ਅਮਰੀਕੀ ਸੰਸਦ ''ਚ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਦੇ ਸਮਰਥਨ ''ਚ ਬਿੱਲ ਪਾਸ

11/20/2019 12:50:39 PM

ਵਾਸ਼ਿੰਗਟਨ (ਭਾਸ਼ਾ): ਹਾਂਗਕਾਂਗ ਵਿਚ ਲੋਕਤੰਤਰ ਸਮਰਥਕਾਂ ਦੇ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ ਅਮਰੀਕੀ ਸੰਸਦ ਨੇ ਸਰਬ ਸੰਮਤੀ ਨਾਲ ਇਕ ਕਾਨੂੰਨ ਪਾਸ ਕੀਤਾ ਹੈ। ਇਹ ਕਾਨੂੰਨ ਟਰੰਪ ਪ੍ਰਸ਼ਾਸਨ ਨੂੰ ਇਸ ਗੱਲ ਦਾ ਮੁਲਾਂਕਣ ਕਰਨ ਦੀਆਂ ਸ਼ਕਤੀਆਂ ਪ੍ਰਦਾਨ ਕਰੇਗਾ ਕੀ ਇਸ ਮਹੱਤਵਪੂਰਨ ਗਲੋਬਲ ਆਰਥਿਕ ਕੇਂਦਰ ਵਿਚ ਰਾਜਨੀਤਕ ਅਸ਼ਾਂਤੀ ਦੇ ਕਾਰਨ ਇਸ ਨੂੰ ਅਮਰੀਕੀ ਕਾਨੂੰਨ ਦੇ ਤਹਿਤ ਮਿਲੇ ਵਿਸ਼ੇਸ਼ ਦਰਜੇ ਵਿਚ ਤਬਦੀਲੀ ਲਿਆਉਣੀ ਉਚਿਤ ਹੈ ਜਾਂ ਨਹੀਂ। ਹਾਂਗਕਾਂਗ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਐਕਟ 2019 ਮੰਗਲਵਾਰ ਨੂੰ ਪਾਸ ਹੋਇਆ। ਇਸ ਦੇ ਤਹਿਤ ਵਿਦੇਸ਼ ਮੰਤਰੀ ਨੂੰ ਸਾਲ ਵਿਚ ਘੱਟੋ-ਘੱਟ ਇਕ ਵਾਰ ਇਹ ਸਾਬਤ ਕਰਨਾ ਹੋਵੇਗਾ ਕਿ ਹਾਂਗਕਾਂਗ ਕੋਲ ਹਾਲੇ ਵੀ ਇੰਨੀ ਖੁਦਮੁਖਤਿਆਰੀ ਹੈ ਕਿ ਉਸ ਨੂੰ ਅਮਰੀਕਾ ਨੇ ਨਾਲ ਵਪਾਰ 'ਤੇ ਵਿਸ਼ੇਸ਼ ਮਹੱਤਵ ਦਿੱਤਾ ਜਾਵੇ।

ਅਮਰੀਕਾ ਚੀਨੀ ਮੁੱਖ ਭੂਮੀ ਦੇ ਮੁਕਾਬਲੇ ਅਰਧ ਖੁਦਮੁਖਤਿਆਰ ਹਾਂਗਕਾਂਗ ਦੇ ਨਾਲ ਵੱਖਰੇ ਤਰੀਕਾ ਦਾ ਵਤੀਰਾ ਕਰਦਾ ਹੈ। ਹਾਂਗਕਾਂਗ ਮਨੁੱਖੀ ਅਧਿਕਾਰ ਅਤੇ ਲੋਕਤੰਰ ਐਕਟ 2019 ਜੇਕਰ ਕਾਨੂੰਨ ਬਣ ਜਾਂਦਾ ਹੈ ਤਾਂ ਸ਼ਹਿਰ ਦੇ ਵਿਸ਼ੇਸ਼ ਦਰਜੇ ਦੀ ਵਿਆਪਕ ਜਾਂਚ ਲਾਜ਼ਮੀ ਹੋ ਜਾਵੇਗੀ। ਸਾਂਸਦ ਜਿਮ ਰਿਸਚ ਨੇ ਕਿਹਾ,''ਅਮਰੀਕੀ ਸੰਸਦ ਨੇ ਹਾਂਗਕਾਂਗ ਦੀ ਜਨਤਾ ਦੇ ਸਮਰਥਨ ਵਿਚ ਅੱਜ ਇਕ  ਕਦਮ ਚੁੱਕਿਆ। ਇਹ ਬਿੱਲ ਪਾਸ ਹੋਣਾ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਘੱਟ ਕਰਨ ਅਤੇ ਆਜ਼ਾਦੀ ਦੇ ਉਸ ਦੇ ਮੌਲਿਕ ਅਧਿਕਾਰਾਂ ਦੇ ਘਾਣ ਲਈ ਚੀਨੀ ਕਮਿਊਨਿਸਟ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਰਸਤੇ ਵਿਚ ਇਕ ਮਹੱਤਵਪੂਰਨ ਕਦਮ ਹੈ।''


Vandana

Content Editor

Related News