ਐਲਕ ਗਰੋਵ ਸਿਟੀ ਵੱਲੋਂ ਮਨਾਇਆ ਗਿਆ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ

11/14/2019 10:54:56 AM

ਸੈਕਰਾਮੈਂਟੋ (ਰਾਜ ਗੋਗਨਾ): ਪਹਿਲੇ ਪਾਤਸ਼ਾਹ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਐਲਕ ਗਰੋਵ ਸਿਟੀ ਵੱਲੋਂ ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਵਿਖੇ ਮਨਾਇਆ ਗਿਆ। ਐਲਕ ਗਰੋਵ ਸਿਟੀ ਦੇ ਮੇਅਰ ਸਟੀਵ ਲੀ ਦੇ ਦਫਤਰ ਵੱਲੋਂ ਉਨ੍ਹਾਂ ਦੀ ਇਕ ਪ੍ਰਤੀਨਿੱਧ ਇੱਥੇ ਪਹੁੰਚੀ ਅਤੇ ਮੇਅਰ ਵੱਲੋਂ ਸਮੁੱਚੇ ਸਿੱਖ ਪੰਥ ਨੂੰ ਇਸ ਦਿਨ ਦੀ ਵਧਾਈ ਦਿੱਤੀ।ਇਸ ਮੌਕੇ ਸਿਟੀ ਆਫ ਡਾਇਵਰਸਿਟੀ ਅਤੇ ਇਨਕਲਿਊਜ਼ਨ ਕਮਿਸ਼ਨ ਦੇ ਕਮਿਸ਼ਨਰ ਮਹਿੰਦਰ ਸਿੰਘ, ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਡਾ. ਭਾਵਿਨ ਪਾਰਖ, ਡਾ. ਰੇਅਮੰਡ ਹੈਸ, ਜੈਸਿਕਾ ਕਾਰਟਰ, ਅੰਜੂਮੰਡ ਅਜ਼ੀਮੀ, ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 

ਗੁਰਦੁਆਰਾ ਸਾਹਿਬ ਦੇ ਬਾਹਰ ਇਕ ਪੰਡਾਲ ਵਿਸ਼ੇਸ਼ ਤੌਰ 'ਤੇ ਲਾਇਆ ਗਿਆ, ਜਿਸ ਵਿਚ ਅੰਤਰਜਾਤੀ ਆਗੂਆਂ ਨੂੰ ਸੱਦ ਕੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਆਗੂਆਂ ਵਿਚ ਕੀਥ ਐਟਵਾਟਰ, ਸ਼ਿਵਾਨੀ ਬੱਬਲੂ, ਐਡਰਾਈਨ ਡਡੂੰਗੂ, ਡਾ. ਰੇਅਮੰਡ ਹੈਸ, ਅਕਰਮ ਕੇਵਲ, ਹਰਮਨਪ੍ਰੀਤ ਸਿੰਘ ਖਾਲਸਾ, ਵਾਇਨ ਲੈਂਗਫੋਰਡ, ਸੂਸਨ ਰੈਮਸਡਨ ਤੇ ਜੀਨ ਵਰੈਚਕ ਸ਼ਾਮਲ ਸਨ। ਇਹ ਆਗੂ ਹਿੰਦੂ, ਮੁਸਲਿਮ, ਸਿੱਖ, ਇਸਾਈ, ਜਿਊਸ਼, ਬੋਧੀ ਆਦਿ ਧਰਮਾਂ ਨਾਲ ਸੰਬੰਧ ਰੱਖਦੇ ਸਨ।ਇਸ ਸਮਾਗਮ ਵਿਚ ਜਿੱਥੇ ਬਾਬੇ ਨਾਨਕ ਦੇ ਫਲਸਫੇ ਦੀਆਂ ਗੱਲਾਂ ਕੀਤੀਆਂ ਗਈਆਂ, ਉਥੇ ਆਏ ਮਹਿਮਾਨਾਂ ਨੂੰ ਸਿੱਖ ਧਰਮ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਬਰਾਡਸ਼ਾਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਔਜਲਾ ਅਤੇ ਹੋਰ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।


Vandana

Content Editor

Related News