ਅਮਰੀਕਾ : ਝੀਲ ''ਚ ਡੁੱਬਿਆ ਭਾਰਤੀ ਵਿਦਿਆਰਥੀ

08/21/2019 3:51:21 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਓਰੇਗੋਨ ਸੂਬੇ ਵਿਚ ਕ੍ਰੇਟਰ ਲੇਕ ਵਿਚ 27 ਸਾਲਾ ਇਕ ਭਾਰਤੀ ਵਿਦਿਆਰਥੀ ਦੇ ਡੁੱਬ ਜਾਣ ਦੀ ਖਬਰ ਹੈ। ਓਰੇਗੋਨ ਦੀ ਇਕ ਅਖਬਾਰ ਮੁਤਾਬਕ ਕ੍ਰੇਟਰ ਲੇਕ ਨੈਸ਼ਨਲ ਪਾਰਕ ਦੀ ਬੁਲਾਰਨ ਮਾਰਸ਼ਾ ਮੈਕਕੇਬ ਨੇ ਦੱਸਿਆ ਕਿ ਸੁਮੇਧ ਮੰਨਾਰ ਨੇ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਦੇ ਕਰੀਬ 4:40 ਵਜੇ ਇਕ ਲੋਕਪ੍ਰਿਅ ਮਨੋਰੰਜਨ ਸਥਲ 'ਜਪਿੰਗ ਰੌਕ' ਤੋਂ ਝੀਲ ਵਿਚ ਛਾਲ ਮਾਰ ਦਿੱਤੀ ਸੀ। ਇਸ ਮਗਰੋਂ ਉਹ ਦਿਖਾਈ ਨਹੀਂ ਦਿੱਤਾ। 

ਮੈਕਕੇਬ ਨੇ ਕਿਹਾ ਕਿ ਓਰੇਗੋਨ ਸਟੇਟ ਯੂਨੀਵਰਸਿਟੀ ਦੇ ਗ੍ਰੈਜੁਏਟ ਵਿਦਿਆਰਥੀ ਮੰਨਾਰ ਨੇ 25 ਫੁੱਟ ਦੀ ਉਚਾਈ ਤੋਂ ਛਾਲ ਮਾਰੀ ਸੀ। ਮੰਨਾਰ ਦੀ ਲਾਸ਼ ਨੂੰ ਕਲੈਮਥ ਫਾਲਜ਼ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਧਿਕਾਰੀ ਹਾਲੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲਗਾ ਸਕੇ।


Vandana

Content Editor

Related News