ਅਮਰੀਕਾ ਦੇ SFO ਹਵਾਈ ਅੱਡੇ ''ਤੇ ਨਹੀਂ ਮਿਲੇਗਾ ਬੋਤਲਬੰਦ ਪਾਣੀ

Tuesday, Aug 06, 2019 - 01:32 PM (IST)

ਅਮਰੀਕਾ ਦੇ SFO ਹਵਾਈ ਅੱਡੇ ''ਤੇ ਨਹੀਂ ਮਿਲੇਗਾ ਬੋਤਲਬੰਦ ਪਾਣੀ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦਾ ਸਾਨ ਫ੍ਰਾਂਸਿਸਕੋ ਇੰਟਰਨੈਸ਼ਨਲ ਹਵਾਈ ਅੱਡਾ(ਐੱਸ.ਐੱਫ.ਓ.) ਆਪਣੇ ਟਰਮੀਨਲਾਂ 'ਤੇ ਪਲਾਸਟਿਕ ਬੋਤਲਬੰਦ ਪਾਣੀ ਦੀ ਵਰਤੋਂ 'ਤੇ ਪਾਬੰਦੀ ਲਿਆਉਣ ਦੀ ਤਿਆਰੀ ਵਿਚ ਹੈ। ਹਵਾਈ ਅੱਡੇ ਦੇ ਅਫਸਰਾਂ ਨੇ ਟਵਿੱਟਰ ਜ਼ਰੀਏ ਕਿਹਾ ਕਿ 20 ਅਗਸਤ ਤੋਂ ਐੱਸ.ਐੱਫ.ਓ. ਦੀਆਂ ਦੁਕਾਨਾਂ, ਰੈਸਟੋਰੈਂਟਾਂ ਅਤੇ ਏਅਰਲਾਈਨ ਲੌਂਜ ਹੁਣ ਪਲਾਸਟਿਕ ਬੋਤਲਬੰਦ ਪਾਣੀ ਨਹੀਂ ਦੇ ਸਕਦੇ ਹਨ ਅਤੇ ਨਾ ਹੀ ਵੇਚ ਸਕਦੇ ਹਨ। 

PunjabKesari

ਮੀਡੀਆ ਰਿਪੋਰਟਾਂ ਮੁਤਾਬਕ ਇਹ ਪਾਬੰਦੀ ਪਲਾਸਟਿਕ ਕਚਰੇ ਨੂੰ ਘੱਟ ਕਰਨ ਲਈ ਐੱਸ.ਐੱਫ.ਓ. ਹਵਾਈ ਅੱਡੇ ਦੀ ਪਹਿਲ ਦਾ ਹਿੱਸਾ ਹੈ। ਹਵਾਈ ਅੱਡੇ ਦੇ ਬੁਲਾਰੇ ਡਗ ਯਾਕੇਲ ਨੇ ਕਿਹਾ ਕਿ ਐੱਸ.ਐੱਫ.ਓ. ਵਿਚ ਦਰਜਨਾਂ ਜਗ੍ਹਾ ਹਨ ਜਿੱਥੇ ਯਾਤਰੀਆਂ ਨੂੰ ਫਿਲਟਰਡ ਪਾਣੀ ਮਿਲ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਦੁਕਾਨਾਂ ਅਤੇ ਰੈਸਟੋਰੈਂਟ ਹਾਲੇ ਵੀ ਮੁੜ ਵਰਤੋਂ ਯੋਗ ਪਲਾਸਟਿਕ ਦੀਆਂ ਬੋਤਲਾਂ ਪ੍ਰਦਾਨ ਕਰ ਸਕਦੇ ਹਨ। ਇੱਥੇ ਦੱਸ ਦਈਏ ਕਿ ਐੱਸ.ਐੱਫ.ਓ. ਅਮਰੀਕਾ ਦੇ ਵੱਡੇ ਹਵਾਈ ਅੱਡਿਆਂ ਵਿਚੋਂ ਇਕ ਹੈ। ਹਵਾਈ ਅੱਡਾ ਕੌਂਸਲ ਇੰਟਰਨੈਸ਼ਨਲ ਮੁਤਾਬਕ 2017 ਵਿਚ ਇਹ ਦੁਨੀਆ ਦਾ 7ਵਾਂ ਸਭ ਤੋਂ ਬਿਜ਼ੀ ਹਵਾਈ ਅੱਡਾ ਸੀ।


author

Vandana

Content Editor

Related News