ਟਰੰਪ ਨੇ ਰੌਕੀ ਦੀ ਤਸਵੀਰ 'ਤੇ ਲਗਾਇਆ ਆਪਣਾ ਚਿਹਰਾ, ਹੋਏ ਟਰੋਲ

Thursday, Nov 28, 2019 - 10:00 AM (IST)

ਟਰੰਪ ਨੇ ਰੌਕੀ ਦੀ ਤਸਵੀਰ 'ਤੇ ਲਗਾਇਆ ਆਪਣਾ ਚਿਹਰਾ, ਹੋਏ ਟਰੋਲ

ਵਾਸ਼ਿੰਗਟਨ (ਬਿਊਰੋ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ। ਟਰੰਪ ਨੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ ਬਾਕਸਰ ਰੌਕੀ ਬਾਲਬੋਆ ਦੀ ਤਸਵੀਰ 'ਤੇ ਆਪਣਾ ਚਿਹਰਾ ਲਗਾਇਆ ਹੈ।ਫੋਟੋਸ਼ਾਪ ਕੀਤੀ ਗਈ ਇਸ ਤਸਵੀਰ 'ਤੇ ਟਰੰਪ ਨੇ ਕੋਈ ਕੈਪਸ਼ਨ ਨਹੀਂ ਲਿਖਿਆ। 

 

ਅਸਲ ਵਿਚ ਇਹ ਤਸਵੀਰ ਹਾਲੀਵੁੱਡ ਮੂਵੀ ਰੌਕੀ ਥਰਡ ਦੇ ਹੀਰੋ ਸਿਲਵੇਸਟਰ ਸਟੇਲੋਨ ਦੇ ਕਰੈਕਟਰ ਦੀ ਹੈ। ਇਸ ਫਿਲਮ ਵਿਚ ਅਦਾਕਾਰ ਸਟੇਲੋਨ ਬਾਕਸਰ ਰੌਕੀ ਬਾਲਬੋਆ ਬਣੇ ਹਨ। ਇਹ ਫਿਲਮ ਸਾਲ 1982 ਵਿਚ ਰਿਲੀਜ਼ ਹੋਈ ਸੀ, ਜਿਸ ਨੇ ਹਾਲੀਵੁੱਡ ਵਿਚ ਕਾਫੀ ਧੂਮ ਮਚਾਈ ਸੀ। ਇਨੀਂ ਦਿਨੀਂ ਟਰੰਪ ਥੈਂਕਸਗਿਵਿੰਗ ਦੀਆਂ ਛੁੱਟੀਆਂ 'ਤੇ ਵੈਸਟ ਪਾਮ ਬੀਚ ਗੋਲਫ ਕਲੱਬ ਗਏ ਹੋਏ ਹਨ। 

 

ਟਰੰਪ ਦੇ ਇਸ ਟਵਿੱਟਰ ਪੋਸਟ ਦੇ ਬਾਅਦ ਲੋਕ ਉਨ੍ਹਾਂ ਨੂੰ ਕਾਫੀ ਟਰੋਲ ਕਰ ਰਹੇ ਹਨ। ਕੋਈ ਉਨ੍ਹਾਂ ਦੇ ਬਚਪਨ ਦੀ ਤਸਵੀਰ ਦਿਖਾ ਰਿਹਾ ਹੈ ਤਾਂ ਕੋਈ ਉਨ੍ਹਾਂ ਦੇ ਟੈਨਿਸ ਖੇਡਦੇ ਹੋਏ ਦੀ ਤਸਵੀਰ ਪੋਸਟ ਕਰ ਰਿਹਾ ਹੈ। ਕੁਝ ਲੋਕ ਕਹਿ ਰਹੇ ਹਨ ਕਿ ਅਮਰੀਕੀ ਰਾਸ਼ਟਰਪਤੀ ਫੋਟੋਸ਼ਾਪ ਦੇ ਮਾਸਟਰ ਬਣ ਗਏ ਹਨ। ਉਨ੍ਹਾਂ ਨੂੰ ਆਪਣੀਆਂ ਤਸਵੀਰਾਂ ਨੂੰ ਇਸ ਤਰ੍ਹਾਂ ਨਾਲ ਪੇਸ਼ ਕਰਨ ਵਿਚ ਪਤਾ ਨਹੀਂ ਕਿਹੜਾ ਮਜ਼ਾ ਆਉਂਦਾ ਹੈ। 

PunjabKesari

ਲੋਕ ਕਹਿ ਰਹੇ ਹਨ ਕਿ ਇਹ ਬਹੁਤ ਸ਼ਰਮਨਾਕ ਹੈ। ਕੁਝ ਲੋਕ ਕਹਿ ਰਹੇ ਹਨ ਕਿ ਰੌਕੀ ਨੇ ਰੂਸ ਨੂੰ ਹਰਾਇਆ ਸੀ ਪਰ ਟਰੰਪ ਤਾਂ ਰੂਸ ਨੂੰ ਜਿੱਤਣ ਦੇ ਰਹੇ ਹਨ। ਕੁਝ ਲੋਕਾਂ ਨੇ ਟਵਿੱਟਰ 'ਤੇ ਕਿਹਾ ਹੈ ਕਿ ਜਿਹੜੀ ਪੋਸਟ ਟਰੰਪ ਨੇ ਕੀਤੀ ਹੈ ਉਸ ਨਾਲੋਂ ਕਿਤੇ ਜ਼ਿਆਦਾ ਬੁਰੀ ਉਨ੍ਹਾਂ ਦੀ ਸੱਚਾਈ ਹੈ। ਇਕ ਟਵਿੱਟਰ ਹੈਂਡਲਰ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਹੈ ਕਿ ਅਸਲੀ ਰਾਸ਼ਟਰਪਤੀ ਨੂੰ ਫੋਟੋਸ਼ਾਪ ਕਰਨ ਦੀ ਲੋੜ ਨਹੀਂ ਪੈਂਦੀ। 

 


author

Vandana

Content Editor

Related News