ਭਾਰਤ ਅਤੇ ਅਮਰੀਕਾ ਨੇ 2+2 ਵਾਰਤਾ ਨੂੰ ਦੱਸਿਆ ਸਫਲ, ਹੋਏ ਮਹੱਤਵਪੂਰਨ ਸਮਝੌਤੇ

Thursday, Dec 19, 2019 - 10:02 AM (IST)

ਭਾਰਤ ਅਤੇ ਅਮਰੀਕਾ ਨੇ 2+2 ਵਾਰਤਾ ਨੂੰ ਦੱਸਿਆ ਸਫਲ, ਹੋਏ ਮਹੱਤਵਪੂਰਨ ਸਮਝੌਤੇ

ਵਾਸ਼ਿੰਗਨਟਨ (ਭਾਸ਼ਾ): ਭਾਰਤ ਅਤੇ ਅਮਰੀਕਾ ਦੋ-ਪੱਖੀ ਸਹਿਯੋਗ ਮਜ਼ਬੂਤ ਕਰਨ, ਰੱਖਿਆ ਵਪਾਰ ਵਧਾਉਣ, ਸ਼ਾਂਤੀਪੂਰਨ ਹਿੰਦ ਪ੍ਰਸ਼ਾਂਤ ਖੇਤਰ ਦੇ ਲਈ ਸਮਾਨ ਸਮਝ ਵਾਲੇ ਦੇਸ਼ਾਂ ਜਿਵੇਂ ਜਾਪਾਨ ਦੇ ਨਾਲ ਤਾਲਮੇਲ ਵਧਾਉਣ ਅਤੇ ਅੱਤਵਾਦ ਦੇ ਵਿਰੁੱਧ ਫੈਸਲਾਕੁੰਨ ਸੰਘਰਸ਼ ਲਈ ਸਹਿਮਤ ਹੋ ਗਏ ਹਨ। ਭਾਰਤ ਅਤੇ ਅਮਰੀਕਾ ਦੇ ਵਿਚ ਦੂਜੀ 2+2 ਵਾਰਤਾ ਇੱਥੇ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਹੈੱਡਕੁਆਰਟਰ ਵਿਚ ਬੁੱਧਵਾਰ ਨੂੰ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਦੇ ਨਾਲ ਰੱਖਿਆ ਮੰਤਰੀ ਮਾਰਕ ਐਸਪਰ ਨੇ ਭਾਰਤ ਦੇ ਆਪਣੇ ਹਮਰੁਤਬਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਵਿਦੇਸ਼ ਵਿਭਾਗ ਦੇ ਫਾਗੀ ਬਾਟਮ ਹੈੱਡਕੁਆਰਟਰ ਵਿਚ ਮੇਜ਼ਬਾਨੀ ਕੀਤੀ। 

ਭਾਰਤ ਅਤੇ ਅਮਰੀਕਾ ਦੇ ਵਿਚ ਦੂਜੀ ਟੂ ਪਲੱਸ ਟੂ ਵਾਰਤਾ ਦੇ ਬਾਅਦ ਵਿਦੇਸ਼ ਮੰਤਰੀ ਪੋਂਪਿਓ ਨੇ ਪੱਤਰਕਾਰਾਂ ਨੂੰ ਕਿਹਾ,''ਅੱਜ ਦੀ ਇਹ ਵਾਰਤਾ ਪਿਛਲੇ ਸਾਲ ਹੋਈ ਪ੍ਰਗਤੀ 'ਤੇ ਆਧਾਰਿਤ ਹੈ। ਅਸੀਂ ਪੁਲਾੜ ਵਿਚ ਖੋਜ, ਰੱਖਿਆ ਅਤੇ ਉਦਯੋਗਿਕ ਤਾਲਮੇਲ ਜਿਹੇ ਖੇਤਰਾਂ ਵਿਚ ਨਵੇਂ ਸਮਝੌਤੇ ਕੀਤੇ ਹਨ।'' ਪੋਂਪਿਓ ਨੇ ਕਿਹਾ,''ਅਸੀਂ ਆਪਣੇ ਦੋਹਾਂ ਦੇਸ਼ਾਂ ਦੇ ਸਾਂਸਦਾਂ ਦੇ ਲਈ ਇਕ ਨਵਾਂ ਐਕਸਚੇਂਜ ਪ੍ਰੋਗਰਾਮ ਸਥਾਪਿਤ ਕਰਨ 'ਤੇ ਸਹਿਮਤ ਹੋਏ ਹਾਂ। ਅਸੀਂ ਆਪਣੇ ਦੇਸ਼ਾਂ ਦੇ ਇਨੋਵੇਟਰਸ ਲਈ ਇੰਟਰਨਸ਼ਿਪ ਵਿਚ ਮਦਦ ਕਰਨ ਲਈ ਨਵੀਂ ਪਹਿਲ ਕਰ ਰਹੇ ਹਾਂ ਅਤੇ ਅਸੀਂ ਆਫਤ ਪ੍ਰਤੀਰੋਧੀ ਬੁਨਿਆਦੀ ਢਾਂਚੇ ਲਈ ਭਾਰਤ ਦੇ ਗਠਜੋੜ ਦਾ ਸਮਰਥਨ ਕਰਦੇ ਹਾਂ।'' 

ਇਸ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਪੋਂਪਿਓ ਦੇ ਨਾਲ ਰਾਜਨਾਥ ਸਿੰਘ, ਜੈਸ਼ੰਕਰ ਅਤੇ ਐਸਪਰ ਮੌਜੂਦ ਸਨ। ਪੋਂਪਿਓ ਨੇ ਕਿਹਾ,''ਅੱਜ ਅਸੀਂ ਮਹੱਤਵਪੂਰਨ ਖੇਤਰੀ ਚੁਣੌਤੀਆਂ 'ਤੇ ਬਿਹਤਰੀਨ ਅਤੇ ਜੀਵੰਤ ਚਰਚਾ ਕੀਤੀ। ਅਸੀਂ ਹਿੰਦ ਪ੍ਰਸ਼ਾਂਤ ਵਿਚ ਸੁਰੱਖਿਆ ਅਤੇ ਦੁਨੀਆ ਭਰ ਵਿਚ ਸੁਰੱਖਿਆ ਦੇ ਭਾਰਤ ਦੇ ਵਿਚਾਰ ਦਾ ਆਦਰ ਕਰਦੇ ਹਾਂ।'' ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ 2+2 ਵਾਰਤਾ ਨੂੰ ਸਫਲ ਦੱਸਿਆ।


author

Vandana

Content Editor

Related News