ਉੱਤਰੀ ਕੋਰੀਆ ਨਾਲ ਪਰਮਾਣੂ ਨਿਸ਼ਸਤੀਕਰਣ ''ਤੇ ਮੁੜ ਹੋਵੇਗੀ ਗੱਲਬਾਤ : US

07/23/2019 9:26:48 AM

ਵਾਸ਼ਿੰਗਟਨ (ਵਾਰਤਾ)— ਅਮਰੀਕਾ ਨੂੰ ਇਕ-ਦੋ ਹਫਤੇ ਦੇ ਅੰਦਰ ਉੱਤਰੀ ਕੋਰੀਆ ਨਾਲ ਪਰਮਾਣੂ ਨਿਸ਼ਸਤੀਕਰਣ ਦੇ ਮੁੱਦੇ 'ਤੇ ਕਾਰਜ ਪੱਧਰ ਦੀ ਗੱਲਬਾਤ ਹੋਣ ਦੀ ਆਸ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਆਈਹਾਟਮੇਰਡੀਆ ਰੇਡੀਓ ਪ੍ਰਸਾਰਕ ਨਾਲ ਇਕ ਇੰਟਰਵਿਊ ਵਿਚ ਕਿਹਾ,''ਸਾਨੂੰ ਆਸ ਹੈ ਕਿ ਕੰਮਕਾਜੀ ਪੱਧਰ ਦੀ ਚਰਚਾ ਕੁਝ ਹਫਤਿਆਂ ਵਿਚ ਸ਼ੁਰੂ ਹੋ ਜਾਵੇਗੀ। ਉੱਤਰੀ ਕੋਰੀਆਈ ਲੋਕਾਂ ਨੂੰ ਉਸ ਵਾਅਦੇ ਨੂੰ ਪੂਰਾ ਕਰਨਾ ਹੋਵੇਗਾ ਜੋ ਉਨ੍ਹਾਂ ਦੇ ਚੇਅਰਮੈਨ ਕਿਮ ਜੋਂਗ ਉਨ ਨੇ ਕੀਤਾ ਸੀ। ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਉਹ ਆਪਣੇ ਦੇਸ਼ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨਗੇ।'' 

ਰਾਸ਼ਟਰਪਤੀ ਡੋਨਾਲਡ ਟਰੰਪ ਮੁਤਾਬਕ ਉਨ੍ਹਾਂ ਨੇ ਇਹ ਵਾਅਦਾ ਜਨਤਕ ਰੂਪ ਨਾਲ ਇਕ ਲਿਖਤੀ ਦਸਤਾਵੇਜ਼ ਵਿਚ ਕੀਤਾ ਸੀ। ਗੌਰਤਲਬ ਹੈ ਕਿ ਟਰੰਪ ਨੇ 30 ਜੂਨ ਨੂੰ ਕੋਰੀਆਈ ਸੀਮਾ ਰੇਖਾ 'ਤੇ ਸਥਿਤ ਇਕ ਪਿੰਡ ਵਿਚ ਉੱਤਰੀ ਕੋਰੀਆ ਦੇ ਨੇਤਾ ਕਿਮ ਨਾਲ ਇਕ ਹੈਰਾਨੀਜਨਕ ਬੈਠਕ ਕੀਤੀ। ਇਸ ਬੈਠਕ ਦੇ ਬਾਅਦ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਉਹ ਉੱਤਰੀ ਕੋਰੀਆ ਦੇ ਪਰਮਾਣੂ ਨਿਸ਼ਸਤੀਕਰਣ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਦੀ ਆਸ ਵਿਚ ਕੰਮ ਪੱਧਰੀ ਪਰਮਾਣੂ ਵਾਰਤਾ ਲਈ ਸਹਿਮਤ ਹੋਏ ਹਨ।


Vandana

Content Editor

Related News