ਯੂ-ਟਿਊਬਰ ਦੀ ਅਨੋਖੀ ਮੁਹਿੰਮ, ਰੁੱਖ ਲਗਾਉਣ ਲਈ 142 ਕਰੋੜ ਰੁਪਏ ਜੋੜਨ ਦਾ ਟੀਚਾ

Monday, Nov 11, 2019 - 05:18 PM (IST)

ਯੂ-ਟਿਊਬਰ ਦੀ ਅਨੋਖੀ ਮੁਹਿੰਮ, ਰੁੱਖ ਲਗਾਉਣ ਲਈ 142 ਕਰੋੜ ਰੁਪਏ ਜੋੜਨ ਦਾ ਟੀਚਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨੇਬਾਰਸਕਾ ਸੂਬੇ ਦੇ ਯੂ-ਟਿਊਬਰ ਜਿਮੀ ਡੋਨਾਲਡਸਨ ਉਰਫ ਮਿਸਟਰ ਬੀਸਟ ਨੇ ਵਾਤਾਵਰਨ ਸੁਰੱਖਿਆ ਲਈ 2 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਹੈ। ਇਸ ਲਈ 142 ਕਰੋੜ ਰੁਪਏ ਦੇ ਫੰਡ ਨੂੰ ਇਕੱਠਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਬੇਤੇ 2 ਹਫਤੇ ਵਿਚ 90 ਕਰੋੜ ਰੁਪਏ ਇਕੱਠੇ ਕਰ ਲਏ ਗਏ ਹਨ ਜੋ ਆਪਣੇ ਆਪ ਵਿਚ ਰਿਕਾਰਡ ਹੈ। ਪੌਦੇ ਲਗਾਉਣ ਨੂੰ ਵਧਾਵਾ ਦੇਣ ਲਈ ਬੀਸਟ ਨੇ ਯੂ-ਟਿਊਬ ਨੂੰ ਜ਼ਰੀਆ ਬਣਾਇਆ ਹੈ। ਉਨ੍ਹਾਂ ਦੀ ਇਸ ਵਿਲੱਖਣ ਪਹਿਲ ਨੂੰ 600 ਤੋਂ ਜ਼ਿਆਦਾ ਯੂ-ਟਿਊਬਰਜ਼ ਨੇ ਅੱਗੇ ਵਧਾਇਆ ਹੈ। 

ਮਿਸਟਰ ਬੀਸਟ ਨੇ ਜਨਵਰੀ 2020 ਤੱਕ ਦੁਨੀਆ ਭਰ ਵਿਚ 2 ਕਰੋੜ ਪੌਦੇ ਲਗਾਉਣ ਦਾ ਟੀਚਾ ਮਿਥਿਆ ਹੈ। ਬੀਸਟ ਨੇ ਵਾਤਾਵਰਨ ਸੁਰੱਖਿਆ ਲਈ ਕੰਮ ਕਰਨ ਵਾਲੀ ਚੈਰਿਟੀ ਆਰਬਰ ਡੇਅ ਫਾਊਂਡੇਸ਼ਨ ਨਾਲ ਹੱਥ ਮਿਲਾਇਆ ਅਤੇ 'ਇਕ ਪੌਦੇ ਲਈ ਇਕ ਡਾਲਰ' ਮੁਹਿੰਮ ਸ਼ੁਰੂ ਕੀਤੀ। ਇਸ ਦੇ ਨਾਲ ਹੀ #ਟੀਮਟ੍ਰੀਜ਼ ਫੰਡਰੇਜ਼ਰ ਦੀ ਸ਼ੁਰੂਆਤ ਕੀਤੀ। ਇਸ ਵਿਚ ਉਨ੍ਹਾਂ ਨੂੰ ਦੂਜੇ ਯੂ-ਟਿਊਬਰਾਂ ਦਾ ਸਹਿਯੋਗ ਮਿਲਿਆ। ਇਸ ਦੇ ਨਾਲ ਹੀ ਹੁਣ ਤੱਕ 1 ਕਰੋੜ, ਇਕ ਲੱਖ ਤੋਂ ਵੱਧ ਪੌਦੇ ਲਗਾਏ ਜਾ ਚੁੱਕੇ ਹਨ। 

ਉਨ੍ਹਾਂ ਦੀ ਇਸ ਮੁਹਿੰਮ ਨਾਲ ਉਦਯੋਗਪਤੀ ਐਲਨ ਮਸਕ ਵੀ ਜੁੜੇ। ਐਲਨ ਮਸਕ ਨੇ ਇਕ ਲੱਖ ਪੌਦਿਆਂ ਲਈ ਦਾਨ ਦਿੱਤਾ। ਇਕ ਆਨਲਾਈਨ ਗੇਮਰ ਨੇ 700 ਰੁਪਏ ਦਾ ਦਾਨ ਦਿੱਤਾ। ਮਿਸਟਰ ਬੀਸਟ ਦੀ ਮੁਹਿੰਮ ਨਾਲ ਪ੍ਰੇਰਿਤ ਕਈ ਯੂ-ਟਿਊਬਰਜ਼ ਨੇ ਖੁਦ ਵੀ ਪੌਦੇ ਲਗਾਏ ਹਨ।
 


author

Vandana

Content Editor

Related News