UN ਨੇ ਕੋਰੋਨਾ ਖ਼ਿਲਾਫ਼ ਭਾਰਤ ਦੀਆਂ ਕੋਸ਼ਿਸ਼ਾਂ ਦੀ ਕੀਤੀ ਤਾਰੀਫ, ਦੱਸਿਆ ਗਲੋਬਲ ਲੀਡਰ

02/22/2021 6:02:20 PM

ਸੰਯੁਕਤ ਰਾਸ਼ਟਰ (ਬਿਊਰੋ): ਸੰਯੁਕਤ ਰਾਸ਼ਟਰ ਨੇ ਕੋਵਿਡ ਵੈਕਸੀਨ ਦੀਆਂ 2 ਲੱਖ ਖੁਰਾਕਾਂ ਮੁਹੱਈਆ ਕਰਾਉਣ 'ਤੇ ਭਾਰਤ ਦਾ ਧੰਨਵਾਦ ਪ੍ਰਗਟ ਕੀਤਾ ਹੈ। ਭਾਰਤ ਨੇ ਯੂ.ਐੱਨ. ਸ਼ਾਂਤੀ ਰੱਖਿਅਕਾਂ ਲਈ ਕੋਰੋਨਾ ਵੈਕਸੀਨ ਮੁਹੱਈਆ ਕਰਾਈ ਹੈ। ਸੰਯੁਕਤ ਰਾਸ਼ਟਰ ਨੇ ਭਾਰਤ ਦੀ ਜੰਮ ਕੇ ਤਾਰੀਫ਼ ਕਰਦਿਆਂ ਉਸ ਨੂੰ ਕੋਰੋਨਾ ਖ਼ਿਲਾਫ਼ ਜੰਗ ਵਿਚ ਗਲੋਬਲ ਲੀਡਰ ਕਰਾਰ ਦਿੱਤਾ ਹੈ। ਯੂ.ਐੱਨ. ਦੇ ਸੈਕਟਰੀ ਜਨਰਲ ਐਂਟੋਨਿਓ ਗੁਤਾਰੇਸ ਦਾ ਬਿਆਨ ਦੁਹਰਾਉਂਦੇ ਹੋਏ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਸਕੱਤਰ ਟੀ.ਐੱਸ. ਤਿਰੂਮੂਰਤੀ ਨੇ ਕਿਹਾ,''ਕੋਰੋਨਾ ਨਾਲ ਨਜਿੱਠਣ ਵਿਚ ਭਾਰਤ ਗਲੋਬਲ ਲੀਡਰ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਕੋਵੈਕਸ ਫੈਸਿਲਟੀ ਨੂੰ ਮਜ਼ਬੂਤ ਕਰਨ ਅਤੇ ਪੂਰੀ ਦੁਨੀਆ ਨੂੰ ਵੈਕਸੀਨ ਮੁਹੱਈਆ ਕਰਾਉਣ 'ਤੇ ਅਸੀਂ ਭਾਰਤ ਨੂੰ ਧੰਨਵਾਦ ਦਿੰਦੇ ਹਾਂ।'' 

