ਅਮਰੀਕਾ 'ਚ 24 ਘੰਟੇ ਦੌਰਾਨ 1500 ਲੋਕਾਂ ਦੀ ਮੌਤ, ਦੁਨੀਆ ਭਰ 'ਚ 49 ਲੱਖ ਤੋਂ ਵਧੇਰੇ ਪੀੜਤ
Wednesday, May 20, 2020 - 05:59 PM (IST)

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਇੰਨੀ ਸਾਵਧਾਨੀ ਵਰਤਣ ਦੇ ਬਾਅਦ ਵੀ ਕੋਵਿਡ-19 ਦਾ ਕਹਿਰ ਕੰਟਰੋਲ ਵਿਚ ਨਹੀਂ ਹੈ।ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 24 ਹਜ਼ਾਰ ਦੇ ਪਾਰ ਹੋ ਗਈ ਹੈ। ਜਦਕਿ ਇਨਫੈਕਟਿਡਾਂ ਦੀ ਅੰਕੜਾ 49 ਲੱਖ 86 ਹਜ਼ਾਰ ਦੇ ਪਾਰ ਜਾ ਚੁੱਕਾ ਹੈ।ਚੰਗੀ ਗੱਲ ਇਹ ਵੀ ਹੈ ਕਿ 19 ਲੱਖ 58 ਹਜ਼ਾਰ ਤੋਂ ਵਧੇਰੇ ਲੋਕ ਠੀਕ ਵੀ ਹੋਏ ਹਨ। ਉੱਧਰ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 93 ਹਜ਼ਾਰ ਤੋਂ ਵਧੇਰੇ ਹੋ ਗਈ ਹੈ।
ਅਮਰੀਕਾ 'ਚ 24 ਘੰਟੇ ਦੌਰਾਨ 1500 ਲੋਕਾਂ ਦੀ ਮੌਤ
ਅਮਰੀਕਾ ਵਿਚ ਕੋਰੋਨਾਵਾਇਰਸ ਦਾ ਕਹਿਰ ਘਟਿਆ ਹੈ ਪਰ ਕੰਟਰੋਲ ਵਿਚ ਨਹੀਂ ਆ ਰਿਹਾ। ਇੱਥੇ 24 ਘੰਟਿਆਂ ਦੌਰਾਨ 1500 ਲੋਕਾਂ ਦੀ ਮੌਤ ਹੋਈ ਹੈ। ਵਰਲਡ ਓ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ 93,533 ਹੋ ਗਈ ਹੈ ਜਦਕਿ 1,570,583 ਲੋਕ ਪੀੜਤ ਹਨ। ਕੋਰੋਨਾ ਪੀੜਤਾਂ ਅਤੇ ਮਰੀਜ਼ਾਂ ਦੀ ਮੌਤ ਦੇ ਮਾਮਲੇ ਵਿਚ ਅਮਰੀਕਾ ਸੂਚੀ ਵਿਚ ਹਾਲੇ ਵੀ ਸਿਖਰ 'ਤੇ ਹੈ। ਉਸ ਨੇ ਸਪੇਨ ਅਤੇ ਇਟਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਬ੍ਰਾਜ਼ੀਲ 'ਚ ਇਕ ਦਿਨ ਵਿਚ 1179 ਮਰੇ
ਕੋਰੋਨਾਵਾਇਰਸ ਦੇ ਕਹਿਰ ਕਾਰਨ ਬ੍ਰਾਜ਼ੀਲ ਵਿਚ ਇਕ ਦਿਨ ਵਿਚ 1179 ਲੋਕਾਂ ਦੀ ਮੌਤ ਹੋ ਗਈ। ਇਹ ਦੇਸ਼ ਵਿਚ ਇਕ ਦਿਨ ਵਿਚ ਹੁਣ ਤੱਕ ਹੋਈਆਂ ਮੌਤਾਂ ਦੀ ਸਭ ਤੋਂ ਵੱਧ ਗਿਣਤੀ ਹੈ। ਬ੍ਰਾਜ਼ੀਲ ਵਿਚ ਕੁੱਲ ਮਾਮਲਿਆਂ ਦੀ ਗਿਣਤੀ 271,885 ਹੋ ਚੁੱਕੀ ਹੈ ਜਦਕਿ 17 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਈਰਾਕ 'ਚ ਲਾਗੂ ਹੋਵੇਗਾ ਕਰਫਿਊ
ਇਰਾਕ ਦੀ ਮੰਤਰੀ ਪਰੀਸ਼ਦ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਈਦ ਉਲ ਫਿਤਰ ਦੀ ਛੁੱਟੀ ਦੇ ਬਾਅਦ ਮਤਲਬ 28 ਮਈ ਦੇ ਬਾਅਦ ਕਰਫਿਊ ਦੁਬਾਰਾ ਲਾਗੂ ਹੋਵੇਗਾ। ਅਸਲ ਵਿਚ ਰਮਜ਼ਾਨ ਦੀ ਸ਼ੁਰੂਆਤ ਦੇ ਬਾਅਦ ਤੋਂ ਇਰਾਕ ਵਿਚ ਅੰਸ਼ਕ ਰੂਪ ਨਾਲ ਗੱਡੀਆਂ ਅਤੇ ਪੈਦਲ ਚੱਲਣ ਵਾਲਿਆਂ ਲਈ ਕਰਫਿਊ ਵਿਚ ਢਿੱਲ ਦਿੱਤੀ ਗਈ ਸੀ।