ਅਮਰੀਕਾ: ਸਾਊਥਵੈਸਟ ਏਅਰਲਾਈਨਜ਼ ਨੇ 1,000 ਤੋਂ ਵੱਧ ਉਡਾਣਾਂ ਕੀਤੀਆਂ ਰੱਦ
Tuesday, Oct 12, 2021 - 12:25 AM (IST)
 
            
            ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਸਾਊਥਵੈਸਟ ਨੇ ਐਤਵਾਰ ਨੂੰ 1000 ਤੋਂ ਵੱਧ ਉਡਾਣਾਂ ਨੂੰ ਰੱਦ ਕੀਤਾ, ਜਿਸ ਦਾ ਕਾਰਨ ਖਰਾਬ ਮੌਸਮ, ਏਅਰ ਕੰਟਰੋਲ ਟ੍ਰੈਫਿਕ ਮੁੱਦਿਆਂ ਨੂੰ ਦੱਸਿਆ ਗਿਆ ਹੈ। ਸਾਊਥਵੈਸਟ ਦੁਆਰਾ ਰੱਦ ਕੀਤੀਆਂ ਉਡਾਣਾਂ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਏਅਰਲਾਈਨ ਅਨੁਸਾਰ ਐਤਵਾਰ ਸ਼ਾਮ 5 ਵਜੇ ਤੱਕ ਉਡਾਣਾਂ ਦਾ ਰੱਦ ਹੋਣਾ 28 ਫੀਸਦੀ ਸੀ।
ਇਹ ਵੀ ਪੜ੍ਹੋ : ਐਂਟੀਬਾਡੀ ਟੀਕੇ ਨਾਲ ਕੋਰੋਨਾ ਦੇ ਜੋਖਮ 'ਚ ਦੇਖਣ ਨੂੰ ਮਿਲੀ ਕਮੀ : ਐਸਟ੍ਰਾਜ਼ੇਨੇਕਾ ਦਾ ਅਧਿਐਨ
ਫਲਾਈਟ ਅਵੇਅਰ ਦੇ ਐਤਵਾਰ ਦੀ ਇਹ ਕਾਰਵਾਈ ਕਿਸੇ ਵੀ ਵੱਡੀ ਯੂ.ਐੱਸ. ਏਅਰਲਾਈਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਉਡਾਣਾਂ ਰੱਦ ਕਰਨ ਦੀ ਦਰ ਨੂੰ ਦਰਸਾਉਂਦੀ ਹੈ। ਸਾਊਥਵੈਸਟ ਅਨੁਸਾਰ, ਏਅਰਲਾਈਨ ਨੇ ਪਿਛਲੇ ਹਫਤੇ ਦੇ ਅਰੰਭ 'ਚ ਫਲੋਰਿਡਾ ਤੋਂ ਬਾਹਰ ਖਰਾਬ ਮੌਸਮ ਦਾ ਅਨੁਭਵ ਕੀਤਾ ਸੀ ਜੋ ਕਿ ਆਲੇ ਦੁਆਲੇ ਦੇ ਖੇਤਰ 'ਚ ਹਵਾਈ ਆਵਾਜਾਈ ਦੇ ਮੁੱਦਿਆਂ ਨਾਲ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ : ਕੈਲੀਫੋਰਨੀਆ : ਤੇਲ ਰਿਸਣ ਕਾਰਨ ਬੰਦ ਹੋਇਆ ਬੀਚ ਦੁਬਾਰਾ ਖੁੱਲ੍ਹਣ ਲਈ ਤਿਆਰ
ਇਸ ਖਰਾਬ ਮੌਸਮ ਦੀ ਵਜ੍ਹਾ ਨਾਲ ਦੇਸ਼ ਭਰ 'ਚ ਉਡਾਣਾਂ ਰੱਦ ਹੋਣ ਦੀ ਚੇਨ ਕਾਰਵਾਈ ਸ਼ੁਰੂ ਹੋਈ। ਸਾਊਥਵੈਸਟ ਏਅਰਲਾਈਨਜ਼ ਨੇ ਉਡਾਣਾਂ ਰੱਦ ਹੋਣ ਕਰਕੇ ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ ਲਈ ਖੇਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਯਾਤਰੀਆਂ ਲਈ ਸੇਵਾਵਾਂ ਨੂੰ ਦੁਬਾਰਾ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਟਿਊਨੀਸ਼ੀਆ 'ਚ ਨਵੀਂ ਸਰਕਾਰ ਦਾ ਗਠਨ, ਰਿਕਾਰਡ ਗਿਣਤੀ 'ਚ ਮਹਿਲਾਵਾਂ ਨੂੰ ਮਿਲੀ ਥਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            