ਪੰਜਾਬ ਭਵਨ ਸਰੀ ਕੈਨੇਡਾ ''ਚ ਸਵਰਗੀ ਸਾਹਿਤਕਾਰਾਂ ਦੀਆਂ ਤਸਵੀਰਾਂ ਸਥਾਪਿਤ

Tuesday, Feb 25, 2020 - 11:22 AM (IST)

ਪੰਜਾਬ ਭਵਨ ਸਰੀ ਕੈਨੇਡਾ ''ਚ ਸਵਰਗੀ ਸਾਹਿਤਕਾਰਾਂ ਦੀਆਂ ਤਸਵੀਰਾਂ ਸਥਾਪਿਤ

ਨਿਊਯਾਰਕ/ਸਰੀ (ਰਾਜ ਗੋਗਨਾ): ਪਿਛਲੇ ਦਿਨੀਂ ਪੰਜਾਬੀ ਸਾਹਿਤ ਦੀਆਂ ਕੁਝ ਮਹਾਨ ਸ਼ਖ਼ਸੀਅਤਾਂ ਜਿਹਨਾਂ ਵਿਚ ਸਵ: ਜਸਵੰਤ ਸਿੰਘ ਕੰਵਲ, ਸਵ: ਦਲੀਪ ਕੌਰ ਟਿਵਾਣਾ ਅਤੇ ਕੁਝ ਸਮਾਂ ਪਹਿਲਾਂ ਗੁਰਚਰਨ ਸਿੰਘ ਰਾਮਪੁਰੀ ਜੋ ਸਾਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ ਸਨ, ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ।

PunjabKesari

ਪੰਜਾਬੀ ਭਵਨ ਸਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ ਵੱਲੋਂ ਪੰਜਾਬ ਭਵਨ ਕੈਨੇਡਾ ਦੀ ਹਾਲ ਆਫ ਫੇਮ, ਜਿਸ ਉੱਪਰ ਦੁਨੀਆ ਦੇ ਪ੍ਰਸਿੱਧ ਸਵਰਗੀ ਸਾਹਿਤਕਾਰਾਂ ਦੀਆਂ ਤਸਵੀਰਾਂ ਸੁਸ਼ੋਭਿਤ ਹਨ, ਵਿੱਚ ਇਨ੍ਹਾਂ ਤਿੰਨਾਂ ਸਾਹਿਤਕਾਰਾਂ ਦੀਆਂ ਤਸਵੀਰਾਂ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੀਆਂ ਗਈਆਂ।

PunjabKesariਬਹੁਤ ਵੱਡੇ ਹੋਏ ਇਕੱਠ ਵਿੱਚ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਉਪਰੰਤ ਪੰਜਾਬ ਭਵਨ ਦੇ ਬਾਨੀ ਅਤੇ ਸਮਾਜ ਸੇਵੀ ਸ੍ਰੀ ਸੁੱਖੀ ਬਾਠ ਨੇ ਰਾਮਪੁਰੀ ਸਾਹਿਬ ਦੇ ਪਰਿਵਾਰ, ਵੈਨਕੂਵਰ ਏਰੀਆ ਦੇ ਪ੍ਰੌੜ ਲੇਖਕ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਸ਼ਰਧਾ ਨਾਲ ਫੋਟੋ ਸਥਾਪਤੀ ਦੀ ਰਸਮ ਅਦਾ ਕੀਤੀ ਗਈ ।ਪੰਜਾਬ ਭਵਨ ਵੱਲੋਂ ਗੁਰਚਰਨ ਰਾਮਪੁਰੀ ਹੁਰਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।

PunjabKesari


author

Vandana

Content Editor

Related News