ਅਮਰੀਕਾ : ਪਤਨੀ ਨੇ ਜ਼ਹਿਰ ਦੇ ਪਤੀ ਨੂੰ ਮਾਰਨ ਦਾ ਅਪਰਾਧ ਕਬੂਲਿਆ

01/17/2020 1:37:33 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਦੱਖਣ ਕੈਰੋਲੀਨਾ ਸ਼ਹਿਰ ਦੀ ਇਕ ਮਹਿਲਾ ਨੇ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਸਵੀਕਾਰ ਕਰ ਲਿਆ। ਮਹਿਲਾ ਨੇ ਆਪਣੇ ਪਤੀ ਨੂੰ ਅੱਖਾਂ ਵਿਚ ਪਾਉਣ ਵਾਲੀ ਦਵਾਈ ਪਾਣੀ ਵਿਚ ਮਿਲਾ ਕੇ ਕਈ ਦਿਨਾਂ ਤੱਕ ਪਿਲਾਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਲਾਨਾ ਸਿਊ ਕਲੇਟਨ (53) ਨੇ ਵੀਰਵਾਰ ਨੂੰ ਹੱਤਿਆ ਕਰਨ ਅਤੇ ਭੋਜਨ ਜਾਂ ਦਵਾਈ ਨਾਲ ਛੇੜਛਾੜ ਕਰਨ ਦਾ ਦੋਸ਼ ਸਵੀਕਾਰ ਕਰ ਲਿਆ। ਵਕੀਲਾਂ ਮੁਤਾਬਕ ਯਾਰਕ ਕਾਊਂਟੀ ਦੇ ਜਾਸੂਸਾਂ ਨੇ ਦੱਸਿਆ ਕਿ ਲਾਨਾ ਕਲੇਟਨ ਨੇ ਆਪਣੇ ਪਤੀ ਸਟੀਵਨ ਕਲੇਟਨ ਨੂੰ ਵਿਜਾਇਨ (ਅੱਖਾਂ ਵਿਚ ਪਾਉਣ ਵਾਲੀ ਦਵਾਈ) ਮਿਲਿਆ ਹੋਇਆ ਪਾਣੀ ਪਿਲਾਉਣ ਦੀ ਗੱਲ ਸਵੀਕਾਰ ਕੀਤੀ। ਉਸ ਨੇ ਜੁਲਾਈ 2018 ਵਿਚ 3 ਦਿਨ ਤੱਕ ਆਪਣੇ ਪਤੀ ਨੂੰ ਇਹ ਪਾਣੀ ਪਿਲਾਇਆ ਅਤੇ ਆਖਿਰਕਾਰ ਜ਼ਹਿਰ ਨਾਲ ਉਸ ਦੀ ਮੌਤ ਹੋ ਗਈ।

PunjabKesari

ਲਾਨਾ ਕਲੇਟਨ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਲਾਨਾ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਇਤਰਾਜ਼ਯੋਗ ਸ਼ਬਦ ਕਹਿੰਦਾ ਸੀ ਪਰ ਉਹ ਆਪਣੇ ਪਤੀ ਦੀ ਹੱਤਿਆ ਨਹੀਂ ਕਰਨਾ ਚਾਹੁੰਦੀ ਸੀ। ਉਸ ਨੇ ਅਦਾਲਤ ਵਿਚ ਕਿਹਾ,''ਮੈਂ ਗੁੱਸੇ ਵਿਚ ਸਟੀਵਨ ਦੇ ਪੀਣ ਵਾਲੇ ਪਦਾਰਥ ਵਿਚ ਵਿਜਾਇਨ ਮਿਲਾਈ ਪਰ ਮੈਂ ਸਿਰਫ ਉਸ ਨੂੰ ਤੜਫਦਾ ਦੇਖਣਾ ਚਾਹੁੰਦੀ ਸੀ। ਮੈਂ ਕਦੇ ਨਹੀਂ ਸੋਚਿਆ ਸੀ ਕਿ ਉਸ ਦੀ ਮੌਤ ਹੋ ਜਾਵੇਗੀ।'' ਅਦਾਲਤ ਵਿਚ ਲਾਨਾ ਦੇ ਵਕੀਲ ਨੇ ਕਿਹਾ ਕਿ ਬਚਪਨ ਵਿਚ ਉਹਨਾਂ ਦੀ ਕਲਾਈਂਟ ਦਾ ਯੌਨ ਸ਼ੋਸ਼ਣ ਕੀਤਾ ਗਿਆ। ਇਕ ਮਿਲਟਰੀ ਅੱਡੇ 'ਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਅਤੇ ਉਹ ਤਣਾਅ ਵਿਚ ਵੀ ਰਹੀ। ਉਸ ਨੇ ਅਗਸਤ 2018 ਵਿਚ ਜਾਂਚ ਦੌਰਾਨ ਖੁਦਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।


Vandana

Content Editor

Related News