ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਨੇ ਕਰਵਾਈ ਮੈਡੀਕਲ ਜਾਂਚ
Sunday, Nov 17, 2019 - 12:32 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਲਈ ਬਿਜ਼ੀ ਪ੍ਰਚਾਰ ਮੁਹਿੰਮ ਤੋਂ ਪਹਿਲਾਂ ਇਕ ਮਿਲਟਰੀ ਹਸਪਤਾਲ ਵਿਚ ਆਪਣੀ ਮੈਡੀਕਲ ਜਾਂਚ ਕਰਵਾਈ। ਇਸ ਮਗਰੋਂ ਵ੍ਹਾਈਟ ਹਾਊਸ ਨੇ ਸਪੱਸ਼ਟ ਕੀਤਾ ਕਿ ਟਰੰਪ ਸਿਹਤਮੰਦ ਅਤੇ ਉੂਰਜਾਵਾਨ ਹਨ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਕੋਈ ਸਮੱਸਿਆ ਨਹੀਂ ਹੈ।'' ਵਾਸ਼ਿੰਗਟਨ ਡੀ.ਸੀ. ਵਿਚ ਮੈਰੀਲੈਂਡ ਦੇ ਬੇਥੇਸਡਾ ਉਪਨਗਰ ਵਿਚ ਸਥਿਤ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਚ 73 ਸਾਲਾ ਟਰੰਪ ਨੇ ਲੱਗਭਗ 2 ਘੰਟ ਬਿਤਾਏ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਟੇਫਨੀ ਗ੍ਰਿਸ਼ਮ ਨੇ ਇਕ ਬਿਆਨ ਵਿਚ ਪੱਤਰਕਾਰਾਂ ਨੂੰ ਕਿਹਾ,''ਰਾਸ਼ਟਰਪਤੀ ਸਿਹਤਮੰਦ ਅਤੇ ਊਰਜਾਵਾਨ ਹਨ। ਹਫਤੇ ਵਿਚ ਕਈ ਵਾਰ ਹੋਣ ਵਾਲੀਆਂ ਚੁਣਾਵੀ ਰੈਲੀਆਂ ਵਿਚ ਉਨ੍ਹਾਂ ਦੇ ਜ਼ੋਰਦਾਰ ਪ੍ਰਦਰਸ਼ਨ ਨਾਲ ਇਹ ਸਾਫ ਪਤਾ ਚੱਲਦਾ ਹੈ।'' ਗ੍ਰਿਸ਼ਮ ਨੇ ਦੱਸਿਆ ਕਿ ਹਸਪਤਾਲ ਜਾਣ ਤੋਂ ਪਹਿਲਾਂ ਟਰੰਪ ਅਫਗਾਨਿਸਤਾਨ ਵਿਚ ਯੁੱਧ ਵਿਚ ਜ਼ਖਮੀ ਹੋਏ ਵਿਸ਼ੇਸ਼ ਬਲ ਦੇ ਇਕ ਫੌਜੀ ਦੇ ਪਰਿਵਾਰ ਨਾਲ ਵੀ ਮਿਲੇ। ਵ੍ਹਾਈਟ ਹਾਊਸ ਨੇ ਇਸ ਨੂੰ ਨਿਯਮਿਤ ਮੈਡੀਕਲ ਜਾਂਚ ਕਰਾਰ ਦਿੱਤਾ।