ਅਮਰੀਕਾ : ਰੇਡੀਓ ਹੋਸਟ ਪਾਲ ਧਾਲੀਵਾਲ ਨਹੀਂ ਰਹੇ..!

8/21/2019 10:03:32 AM

ਫਰਿਜਨੋ (ਰਾਜ ਗੋਗਨਾ)— ਕੈਲੀਫੋਰਨੀਆ ਦੇ ਫਰਿਜਨੋ ਇਲਾਕੇ ਦੇ ਪੰਜਾਬੀ ਭਾਈਚਾਰੇ ਦੀ ਬਹੁਪੱਖੀ ਸ਼ਖ਼ਸੀਅਤ ਉੱਘੇ ਰੇਡੀਓ ਹੋਸਟ ਪਾਲ ਧਾਲੀਵਾਲ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ। ਉਹ 44 ਸਾਲਾਂ ਦੇ ਸਨ । ਪਾਲ ਧਾਲੀਵਾਲ ਸੋਮਵਾਰ ਸਵੇਰੇ ਕੰਮ ਤੇ ਗਏ 'ਤੇ ਉੱਥੇ ਆਪਣੇ ਦਫਤਰ ਵਿੱਚ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਇਸ ਫ਼ਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਪਤਨੀ ਤੇ ਇੱਕ ਬੇਟਾ ਛੱਡ ਗਏ ਹਨ।

ਪਾਲ ਧਾਲੀਵਾਲ ਨੇ ਬਤੌਰ ਰੇਡੀਓ ਹੋਸਟ ਪੰਜਾਬੀ ਭਾਈਚਾਰੇ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਸੀ। ਉਹ ਹਰ ਇੱਕ ਨੂੰ ਹਮੇਸ਼ਾ ਖਿੱੜੇ ਮੱਥੇ ਮਿਲਦੇ ਸਨ। ਪਾਲ ਧਾਲੀਵਾਲ ਥੀਏਟਰ ਨਾਲ ਜੁੜੇ ਹੋਣ ਕਰਕੇ ਰੰਗ ਮੰਚ ਨੂੰ ਬੇਥਾਹ ਪਿਆਰ ਕਰਦੇ ਸਨ। ਪਾਲ ਧਾਲੀਵਾਲ ਦਾ ਪਿਛੋਕੜ ਪੰਜਾਬ ਤੋਂ ਮੋਗਾ ਸ਼ਹਿਰ ਨਾਲ ਜੁੜਿਆ ਹੋਇਆ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਫਰਿਜਨੋ ਵਿੱਚ ਰਹਿ ਰਹੇ ਸਨ। ਪਾਲ ਧਾਲੀਵਾਲ ਦੇ ਤੁਰ ਜਾਣ ਨਾਲ ਫਰਿਜਨੋ ਦਾ ਪੂਰਾ ਪੰਜਾਬੀ ਭਾਈਚਾਰਾ ਡੂੰਘੇ ਸੋਗ ਵਿੱਚ ਡੁੱਬਿਆ ਹੋਇਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

Edited By Vandana