''ਕੋਵੈਕਸ'' 2021 ''ਚ ਕਰੀਬ ਦੋ ਅਰਬ ਟੀਕੇ ਮੁਹੱਈਆ ਕਰ ਸਕਦਾ ਹੈ : WHO

Friday, Apr 09, 2021 - 12:45 PM (IST)

''ਕੋਵੈਕਸ'' 2021 ''ਚ ਕਰੀਬ ਦੋ ਅਰਬ ਟੀਕੇ ਮੁਹੱਈਆ ਕਰ ਸਕਦਾ ਹੈ : WHO

ਸੰਯੁਕਤ ਰਾਸ਼ਟਰ (ਭਾਸ਼ਾ): ਵਿਸ਼ਵ ਸਿਹਤ ਸੰਗਠਨ (WHO) ਨੇ ਦੱਸਿਆ ਕਿ 'ਕੋਵੈਕਸ' ਕੋਵਿਡ-19 ਐਂਟੀ ਟੀਕਿਆਂ ਦੀ ਉਪਲਬਧਤਾ ਘੱਟ ਹੋਣ ਅਤੇ ਭਾਰਤ ਵਿਚ ਇਸ ਦੀ ਮੰਗ ਵੱਧਣ ਦੇ ਬਾਵਜੂਦ ਸਾਰੇ ਦੇਸ਼ਾਂ ਨੂੰ ਟੀਕੇ ਮੁਹੱਈਆ ਕਰਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਕੋਵੈਕਸ 2021 ਵਿਚ ਘੱਟੋ-ਘੱਟ ਦੋ ਅਰਬ ਟੀਕਿਆਂ ਦੀ ਸਪਲਾਈ ਕਰ ਸਕਦਾ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਕੋਵੈਕਸ ਟੀਕਾ ਨਿਰਮਾਤਾਵਾਂ ਨਾਲ ਨਵੇਂ ਸਮਝੌਤਿਆਂ ਦੀ ਘੋਸ਼ਣਾ ਕਰੇਗਾ। 

ਦੁਨੀਆ ਭਰ ਵਿਚ ਕੋਵਿਡ-19 ਐਂਟੀ ਟੀਕੇ ਉਪਲਬਧ ਕਰਾਉਣ ਦੀ ਗਲੋਬਲ ਪਹਿਲ ਤਹਿਤ 'ਕੋਵੈਕਸ' ਹੁਣ ਤੱਕ 100 ਤੋਂ ਵਧੇਰੇ ਦੇਸ਼ਾਂ ਵਿਚ ਜੀਵਨ ਰੱਖਿਅਕ ਟੀਕੇ ਉਪਲਬਧ ਕਰਾ ਚੁੱਕਾ ਹੈ। ਇਸ ਨੇ ਸਭ ਤੋਂ ਪਹਿਲਾਂ 24 ਫਰਵਰੀ, 2021 ਨੂੰ ਘਾਨਾ ਨੂੰ ਟੀਕਿਆਂ ਦੀ ਸਪਲਾਈ ਕੀਤੀ ਸੀ। ਹੁਣ ਤੱਕ ਤਿੰਨ ਟੀਕਾ ਨਿਰਮਾਤਾਵਾਂ ਐਸਟ੍ਰਾਜ਼ੇਨੇਕਾ, ਫਾਈਜ਼ਰ-ਬਾਇਓਨਟੇਕ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੇ 6 ਮਹਾਦੀਪਾਂ 'ਤੇ 3.8 ਕਰੋੜ ਤੋਂ ਵੱਧ ਟੀਕਿਆਂ ਦੀ ਸਪਲਾਈ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਨੇ ਬੰਦੂਕ ਹਿੰਸਾ ਨਾਲ ਨਜਿੱਠਣ ਲਈ ਕਾਰਵਾਈ ਦੇ ਦਿੱਤੇ ਆਦੇਸ਼

ਜਿਹੜੇ 100 ਦੇਸ਼ਾਂ ਨੂੰ ਟੀਕੇ ਦਿੱਤੇ ਗਏ ਹਨ ਉਹਨਾਂ ਵਿਚੋਂ 61 ਦੇਸ਼, 92 ਘੱਟ ਉਮਰ ਵਰਗ ਵਾਲੀ ਅਰਥਵਿਵਸਥਾਵਾਂ ਵਿਚ ਸ਼ਾਮਲ ਹਨ। ਡਬਲਊ.ਐੱਚ.ਓ. ਨੇ ਵੀਰਵਾਰ ਨੂੰ ਕਿਹਾ ਕਿ ਕੋਵੈਕਸ ਦਾ ਉਦੇਸ਼ ਉਹਨਾਂ ਸਾਰੇ ਦੇਸ਼ਾਂ ਨੂੰ ਟੀਕੇ ਉਪਲਬਧ ਕਰਾਉਣ ਦਾ ਹੈ ਜਿਹਨਾਂ ਨੇ 2021 ਦੀ ਪਹਿਲੀ ਤਿਮਾਹੀ ਵਿਚ ਉਸ ਤੋਂ ਟੀਕਿਆਂ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਸੀ। ਭਾਵੇਂਕਿ ਮਾਰਚ ਅਤੇ ਅਪ੍ਰੈਲ ਵਿਚ ਟੀਕਿਆਂ ਦੀ ਸਪਲਾਈ ਵਿਚ ਥੋੜ੍ਹੀ ਦੇਰ ਹੋਈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News