ਅਮਰੀਕਾ ਨੇ ਅਫਗਾਨਿਸਤਾਨ ਵਿਚਲੇ ਆਪਣੇ ਨਾਗਰਿਕਾਂ ਨੂੰ ਜਲਦੀ ਵਾਪਸ ਆਉਣ ਲਈ ਕਿਹਾ

Sunday, Aug 08, 2021 - 10:56 PM (IST)

ਅਮਰੀਕਾ ਨੇ ਅਫਗਾਨਿਸਤਾਨ ਵਿਚਲੇ ਆਪਣੇ ਨਾਗਰਿਕਾਂ ਨੂੰ ਜਲਦੀ ਵਾਪਸ ਆਉਣ ਲਈ ਕਿਹਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਨੇ ਅਫਗਾਨਿਸਤਾਨ 'ਚ ਰਹਿ ਰਹੇ ਅਮਰੀਕੀ ਲੋਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਤੁਰੰਤ ਵਾਪਸ ਆਉਣ ਲਈ ਕਿਹਾ ਹੈ। ਅਮਰੀਕੀਆਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸੁਰੱਖਿਆ ਅਤੇ ਸਟਾਫ ਦੀ ਕਮੀ ਦੇ ਕਾਰਨ ਕਾਬੁਲ 'ਚ ਅਮਰੀਕੀ ਅੰਬੈਸੀ ਦੁਆਰਾ ਉਨ੍ਹਾਂ ਦੀ ਮਦਦ ਕਰਨ ਦੀ ਸਮਰੱਥਾ ਬਹੁਤ ਹੀ ਘੱਟ ਹੈ।

ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ


ਅੰਬੈਸੀ ਨੇ ਸ਼ਨੀਵਾਰ ਨੂੰ ਅਮਰੀਕੀਆਂ ਨੂੰ ਵਪਾਰਕ ਉਡਾਣਾਂ 'ਤੇ ਵਾਪਸੀ ਲਈ ਉਡਾਣ ਭਰਨ ਲਈ ਉਤਸ਼ਾਹਿਤ ਕਰਦਿਆਂ ਇਕ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਤੇ ਕਿਹਾ ਕਿ ਇਹ ਉਨ੍ਹਾਂ ਨਾਗਰਿਕਾਂ ਨੂੰ ਵਾਪਸੀ ਲਈ ਕਰਜ਼ੇ ਮੁਹੱਈਆ ਕੀਤੇ ਜਾ ਸਕਦੇ ਹਨ ਜੋ ਟਿਕਟਾਂ ਖਰੀਦਣ ਦੇ ਸਮਰੱਥ ਨਹੀਂ ਹਨ। ਅਫਗਾਨਿਸਤਾਨ ਵਿੱਚੋਂ ਅਮਰੀਕੀ ਫੌਜਾਂ ਦੀ ਵਾਪਸੀ ਕਰਕੇ ਤਾਲਿਬਾਨ ਅੱਤਵਾਦੀ ਅਫਗਾਨ ਸ਼ਹਿਰਾਂ 'ਤੇ ਹਮਲਾ ਕਰ ਰਹੇ ਹਨ। ਹੁਣ ਤੱਕ ਦੀ ਲੜਾਈ 'ਚ ਬਹੁਤ ਸਾਰੇ ਨਾਗਰਿਕ ਜ਼ਖਮੀ ਹੋਏ ਹਨ। ਲੋਕ ਜ਼ਖਮੀਆਂ ਨੂੰ ਹਸਪਤਾਲਾਂ 'ਚ ਲੈ ਕੇ ਜਾਣ ਦੇ ਵੀ ਸਮਰੱਥ ਨਹੀਂ ਹਨ। ਜ਼ਿਕਰਯੋਗ ਹੈ ਕਿ ਤਾਲਿਬਾਨ ਅਮਰੀਕੀ ਫੌਜਾਂ ਦੀ ਵਾਪਸੀ ਅਫਗਾਨਿਸਤਾਨ 'ਚ ਸੱਤਾ ਹਾਸਲ ਕਰਨ ਲਈ ਲੜ ਰਿਹਾ ਹੈ।

ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News