ਸੰਯੁਕਤ ਰਾਸ਼ਟਰ ਦੀਆਂ ਤਿੰਨ ਅਹਿਮ ਬੌਡੀਆਂ ਦਾ ਮੈਂਬਰ ਬਣਿਆ ਭਾਰਤ

Wednesday, Apr 21, 2021 - 07:08 PM (IST)

ਸੰਯੁਕਤ ਰਾਸ਼ਟਰ ਦੀਆਂ ਤਿੰਨ ਅਹਿਮ ਬੌਡੀਆਂ ਦਾ ਮੈਂਬਰ ਬਣਿਆ ਭਾਰਤ

ਸੰਯੁਕਤ ਰਾਸ਼ਟਰ (ਬਿਊਰੋ): ਭਾਰਤ ਨੂੰ ਸੰਯੁਕਤ ਰਾਸ਼ਟਰ ਵਿਚ ਇਕ ਵਾਰ ਫਿਰ ਤਿੰਨ ਮਹੱਤਵਪੂਰਨ ਬੌਡੀਆਂ ਵਿਚ ਮੈਂਬਰ ਚੁਣਿਆ ਗਿਆ ਹੈ।ਇਸੇ ਸਾਲ ਜਨਵਰੀ ਦੀ ਸ਼ੁਰੂਆਤ ਵਿਚ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਅਸਥਾਈ ਮੈਂਬਰ ਦੇ ਤੌਰ 'ਤੇ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਵਾਰ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰੀਸ਼ਦ ਦੀਆਂ ਤਿੰਨ ਬੌਡੀਆਂ ਲਈ ਭਾਰਤ ਦੀ ਚੋਣ ਕੀਤੀ ਗਈ ਹੈ।

ਅਪਰਾਧ ਨਿਰੋਧਕ ਅਤੇ ਅਪਰਾਧਿਕ ਕਮੇਟੀ ਦਾ ਮੈਂਬਰ ਬਣਿਆ ਭਾਰਤ
ਭਾਰਤ ਨੂੰ ਜ਼ੁਬਾਨੀ ਮਨਜ਼ੂਰੀ ਦੇ ਨਾਲ ਅਪਰਾਧ ਦੀ ਰੋਕਥਾਮ ਅਤੇ ਅਪਰਾਧਿਕ ਕਮਿਸ਼ਨ ਵਿਚ 1 ਜਨਵਰੀ, 2022 ਤੋਂ ਸ਼ੁਰੂ ਹੋ ਰਹੇ ਤਿੰਨ ਸਾਲ ਦੇ ਕਾਰਜਕਾਲ ਲਈ ਚੁਣਿਆ ਗਿਆ ਹੈ। ਉੱਥੇ ਆਸਟ੍ਰੀਆ, ਬਹਿਰੀਨ, ਬੇਲਾਰੂਸ, ਬੁਲਗਾਰੀਆ, ਕੈਨੇਡਾ, ਫਰਾਂਸ, ਘਾਨਾ, ਲੀਬੀਆ, ਪਾਕਿਸਤਾਨ, ਕਤਰ, ਥਾਈਲੈਂਡ,ਟੋਗੋ ਅਤੇ ਅਮਰੀਕਾ ਨੂੰ ਵੀ ਜ਼ੁਬਾਨੀ ਮਨਜੂਰੀ ਦੇ ਨਾਲ ਚੁਣਿਆ ਗਿਆ ਜਦਕਿ ਬ੍ਰਾਜ਼ੀਲ, ਡੋਮਿਨਿਕ ਗਣਰਾਜ, ਪ੍ਰਾਗ, ਚਿਲੀ, ਕਿਊਬਾ ਨੂੰ ਗੁਪਤ ਵੋਟਿੰਗ ਜ਼ਰੀਏ ਚੁਣਿਆ ਗਿਆ।

ਪੜ੍ਹੋ ਇਹ ਅਹਿਮ ਖਬਰ- ਨੇਪਾਲ ਦੀ ਹਵਾਈ ਯਾਤਰਾ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਮਿਲੀ ਇਹ ਸਹੂਲਤ

ਲਿੰਗੀ ਸਮਾਨਤਾ ਅਤੇ ਮਹਿਲਾ ਮਜ਼ਬੂਤੀਕਰਨ ਸੰਸਥਾ ਦਾ ਬਣਿਆ ਮੈਂਬਰ
ਭਾਰਤ ਨੂੰ ਸੰਯੁਕਤ ਰਾਸ਼ਟਰ ਲਿੰਗੀ ਸਮਾਨਤਾ ਅਤੇ ਮਹਿਲਾ ਮਜ਼ਬੂਤੀਕਰਨ ਸੰਸਥਾ ਦੇ ਕਾਰਜਕਾਰੀ ਬੋਰਡ ਵਿਚ ਵੀ ਤਿੰਨ ਸਾਲ ਦੇ ਕਾਰਜਕਾਲ ਲਈ ਮਨਜ਼ੂਰੀ ਦੇ ਨਾਲ ਚੁਣਿਆ ਗਿਆ। ਸੰਯੁਕਤ ਰਾਸ਼ਟਰ ਬੌਡੀ ਵਿਚ ਅਫਗਾਨਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼, ਕੈਮਰੂਨ, ਕੋਲੰਬੀਆ, ਡੋਮਿਨਿਕ ਗਣਰਾਜ, ਮਿਸਰਸ, ਗਾਂਬੀਆ, ਗੁਯਾਨਾ, ਕੀਨੀਆ, ਮੋਨਾਕੋ, ਪੇਲੈਂਡ, ਦੱਖਣੀ ਅਫਰੀਕਾ, ਥਾਈਲੈਂਡ, ਤੁਰਕਮੇਨਿਸਤਾਨ ਅਤੇ ਯੂਕਰੇਨ ਵੀ ਚੁਣੇ ਗਏ।

ਵਿਸ਼ਵ ਖਾਧ ਪ੍ਰੋਗਰਾਮ ਦੇ ਕਾਰਜਕਾਰੀ ਬੋਰਡ ਵਿਚ ਬਣਾਈ ਜਗ੍ਹਾ
ਇਸ ਦੇ ਇਲਾਵਾ ਭਾਰਤ ਦੀ ਵਿਸ਼ਵ ਖਾਧ ਪ੍ਰੋਗਰਾਮ ਦੇ ਕਾਰਜਕਾਰੀ ਬੋਰਡ ਵਿਚ ਵੀ ਚੋਣ ਹੋਈ। ਇਕ ਜਨਵਰੀ, 2022 ਤੋਂ ਉਸ ਦਾ ਕਾਰਜਕਾਲ ਸ਼ੁਰੂ ਹੋਵੇਗਾ। ਇਸ ਬੋਰਡ ਵਿਚ ਫਰਾਂਸ, ਘਾਨਾ, ਕੋਰੀਆ ਗਣਰਾਜ, ਰੂਸ ਅਤੇ ਸਵੀਡਨ ਨੂੰ ਵੀ ਮਨਜ਼ੂਰੀ ਜ਼ਰੀਏ ਚੁਣਿਆ ਗਿਆ।


author

Vandana

Content Editor

Related News