨ ਦੀ ਮੰਗ ਤੇਜ਼ ਹੋਈ ਹੈ। 

9/11 ਹਮਲੇ ਦੇ ਬਾਅਦ ਤੋਂ ਹੁਣ ਤੱਕ ਪਾਕਿਸਤਾਨ ਨੇ ਜਿਸ ਤਰ੍ਹਾਂ ਨਾਲ ਤਾਲਿਬਾਨ ਨੂੰ ਖੜ੍ਹਾ ਕਰਨ ਵਿਚ ਸੁਰੱਖਿਆ, ਮਦਦ ਅਤੇ ਆਪਣੀ ਜ਼ਮੀਨ ਉਪਲਬਧ ਕਰਵਾਈ ਹੈ। ਇਸ ਨੂੰ ਲੈਕੇ ਬਲਿੰਕਨ ਨੂੰ ਅਮਰੀਕੀ ਸਾਂਸਦਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ।  ਪਾਕਿਸਤਾਨ ਦੀ ਭੂਮਿਕਾ ਨੂੰ ਲੈਕੇ ਭੜਕੇ ਸਾਂਸਦਾਂ ਨੂੰ ਬਾਈਡੇਨ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਇਸ ਦੇਸ਼ ਦੀ ਦੋਹਰੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਪੈਣ 'ਤੇ ਕਾਰਵਾਈ ਵੀ ਹੋਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੇ ਦੋਸ਼ 'ਚ 2 ਪਾਕਿਸਤਾਨੀ ਗ੍ਰਿਫ਼ਤਾਰ

ਟੈਕਸਾਸ ਤੋਂ ਡੈਮੋਕ੍ਰੇਟ ਸਾਂਸਦ ਜੌਕਵਿਨ ਕਾਸਟਰੋ ਨੇ ਬਾਈਡੇਨ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਰ ਨਾਟੋ ਸਹਿਯੋਗੀ ਦੇ ਤੌਰ 'ਤੇ ਹੁਣ ਤੱਕ ਪਾਕਿਸਤਾਨ ਦਾ ਜਿਹੜਾ ਦਰਜਾ ਹੈ, ਉਸ ਨੂੰ ਖ਼ਤਮ ਕਰ ਦਿੱਤਾ ਜਾਵੇ। ਇਸ ਮੰਗ ਦਾ ਕਈ ਹੋਰ ਸਾਂਸਦਾਂ ਨੇ ਸਮਰਥਨ ਕੀਤਾ। ਸਾਂਸਦਾਂ ਨੇ ਕਿਹਾ ਕਿ ਪਾਕਿਸਤਾਨ ਨੇ ਜਿਸ ਤਰ੍ਹਾਂ ਨਾਲ ਤਾਲਿਬਾਨ ਨੂੰ ਮਦਦ ਦਿੱਤੀ ਹੈ ਅਜਿਹੀ ਸਥਿਤੀ ਵਿਚ ਉਸ ਨੂੰ ਆਪਣਾ ਸਹਿਯੋਗੀ ਮੰਨਣਾ ਵੱਡੀ ਗਲਤੀ ਹੋਵੇਗੀ।

ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰੀ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਅਸ਼ਰਫ ਗਨੀ ਇਸ ਤਰ੍ਹਾਂ ਦੇਸ਼ ਛੱਡ ਕੇ ਭੱਜਜਾਣਗੇ। ਗਨੀ ਨਾਲ ਉਹਨਾਂ ਦੀ ਵਾਰਤਾ 14 ਅਗਸਤ ਨੂੰ ਹੋਈ ਸੀ। ਉਸ ਵਾਰਤਾ ਵਿਚ ਉਹਨਾਂ ਨੇ ਮੌਤ ਤੱਕ ਲੜਨ ਦੀ ਗੱਲ ਕਹੀ ਸੀ। ਸੰਸਦ ਵਿਚ ਵਿਦੇਸ਼ ਮਾਮਲਿਆਂ ਦੀ ਉਪ ਕਮੇਟੀ ਦੇ ਮੈਂਬਰਾਂ ਸਮੇਤ ਕਈ ਸਾਂਸਦਾਂ ਨੇ ਕਿਹਾਕਿ ਪਾਕਿਸਤਾਨ ਨੇ ਅਫਗਾਨ ਮਾਮਲੇ ਵਿਚ ਹਮੇਸ਼ਾ ਨਕਰਾਤਮਕ ਭੂਮਿਕਾ ਨਿਭਾਈ ਹੈ। ਉਸ ਦੇ ਹੱਕਾਨੀ ਨੈੱਟਵਰਕਾਂ ਨਾਲ ਹਮੇਸ਼ਾ ਤੋਂ ਮਜ਼ਬੂਤ ਸੰਬੰਧ ਰਹੇ ਹਨ। ਪਾਕਿਸਤਾਨ ਹੀ ਅਫਗਾਨਿਸਤਾਨ ਵਿਚ ਅਮਰੀਕੀ ਸੈਨਿਕਾਂ ਦੀ ਮੌਤ ਦਾ ਜ਼ਿੰਮੇਵਾਰ ਹੈ।


author

Vandana

Content Editor

Related News