ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਲੋਂ ਨਿਊਯਾਰਕ ਯੂਨਿਟ ਦਾ ਗਠਨ
Tuesday, Feb 18, 2020 - 10:55 AM (IST)

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੋਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸੁਰਜੀਤ ਸਿੰਘ ਕੁਲਾਰ, ਬੂਟਾ ਸਿੰਘ ਖੜੌਦ, ਜੋਗਾ ਸਿੰਘ, ਅਵਤਾਰ ਸਿੰਘ, ਇੰਦਰਜੀਤ ਸਿੰਘ, ਭੁਪਿੰਦਰ ਸਿੰਘ, ਤਰਲੋਕ ਸਿੰਘ ਨੇ ਨਿਊਯਾਰਕ ਦੇ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਤੇ ਹੋਰ ਪੰਥਕ ਮੁੱਦਿਆਂ ਪ੍ਰਤੀ ਖੁਲ੍ਹ ਕੇ ਵਿਚਾਰ ਵਿਚਾਰ ਵਟਾਂਦਰਾ ਕੀਤਾ ਗਿਆ।
ਅਮਰੀਕਾ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ 1992 ਤੋਂ ਚੱਲਦੀ ਆ ਰਹੀ ਹੈ।ਜਿੱਥੇ ਹਰ ਕੰਮ ਪਾਰਟੀ ਦੇ ਕੌਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਹੁੰਦਾ ਹੈ। ਪਾਰਟੀ ਨੂੰ ਖੋਰਾ ਲਾਉਣ ਵਾਲੀਆਂ ਦਾ ਵੀ ਜ਼ਿਕਰ ਕੀਤਾ ਗਿਆ। ਇਸ ਤਰ੍ਹਾਂ ਦੇ ਮੌਕਾ ਪਰਸਤ ਲੋਕ ਬੁਹਤ ਵਾਰ ਆਏ ਤੇ ਬਹੁਤ ਵਾਰ ਗਏ ਪਰ ਪਾਰਟੀ ਆਪਣੀ ਹਾਥੀ ਦੀ ਚਾਲ ਚੱਲਦੀ ਆ ਰਹੀ ਹੈ। ਕੌਮ ਦੀ ਅਜ਼ਾਦੀ ਦਾ ਮੁੱਦਾ ਹਰੇਕ ਪਲੇਟਫਾਰਮ 'ਤੇ ਲਿਜਾਇਆ ਗਿਆ। ਉਹ ਭਾਵੇਂ ਯੁਨਾਇਟਿਡ ਨੇਸ਼ਨ ,ਯੂ ਐਸ ਕਾਂਗਰਸ, ਸੈਨੇਟ, ਸਟੇਟ ਡਿਪਾਰਟਮੈਂਟ ਜਾਂ ਅਮਰੀਕਾ ਦੇ ਬਾਕੀ ਕਮਿਸ਼ਨ ਜਿਹੜੇ ਸਟੇਟ ਡਿਪਾਰਟਮੈਂਟ ਵਲੋਂ ਮਾਨਤਾ ਪ੍ਰਾਪਤ ਹਨ, ਬਾਕੀ ਕੌਮੀ ਰੋਸ ਪ੍ਰਦਰਸ਼ਨਾਂ ਵਿਚ ਆਪਣੇ ਸੀਮਤ ਸਾਧਨਾਂ ਰਾਹੀਂ ਲਗਾਤਾਰ ਹਿੱਸਾ ਲੈਂਦੀ ਆ ਰਹੀ ਹੈ।
ਇਸ ਮੀਟਿੰਗ ਵਿੱਚ ਨਿਊਯਾਰਕ ਯੂਨਿਟ ਦਾ ਗਠਨ ਵੀ ਕੀਤਾ ਗਿਆ। ਗਠਨ ਕਰਨ ਤੋਂ ਬਾਅਦ ਹੇਠ ਲਿਖੀਆਂ ਨਿਯੁਕਤੀਆਂ ਕੀਤੀਆ ਗਈਆਂ।ਦਲਵਿੰਦਰ ਸਿੰਘ ਨੂੰ ਨਿਊਯਾਰਕ ਯੂਨਿਟ ਦਾ ਪ੍ਰਧਾਨ, ਨਰਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਜਨਰਲ ਸਕੱਤਰ, ਗੁਰਮੇਜ ਸਿੰਘ ਮੈਬਰ,ਵਰਿੰਦਰ ਸਿੰਘ ਮੈਂਬਰ, ਲਖਵਿੰਦਰ ਸਿੰਘ ਮੈਂਬਰ, ਲਵਦੀਪ ਸਿੰਘ ਮੈਂਬਰ, ਪਰਵਿੰਦਰ ਸਿੰਘ ਮੈਂਬਰ, ਹਰਨਾਮ ਸਿੰਘ ਮੈਂਬਰ, ਦਲਜੀਤ ਸਿੰਘ ਮੈਂਬਰ, ਭਗਵੰਤ ਸਿੰਘ ਮੈਂਬਰ , ਇਸ ਤਰ੍ਹਾਂ ਸ: ਸੁਰਜੀਤ ਸਿੰਘ ਕੁਲਾਰ ਨੂੰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਤੇ ਬੂਟਾ ਸਿੰਘ ਖੜੌਦ ਨੂੰ ਕਨਵੀਨਰ ਤੇ ਬਾਕੀ ਪਾਰਟੀ ਆਗੂਆਂ ਤੇ ਪੰਜ ਮੈਂਬਰੀ ਕਮੇਟੀ ਦੇ ਸਹਿਯੋਗ ਤੋ ਬਾਅਦ 11 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ, ਜਿਹੜੀ ਆਉਣ ਵਾਲੇ ਸਮੇਂ ਵਿਚ ਪੰਥਕ ਕਾਰਜਾਂ ਵਿਚ ਜੁੱਟ ਕੇ ਪਾਰਟੀ ਦੇ ਕੰਮਾਂ ਵਿਚ ਜੁੱਟ ਜਾਵੇਗੀ|