ਪ੍ਰਵਾਸੀਆਂ ਅਤੇ ਸ਼ਰਣਾਰਥੀਆਂ ''ਤੇ ਨਰਮੀ ਵਰਤੇ ਆਸਟ੍ਰੇਲੀਆ : UN

10/09/2019 3:43:01 PM

ਨਿਊਯਾਰਕ/ ਸਿਡਨੀ— ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦੀ ਮੁਖੀ ਮਿਸ਼ੇਲ ਬਾਚਲੇਟ ਨੇ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੁੰਦਰੀ ਤਟ ਦੇ ਕੋਲ ਬਣਾਏ ਗਏ ਬੰਦੀ ਘਰਾਂ (ਡਿਟੈਂਸ਼ਨ ਹੋਮ) 'ਚ ਬੰਦ ਪ੍ਰਵਾਸੀਆਂ ਅਤੇ ਸ਼ਰਣਾਰਥੀਆਂ ਬਾਰੇ ਆਪਣੀ ਕਠੋਰ ਨੀਤੀ ਨੂੰ ਵਾਪਸ ਲਵੇ। ਬਾਚਲੇਟ ਨੇ ਸਿਡਨੀ 'ਚ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ, ਉਨ੍ਹਾਂ ਨੇ ਕੋਈ ਵੱਡਾ ਅਪਰਾਧ ਨਹੀਂ ਕੀਤਾ ਹੈ ਅਤੇ ਜੋ ਲੋਕ ਨਾਉਰੂ ਅਤੇ ਮਾਨਸ ਟਾਪੂਆਂ 'ਚ ਕੈਦ ਕਰਕੇ ਰੱਖੇ ਗਏ ਹਨ, ਉਨ੍ਹਾਂ 'ਚ ਬੱਚੇ ਵੀ ਹਨ। ਇਹ ਲੋਕ ਕਾਫੀ ਲੰਬੇ ਸਮੇਂ ਤੋਂ ਕੈਦੀ ਬਣਾ ਕੇ ਰੱਖੇ ਗਏ ਹਨ।

ਉਨ੍ਹਾਂ ਕਿਹਾ ਕਿ ਮਹਿਲਾ ਕੈਦੀਆਂ ਲਈ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਇਕ ਮੁਕਤ ਅਤੇ ਬਰਾਬਰਤਾ ਵਾਲੇ ਸਮਾਜਿਕ ਨੀਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੈਂਗਿਕ ਸਮਾਨਤਾ ਅਤੇ ਹੋਰ ਮਨੁੱਖੀ ਅਧਿਕਾਰ ਸਬੰਧੀ ਵਿਸ਼ਿਆਂ 'ਚ ਆਸਟ੍ਰੇਲੀਆ ਦਾ ਵਧੀਆ ਰਿਕਾਰਡ ਰਿਹਾ ਹੈ ਪਰ ਅਜੇ ਵੀ ਇੱਥੇ ਔਰਤਾਂ ਨੂੰ ਅਸਮਾਨ ਤਨਖਾਹ, ਕਾਰਜ ਸਥਾਨ 'ਤੇ ਭੇਦਭਾਵ ਅਤੇ ਜਿਨਸੀ ਸ਼ੋਸ਼ਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


Related News