PunjabKesari

ਗੁਤਾਰੇਸ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਵੀ ਕੋਵਿਡ ਵੈਕਸੀਨ ਮੁਹੱਈਆ ਕਰਾਉਣ 'ਤੇ ਧੰਨਵਾਦ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਕੁੱਲ 229.7 ਲੱਖ ਕੋਵਿਡ ਵੈਕਸੀਨ ਬੀਤੇ ਹਫਤੇ ਤੱਕ ਦੁਨੀਆ ਭਰ ਵਿਚ ਭੇਜੀ ਹੈ। ਭਾਰਤ ਨੇ 16 ਜਨਵਰੀ ਤੋਂ ਕੋਵਿਡ ਵੈਕਸੀਨ ਦੀ ਸ਼ੁਰੂਆਤ ਕੀਤੀ ਸੀ। ਪਹਿਲੇ ਹੀ ਦਿਨ ਭਾਰਤ ਵਿਚ 20 ਲੱਖ ਤੋਂ ਵੱਧ ਸਿਹਤ ਵਰਕਰਾਂ ਨੂੰ ਵੈਕਸੀਨ ਦਿੱਤੀ ਗਈ ਸੀ। ਇਹੀ ਨਹੀਂ ਭਾਰਤ ਨੇ ਅਜਿਹੇ ਹਜ਼ਾਰਾਂ ਲੋਕਾਂ ਦਾ ਵੀ ਟੀਕਾਕਰਣ ਕੀਤਾ ਹੈ ਜੋ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਲਈ ਕੰਮ ਕਰ ਰਹੇ ਹਨ ਜਾਂ ਉਹਨਾਂ ਨਾਲ ਜੁੜੇ ਹਨ। ਕੇਂਦਰ ਸਰਕਾਰ ਵੱਲੋਂ ਕੋਵਿਨ ਦੇ ਨਾਮ ਨਾਲ ਇਕ ਐਪ ਵੀ ਲਾਂਚ ਕੀਤਾ ਗਿਆ ਹੈ। ਇਸ ਦਾ ਉਦੇਸ਼ ਟੀਕਾਕਰਣ ਦੀ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਅਤੇ ਡਾਟਾ ਕੁਲੈਕਸ਼ਨ ਕਰਨਾ ਹੈ।

ਪੜ੍ਹੋ ਇਹ ਅਹਿਮ ਖਬਰ- ਆਪਣੀ ਮਾਂ ਨੂੰ ਜ਼ਖ਼ਮੀ ਕਰਕੇ ਭੱਜਿਆ ਪ੍ਰਤੀਕ ਮਾਨ ਚੜਿਆ ਪੁਲਸ ਦੇ ਅੜਿੱਕੇ

ਭਾਰਤ ਵਿਚ ਫਿਲਹਾਲ ਕੋਵੈਕਸੀਨ ਅਤੇ ਕੋਵਿਸ਼ੀਲਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹਫਤਾਵਰੀ ਬ੍ਰੀਫਿੰਗ ਦਿੰਦੇ ਹੋਏ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਦੱਸਿਆ ਕਿ ਭਾਰਤ ਓਮਾਨ, ਨਿਕਾਰਾਗੁਆ ਸਮੇਤ ਕਈ ਦੇਸ਼ਾਂ ਨੂੰ ਜਲਦੀ ਹੀ ਵੈਕਸੀਨ ਭੇਜਣ ਵਾਲਾ ਹੈ। ਇਹੀ ਨਹੀਂ ਉਹਨਾਂ ਨੇ ਕਿਹਾ ਕਿ ਭਾਰਤ ਤੋਂ ਜਲਦੀ ਹੀ ਅਫਰੀਕਾ ਲਈ 1 ਕਰੋੜ ਖੁਰਾਕਾਂ ਭੇਜੀਆਂ ਜਾਣਗੀਆਂ। ਇਸ ਦੇ ਇਲਾਵਾ 10 ਲੱਖ ਵੈਕਸੀਨ ਡੋਜ਼ ਸੰਯੁਕਤ ਰਾਸ਼ਟਰ ਦੇ ਸਿਹਤ ਵਰਕਰਾਂ ਲਈ ਭੇਜੀਆਂ ਜਾਣਗੀਆਂ। ਭਾਰਤ ਉਹਨਾਂ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਕੋਵਿਡ ਟੀਕਾਕਰਣ ਦਾ ਕੰਮ ਕਾਫੀ ਤੇਜ਼ੀ ਨਾਲ ਚੱਲ ਰਿਹਾ ਹੈ।

ਨੋਟ- UN ਨੇ ਕੋਰੋਨਾ ਖ਼ਿਲਾਫ਼ ਭਾਰਤ ਦੀਆਂ ਕੋਸ਼ਿਸ਼ਾਂ ਦੀ ਕੀਤੀ ਤਾਰੀਫ, ਕੁਮੈਂਟ ਕਰ ਦਿਓ ਰਾਏ।


Vandana

Content Editor

Related News