ਜੋ ਬਿਡੇਨ ਹਵਾਈ ''ਚ ਹੋਈਆਂ ਪ੍ਰਾਇਮਰੀ ਚੌਣਾਂ ਜਿੱਤੇ

Sunday, May 24, 2020 - 11:29 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਮਜ਼ਬੂਤ ਦਾਅਵੇਦਾਰ ਜੋ ਬਿਡੇਨ ਨੇ ਹਵਾਈ ਵਿਚ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਕਾਰਨ ਹਵਾਈ ਵਿਚ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਕਰੀਬ ਇਕ ਮਹੀਨੇ ਦੀ ਦੇਰੀ ਨਾਲ ਹੋਈਆਂ ਹਨ। ਸ਼ਨੀਵਾਰ ਨੂੰ ਹੋਈਆਂ ਚੋਣਾਂ ਵਿਚ ਬਿਡੇਨ ਨੇ ਸੈਨੇਟਰ ਬਰਨੀ ਸੈਂਡਰਸ ਨੂੰ ਕਰਾਰੀ ਹਾਰ ਦਿੱਤੀ। ਬਿਡੇਨ ਨੂੰ 63 ਫੀਸਦੀ ਅਤੇ ਸੈਂਡਰਸ ਨੂੰ 37 ਫੀਸਦੀ ਵੋਟਾਂ ਮਿਲੀਆਂ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਪਾਸਤਾ ਕੰਪਨੀ 'ਚ ਫੈਲਿਆ ਕੋਰੋਨਾਵਾਇਰਸ

ਇਹਨਾਂ ਚੋਣਾਂ ਦੇ ਬਾਅਦ ਬਿਡੇਨ ਨੇ ਹਵਾਈ ਦੇ 16 ਡੈਲੀਗੇਟ ਜਿੱਤੇ ਜਦਕਿ ਸੈਂਡਰਸ ਨੂੰ 8 ਡੈਲੀਗੇਟ ਮਿਲੇ। 'ਐਸੋਸੀਏਟਿਡ ਪ੍ਰੈੱਸ' ਦੀ ਗਣਨਾ ਦੇ ਮੁਤਾਬਕ ਬਿਡੇਨ ਕੋਲ ਹੁਣ ਕੁੱਲ 1566 ਡੈਲੀਗੇਟਨ ਹਨ ਅਤੇ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਪਾਰਟੀ ਉਮੀਦਵਾਰ ਬਣਨ ਲਈ 1991 ਡੈਲੀਗੇਟ ਦੀ ਲੋੜ ਹੈ। ਹਵਾਈ ਵਿਚ ਹੋਈਆਂ ਪ੍ਰਾਇਮਰੀ ਚੋਣਾਂ ਵਿਚ ਕੁੱਲ 34,044 ਵੋਟਰਾਂ ਨੇ ਵੋਟ ਪਾਏ। ਸਾਰੇ ਵੋਟ ਮੇਲ ਦੇ ਜ਼ਰੀਏ ਪਾਏ ਗਏ। ਹਵਾਈ ਵਿਚ ਪਹਿਲਾਂ 4 ਅਪ੍ਰੈਲ ਨੂੰ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਹੋਈਆਂ ਹਨ। ਸੈਂਡਰਸ ਪਹਿਲਾਂ ਹੀ ਆਪਣੀ ਦਾਅਵੇਦਾਰੀ ਛੱਡ ਚੁੱਕੇ ਹਨ। ਅਜਿਹੇ ਵਿਚ ਇਸ ਗੱਲ ਦੀ ਕਾਫੀ ਸੰਭਾਵਨਾ ਹੈ ਕਿ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਬਿਡੇਨ ਹੀ ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ  ਨੂੰ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੁਣੌਤੀ ਦੇਣਗੇ।


Vandana

Content Editor

Related News