14 ਮਾਰਚ ਨੂੰ ਅਮਰੀਕਾ ਅਤੇ ਕੈਨੇਡਾ ''ਚ ਹੋਵੇਗੀ ਸਮਾਂ ਤਬਦੀਲੀ

Thursday, Mar 11, 2021 - 12:28 PM (IST)

14 ਮਾਰਚ ਨੂੰ ਅਮਰੀਕਾ ਅਤੇ ਕੈਨੇਡਾ ''ਚ ਹੋਵੇਗੀ ਸਮਾਂ ਤਬਦੀਲੀ

ਵਾਸਿੰਗਟਨ, ਡੀ.ਸੀ (ਰਾਜ ਗੋਗਨਾ): ਅਮਰੀਕਾ ਅਤੇ ਕੈਨੇਡਾ ਵਿਚ ਹਰ ਸਾਲ 2 ਵਾਰ ਸਮੇਂ ’ਚ ਤਬਦੀਲੀ ਕੀਤੀ ਜਾਂਦੀ ਹੈ। ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ, ਇਥੇ ਇੱਕ ਘੰਟੇ ਦੇ ਸਮੇਂ ਦੀ ਤਬਦੀਲੀ ਹੁੰਦੀ ਹੈ, ਮਤਲਬ ਕਿ ਘੜੀ ਦੀਆਂ ਸੂਈਆਂ ਮਾਰਚ ਦੇ ਦੂਜੇ ਐਤਵਾਰ ਨੂੰ ਅੱਗੇ ਕਰਨੀਆਂ ਪੈਂਦੀਆਂ ਹਨ, ਜਦਕਿ ਨਵੰਬਰ ਦੇ ਪਹਿਲੇ ਐਤਵਾਰ ਨੂੰ ਇਹ ਇੱਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ। 

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਦਿਸੀ 20 ਸਾਲ ਪਹਿਲਾਂ ਅਲੋਪ ਹੋਈ 'ਜ਼ੌਮਬੀ ਮੱਛੀ'

ਇਸ ਵਾਰੀ ਸਮੇਂ ਦੀ ਤਬਦੀਲੀ 14 ਮਾਰਚ ਨੂੰ ਹੋਵੇਗੀ। ਉਸ ਦਿਨ ਸਮੂਹ ਅਮਰੀਕਾ ਅਤੇ ਕੈਨੇਡਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਫਰਜ਼ ਕੀਤਾ ਕਿ ਜੇਕਰ ਤੁਹਾਡੀ ਘੜੀ ਤੇ ਤੜਕੇ ਸਵੇਰ ਦੇ 4 ਵੱਜੇ ਹੋਏ ਹਨ, ਤਾਂ ਉਸ ਨੂੰ 1 ਘੰਟੇ ਦਾ ਸਮਾਂ ਅੱਗੇ ਕਰਕੇ 5 ਵਜੇ ਤੇ ਟਾਇਮ ਸੈੱਟ ਕਰਨਾ ਪਵੇਗਾ।


author

Vandana

Content Editor

Related News