ਲੇਬਨਾਨ ''ਚ ਭਾਰਤੀ ਬਟਾਲੀਅਨ ਨੇ ਜਿੱਤਿਆ ਵਾਤਾਵਰਣ ਪੁਰਸਕਾਰ

07/10/2020 4:00:46 PM

ਸੰਯੁਕਤ ਰਾਸ਼ਟਰ (ਭਾਸ਼ਾ):: ਲੇਬਨਾਨ ਵਿਚ ਸੰਯੁਕਤ ਰਾਸ਼ਟਰ ਦੇ ਅੰਤਰਿਮ ਬਲ (UNIFIL) ਵਿਚ ਤਾਇਨਾਤ ਇਕ ਭਾਰਤੀ ਬਟਾਲੀਅਨ ਨੇ ਕਚਰਾ ਘੱਟ ਕਰਨ, ਪਲਾਸਟਿਕ ਦੀ ਮੁੜ ਵਰਤੋਂ ਕਰਨ, ਗ੍ਰੀਨ ਹਾਊਸ ਅਤੇ ਜੈਵਿਕ ਖਾਦ ਦੇ ਟੋਏ ਬਣਾਉਣ ਦੇ ਉਦੇਸ਼ ਵਾਲੇ ਇਕ ਪ੍ਰਾਜੈਕਟ ਲਈ ਵਾਤਾਵਰਣ ਸੰਬੰਧੀ ਪਹਿਲਾ ਪੁਰਸਕਾਰ ਜਿੱਤਿਆ ਹੈ। UNIFIL ਦੀ ਭਾਰਤੀ ਬਟਾਲੀਅਨ (ਇੰਡਬਟ) ਨੂੰ ਪ੍ਰਾਜੈਕਟ ਲਈ ਪਹਿਲਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਹ ਜਾਣਕਾਰੀ ਇਕ ਪ੍ਰੈੱਸ ਬਿਆਨ ਵਿਚ ਦਿੱਤੀ ਗਈ। 

ਪੜ੍ਹੋ ਇਹ ਅਹਿਮ ਖਬਰ- ਹਿੰਦ-ਪ੍ਰਸ਼ਾਂਤ 'ਚ ਭਾਰਤ-ਆਸਟ੍ਰੇਲੀਆ ਸੰਬੰਧ ਹੋਏ ਮਜ਼ਬੂਤ : ਸਾਬਕਾ ਆਸਟ੍ਰੇਲੀਆਈ ਰਾਜਦੂਤ

UNIFIL ਦੇ ਮਿਸ਼ਨ ਮੁਖੀ ਅਤੇ ਬਲ ਦੇ ਕਮਾਂਡਰ ਮੇਜਰ ਜਨਰਲ ਸਟੀਫਾਨੋ ਡੇਲ ਕੋਲ ਨੇ ਵਾਤਾਵਰਣ ਸੁਰੱਖਿਆ ਦੇ ਲਿਹਾਜ ਨਾਲ ਨਵੀਨਤਾਕਾਰੀ ਪ੍ਰਾਜੈਕਟ ਨੂੰ ਸ਼ੁਰੂ ਕਰਨ ਅਤੇ ਲਾਗੂ ਕਰਨ ਦੇ ਲਈ 7 ਮਿਸ਼ਨ ਇਕਾਈਆਂ ਨੂੰ ਸਾਲਾਨਾ ਵਾਤਾਵਰਣ ਪੁਰਸਕਾਰ ਪ੍ਰਦਾਨ ਕੀਤੇ। ਮਿਸ਼ਨ ਦੇ ਸੈਕਟਰ ਹੈੱਡਕੁਆਰਟਰ ਅਤੇ ਆਯਰਿਸ਼-ਪੋਲਿਸ਼ ਬਟਾਲੀਅਨ ਨੇ ਦੂਜਾ ਪੁਰਸਕਾਰ ਹਾਸਲ ਕੀਤਾ। ਬਿਆਨ ਵਿਚ ਦੱਸਿਆ ਗਿਆ ਕਿ ਸੈਕਟਰ ਵੇਸਟ ਇਨਫ੍ਰਾਸਟ੍ਰਕਚਰ ਪ੍ਰਬੰਧਨ ਕੇਂਦਰ (IMC) ਦੇ ਪ੍ਰਾਜੈਕਟ ਦਾ ਉਦੇਸ਼ ਕਚਰੇ ਨੂੰ ਜੈਵਿਕ ਖਾਦ ਵਿਚ ਬਦਲਣਾ ਅਤੇ ਸਥਾਨਕ ਭਾਈਚਾਰਿਆਂ ਨੂੰ ਦੇਣਾ ਹੈ। ਇਸ ਪੁਰਸਕਾਰ ਦੀ ਸ਼ੁਰੂਆਤ ਪਿਛਲੇ ਸਾਲ ਦਸੰਬਰ ਵਿਚ ਕੀਤੀ ਗਈ ਸੀ। ਇਸ ਦਾ ਉਦੇਸ਼ ਮਿਸ਼ਨ ਦੇ ਸੰਚਾਲਨ ਖੇਤਰਾਂ ਸੰਬੰਧੀ ਉਪਲਬਧੀਆਂ ਦੀ ਪਛਾਣ ਕਰਨਾ ਹੈ।


Vandana

Content Editor

Related News