ਅਮਰੀਕਾ ਤੇ ਚੀਨ ''ਚ ਉਡਾਣਾਂ ਦੀ ਗਿਣਤੀ ਦੁੱਗਣੀ ਕਰਨ ''ਤੇ ਬਣੀ ਸਹਿਮਤੀ

Wednesday, Aug 19, 2020 - 06:26 PM (IST)

ਅਮਰੀਕਾ ਤੇ ਚੀਨ ''ਚ ਉਡਾਣਾਂ ਦੀ ਗਿਣਤੀ ਦੁੱਗਣੀ ਕਰਨ ''ਤੇ ਬਣੀ ਸਹਿਮਤੀ

ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਚੀਨ ਵਿਚਾਲੇ ਬੀਤੇ ਕੁਝ ਸਮੇਂ ਤੋਂ ਤਣਾਅ ਜਾਰੀ ਹੈ। ਇਸ ਵਿਚ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਨੇ ਦੋਹਾਂ ਦੇਸ਼ਾਂ ਦੇ ਵਿਚ ਏਅਰ ਕੈਰੀਅਰ ਦੇ ਮੌਜੂਦਾ ਜਹਾਜ਼ਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਮਝੌਤੇ ਨਾਲ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਚ ਕੋਵਿਡ-19 ਮਹਾਮਾਰੀ ਦੌਰਾਨ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਸਬੰਧੀ ਪੈਦਾ ਹੋਇਆ ਗਤੀਰੋਧ ਘਟੇਗਾ। 

ਅਮਰੀਕੀ ਆਵਾਜਾਈ ਮੰਤਰਾਲੇ ਨੇਦੱਸਿਆ ਕਿ ਅਮਰੀਕਾ ਨੇ ਚੀਨ ਦੇ ਚਾਰ ਪੈਸੇਂਜਰ ਜਹਾਜ਼ਾਂ ਨੂੰ ਦੁੱਗਣਾ ਕਰਨ ਦਾ ਫੈਸਲਾ ਲਿਆ ਹੈ। ਇਹ ਚਾਰੇ ਜਹਾਜ਼ ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਉਡਾਣ ਭਰ ਰਹੇ ਹਨ। ਇਹਨਾਂ ਦੀ ਗਿਣਤੀ ਵਧਾ ਕੇ 8 ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਚੀਨ ਨੇ ਵੀ ਆਪਣੇ ਇੱਥੇ ਉਡਣ ਵਾਲੀਆਂ ਅਮਰੀਕੀ ਉਡਾਣਾਂ ਨੂੰ ਦੁੱਗਣਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਦੱਸਿਆ ਕਿ ਇਸੇ ਤਰ੍ਹਾਂ ਚੀਨ ਦੀ ਏਅਰ ਚਾਈਨਾ, ਚਾਈਨਾ ਈਸਟਰਨ ਏਅਰ ਲਾਈਨਜ਼, ਚਾਈਨਾ ਸਾਊਥ ਏਅਰਲਾਈਨਜ਼ ਅਤੇ ਸ਼ੀਆਮੇਨ ਏਅਰਲਾਈਨਜ਼ ਹਫਤੇ ਵਿਚ ਚਾਰ ਦੀ ਬਜਾਏ ਅੱਠ ਉਡਾਣਾਂ ਦਾ ਸੰਚਾਲਨ ਅਮਰੀਕਾ ਲਈ ਕਰ ਸਕੇਗੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਮੰਦੀ ਕਾਰਨ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਆਰਥਿਕ ਹਾਲਤ ਚਿੰਤਾਜਨਕ

ਕੋਰੋਨਾਵਾਇਰਸ ਦੇ ਬਾਅਦ ਅਮਰੀਕਾ ਨੇ ਚੀਨ ਦੇ ਲਈ ਸਵੈ ਇੱਛੁੱਕ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ। 31 ਜਨਵਰੀ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੱਗਭਗ ਸਾਰੇ ਗੈਰ ਅਮਰੀਕੀ ਨਾਗਰਿਕਾਂ ਦੇ ਲਈ ਚੀਨ ਤੋਂ ਅਮਰੀਕਾ ਦੀ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ। ਯੂਨਾਈਟਿਡ ਏਅਰਲਾਈਨਜ਼ ਨੇ ਕਿਹਾ ਕਿ ਉਹ ਚੀਨ ਦੇ ਲਈ ਚਾਰ ਜਹਾਜ਼ਾਂ ਦੀ ਗਿਣਤੀ ਵਧਾਏਗਾ। 4 ਸਤੰਬਰ ਤੋਂ ਹਰ ਹਫਤੇ ਸਾਨ ਫ੍ਰਾਂਸਿਸਕੋ ਤੋਂ ਸ਼ੰਘਾਈ ਤੱਕ ਚਾਰ ਹੋਰ ਜਹਾਜ਼ ਉਡਾਣਾਂ ਭਰਨਗੇ। ਜਦਕਿ ਵਿਭਾਗ ਨੇ ਕਿਹਾ ਕਿ ਡੈਲਟਾ ਏਅਰਲਾਈਨਜ਼ ਵੀ ਦੋ ਵਾਰ ਹਫਤਾਵਰੀ ਉਡਾਣਾਂ ਨਾਲ ਹਫਤੇ ਵਿਚ ਚਾਰ ਵਾਰੀ ਉਡਾਣ ਭਰਨ ਦੇ ਲਈ ਯੋਗ ਸੀ। 

ਅਮਰੀਕਾ ਨੂੰ ਆਸ ਹੈ ਕਿ ਦੋ-ਪੱਖੀ ਐਵੀਏਸ਼ਨ ਸਮਝੌਤੇ ਦੇ ਤਹਿਤ ਚੀਨ ਅਮਰੀਕੀ ਉਡਾਣ ਅਧਿਕਾਰਾਂ ਨੂੰ ਬਹਾਲ ਕਰਨ ਦੇ ਲਈ ਸਹਿਮਤੀ ਜ਼ਾਹਰ ਕਰੇਗਾ। ਅਮਰੀਕਾ-ਚੀਨ ਸਮਝੌਤੇ ਦੇ ਤਹਿਤ ਦੋਹਾਂ ਦੇਸ਼ਾਂ ਦੀ ਇਕ-ਦੂਜੇ ਦੇ ਦੇਸ਼ ਵਿਚ ਪ੍ਰਤੀ ਹਫਤੇ 100 ਜਹਾਜ਼ ਉਡਾਣਾਂ ਦੀ ਮਨਜ਼ੂਰੀ ਮਿਲਦੀ ਹੈ। ਅਮਰੀਕਾ ਨੇ ਜੂਨ ਵਿਚ ਚੀਨੀ ਯਾਤਰੀ ਉਡਾਣਾਂ ਨੂੰ ਰੋਕ ਦੇਣ ਦੀ ਧਮਕੀ ਦਿੱਤੀ ਸੀ ਕਿਉਂਕਿ ਬੀਜਿੰਗ ਤੁਰੰਤ ਅਮਰੀਕੀ ਏਅਰਲਾਈਨਜ਼ ਦੀਆਂ ਉਡਾਣਾਂ ਨੂੰ ਬਹਾਲ ਕਰਨ ਦੇ ਪੱਖ ਵਿਚ ਨਹੀਂ ਸੀ।


author

Vandana

Content Editor

Related News