ਟਰੰਪ ਨੇ ਬਗਦਾਦੀ ਨੂੰ ਮਾਰਨ 'ਚ ਸਹਾਇਕ ਰਹੇ 'ਕੁੱਤੇ' ਦੀ ਤਸਵੀਰ ਕੀਤੀ ਸ਼ੇਅਰ

Tuesday, Oct 29, 2019 - 10:33 AM (IST)

ਟਰੰਪ ਨੇ ਬਗਦਾਦੀ ਨੂੰ ਮਾਰਨ 'ਚ ਸਹਾਇਕ ਰਹੇ 'ਕੁੱਤੇ' ਦੀ ਤਸਵੀਰ ਕੀਤੀ ਸ਼ੇਅਰ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫੌਜ ਦੇ ਉਸ ਸਿਖਲਾਈ ਪ੍ਰਾਪਤ ਕੁੱਤੇ ਦੀ ਤਸਵੀਰ ਜਨਤਕ ਕੀਤੀ ਹੈ ਜਿਸ ਨੇ ਆਈ.ਐੱਸ.ਆਈ.ਐੱਸ. ਮੁਖੀ ਅਬੂ ਬਕਰ ਅਲ ਬਗਦਾਦੀ ਨੂੰ ਮਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਕੁੱਤਾ ਬੈਲਜੀਅਨ ਮਾਲੀਨੋਸ ਨਸਲ ਦਾ ਹੈ। ਬੈਲਜੀਅਮ ਮੇਲੀਨੋਸ ਪ੍ਰਜਾਤੀ ਦੇ ਕੁੱਤੇ ਉਸ ਸਮੇਂ ਚਰਚਾ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਯੂ.ਐੱਸ. ਨੇਵੀ ਸੀਲ ਟੀਮ ਦੇ ਅਲਕਾਇਦਾ ਦੇ ਸੰਸਥਾਪਕ ਓਸਾਮਾ ਬਿਨ ਲਾਦੇਨ ਨੂੰ ਐਬਟਾਬਾਦ ਵਿਚ ਲੱਭਣ ਵਿਚ ਮਦਦ ਕੀਤੀ ਸੀ। ਟਰੰਪ ਨੇ ਤਸਵੀਰ ਟਵੀਟ ਕਰਦਿਆਂ ਲਿਖਿਆ,''ਗ੍ਰੇਟ ਜੌਬ। ਅਸੀਂ ਅਦਭੁੱਤ ਕੁੱਤੇ ਦੀ ਇਕ ਤਸਵੀਰ ਨੂੰ ਜਨਤਕ ਕੀਤਾ ਹੈ,ਜਿਸ ਨੇ ਆਈ.ਐੱਸ.ਆਈ.ਐੱਸ. ਮੁਖੀ ਅਬੂ ਬਕਰ ਅਲ ਬਗਦਾਦੀ ਨੂੰ ਫੜਨ ਅਤੇ ਮਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।''

 

ਬਗਦਾਦੀ ਦੀ ਮੌਤ ਦਾ ਐਲਾਨ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕਿਹਾ ਸੀ ਕਿ ਸੁੰਦਰ ਅਤੇ ਪ੍ਰਤਿਭਾਸ਼ਾਲੀ ਕੁੱਤੇ ਨੇ ਇਸਲਾਮਿਕ ਸਟੇਟ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਦਾ ਪਿੱਛਾ ਇਕ ਹਨੇਰੀ ਸੁਰੰਗ ਵਿਚ ਕੀਤਾ, ਜਿੱਥੇ ਬਗਦਾਦੀ ਉਸ ਨੂੰ ਦੇਖ ਕੇ ਡਰ ਨਾਲ ਕੰਬ ਰਿਹਾ ਸੀ, ਗਿੜਗਿੜਾ ਰਿਹਾ ਸੀ ਅਤੇ ਅਖੀਰ ਉਸ ਨੇ ਖੁਦ ਨੂੰ ਤਿੰਨ ਹੋਰ ਨੂੰ ਆਤਮਘਾਤੀ ਬੰਬ ਧਮਾਕਾ ਕਰ ਕੇ ਖਤਮ ਕਰ ਲਿਆ ਸੀ। ਇਸ ਦੌਰਾਨ ਕੇ9 ਜ਼ਖਮੀ ਹੋ ਗਿਆ ਸੀ ਪਰ ਬਗਦਾਦੀ ਕੁੱਤੇ ਦੀ ਮੌਤ ਮਾਰਿਆ ਗਿਆ।  

ਯੂ.ਐੱਸ. ਜੁਆਇੰਟ ਚੀਫਸ ਆਫ ਸਟਾਫ ਦੇ ਪ੍ਰਧਾਨ ਨੇ ਕਿਹਾ ਕਿ ਸੀਰੀਆ ਵਿਚ ਬਗਦਾਦੀ ਦੇ ਖਾਤਮੇ ਲਈ ਚਲਾਏ ਗਏ ਆਪਰੇਸ਼ਨ ਵਿਚ ਮਿਲਟਰੀ ਕੁੱਤਾ ਕੇ9 ਜ਼ਖਮੀ ਹੋ ਗਿਆ ਸੀ। ਹੁਣ ਉਹ ਆਪਣੀਆਂ ਸੱਟਾਂ ਤੋਂ ਉਭਰ ਰਿਹਾ ਹੈ ਅਤੇ ਵਾਪਸ ਡਿਊਟੀ 'ਤੇ ਆ ਗਿਆ ਹੈ। ਇੱਥੇ ਦੱਸ ਦਈਏ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਤੋਂ ਪਹਿਲਾਂ ਬੈਲਜੀਅਨ ਮੇਲੀਨੋਸ ਕੁੱਤੇ ਉਸ ਵਿਸ਼ੇਸ਼ ਟੀਮ ਦਾ ਹਿੱਸਾ ਸਨ ਜੋ ਦਿੱਲੀ ਵਿਚ ਸੁਰੱਖਿਆ ਜਾਂਚ ਲਈ ਆਏ ਸਨ। ਬੈਲਜੀਅਨ ਮੇਲੀਨੋਸ ਲਗਾਤਾਰ 25-30 ਕਿਲੋਮੀਟਰ ਤੁਰ ਸਕਦਾ ਹੈ। ਉਨ੍ਹਾਂ ਦੀ ਹਮਲਾ ਕਰਨ ਅਤੇ ਵੱਢਣ ਦੀ ਸਮਰੱਥਾ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਿਹਤਰ ਬਣਾਉਂਦੀ ਹੈ। ਇਹ ਕੁੱਤੇ ਘਾਤ ਲਗਾ ਕੇ ਹਮਲਾ ਕਰਨ, ਆਈ.ਈ.ਡੀ., ਸ਼ੱਕੀਆਂ ਅਤੇ ਹਥਿਆਰਾਂ ਦਾ ਪਤਾ ਲਗਾਉਣ ਵਿਚ ਮਾਹਰ ਹੁੰਦੇ ਹਨ।


author

Vandana

Content Editor

Related News