ਅਮਰੀਕਾ, ਬ੍ਰਿਟੇਨ ਨੇ ਚੁੱਕਿਆ ਹਾਂਗਕਾਂਗ ਦਾ ਮੁੱਦਾ, ਚੀਨ ਨੇ ਦਿੱਤਾ ਇਹ ਹਵਾਲਾ

05/30/2020 6:03:26 PM

ਸੰਯੁਕਤ ਰਾਸ਼ਟਰ (ਭਾਸ਼ਾ): ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਇਕ ਐਮਰਜੈਂਸੀ ਚਰਚਾ ਵਿਚ ਅਮਰੀਕਾ ਅਤੇ ਬ੍ਰਿਟੇਨ ਨੇ ਹਾਂਗਕਾਂਗ 'ਤੇ ਚੀਨ ਦੇ ਵਿਵਾਦਮਈ ਸੁਰੱਖਿਆ ਕਾਨੂੰਨ ਦੇ ਮੁੱਦੇ ਨੂੰ ਚੁੱਕਿਆ। ਇਸ ਗੱਲ ਨਾਲ ਨਾਰਾਜ਼ ਚੀਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਇਸ ਦੀ ਬਜਾਏ ਮਿਨੀਪੋਲਿਸ ਵਿਚ ਪ੍ਰਦਰਸ਼ਨਕਾਰੀਆਂ 'ਤੇ ਅਮਰੀਕਾ ਦੁਆਰਾ ਜ਼ਿਆਦਾ ਬਲ ਦੀ ਵਰਤੋਂ ਅਤੇ ਗੈਰ ਗੋਰਿਆਂ ਵਿਰੁੱਧ ਭੇਦਭਾਵ 'ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

ਅਮਰੀਕਾ ਅਤੇ ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਐਮਰਜੈਂਸੀ ਚਰਚਾ ਦੀ ਮੰਗ ਕੀਤੀ, ਜਿਸ ਦੇ ਬਾਅਦ 15 ਮੈਂਬਰਾਂ ਵਾਲੀ ਸੁਰੱਖਿਆ ਪਰੀਸ਼ਦ ਨੇ ਹਾਂਗਕਾਂਗ ਦੇ ਮੁੱਦੇ 'ਤੇ ਗੈਰ ਰਸਮੀ ਆਨਲਾਈਨ ਬੈਠਕ ਕੀਤੀ। ਸੰਯੁਕਤ ਰਾਸ਼ਟਰ ਦੇ ਲਈ ਅਮਰੀਕੀ ਰਾਜਦੂਤ ਕੇਲੀ ਕ੍ਰਾਫਟ ਨੇ ਕਿਹਾ,''ਅੱਜ ਮੈ ਪਰੀਸ਼ਦ ਨੂੰ ਇਕ ਸਧਾਰਨ ਪ੍ਰਸ਼ਨ ਕੀਤਾ ਕੀ ਅਸੀਂ ਆਜ਼ਾਦੀ ਪਸੰਦ ਕਰਨ ਵਾਲੇ ਹੋਰ ਲੋਕਾਂ ਦੇ ਵਾਂਗ ਹਾਂਗਕਾਂਗ ਦੇ ਲੱਖਾਂ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਅਤੇ  ਸਨਮਾਨ ਵਾਲੀ ਜ਼ਿੰਦਗੀ ਜਿਉਣ ਦੇ ਉਹਨਾਂ ਦੇ ਤਰੀਕੇ ਦਾ ਬਚਾਅ ਕਰਨ ਲਈ ਕੋਈ ਸਨਮਾਨ ਪੂਰਵਕ ਰੱਵਈਆ ਅਪਨਾਉਣ ਜਾ ਰਰੇ ਹਾਂ ਜਾਂ ਅਸੀਂ ਚੀਨ ਦੀ ਕਮਿਊਨਿਸਟ ਪਾਰਟੀ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਅਤੇ ਹਾਂਗਕਾਂਗ ਦੇ ਲੋਕਾਂ 'ਤੇ ਆਪਣੀ ਇੱਛਾ ਥੋਪਣ ਦੀ ਇਜਾਜ਼ਤ ਦੇਵਾਂਗੇ ਜੋ ਆਪਣੀ ਆਜ਼ਾਦੀ ਅਤੇ ਜੀਵਨ ਦੀ ਆਪਣੀ ਸ਼ੈਲੀ ਨੂੰ ਸੁਰੱਖਿਅਤ ਕਰਨ ਲਈ ਸਾਡੇ ਵੱਲ ਦੇਖ ਰਹੇ ਹਨ।'' ਕ੍ਰਾਫਟ ਨੇ ਕਿਹਾ ਕਿ ਅਮਰੀਕਾ ਦ੍ਰਿੜ੍ਹ ਹੈ ਅਤੇ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਅਪੀਲ ਕਰਦਾ ਹੈ ਕਿ ਉਹ ਚੀਨ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਕਹਿਣ ਅਤੇ ਇਸ ਸੰਸਥਾ ਅਤੇ ਹਾਂਗਕਾਂਗ ਦੇ ਲੋਕਾਂ ਦੇ ਪ੍ਰਤੀ ਆਪਣੀ ਅੰਤਰਰਾਸ਼ਟਰੀ ਕਾਨੂੰਨੀ ਵਚਨਬੱਧਤਾਵਾਂ ਦਾ ਸਨਮਾਨ ਕਰਨ ਦੀ ਮੰਗ ਵਿਚ ਸ਼ਾਮਲ ਹੋਵੇ। 

ਉੱਥੇ ਬੀਜਿੰਗ ਨੇ ਇਸ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਬਿੱਲ ਨੂੰ ਪਾਸ ਕਰਨਾ ਪੂਰੀ ਤਰ੍ਹਾਂ ਨਾਲ ਚੀਨ ਦਾ ਅੰਦਰੂਨੀ ਮਾਮਲਾ ਹੈ। ਇਸ ਦਾ ਸੁਰੱਖਿਆ ਪਰੀਸ਼ਦ ਦੇ ਕੰਮਕਾਜ ਅਤੇ ਅਧਿਕਾਰ ਖੇਤਰ ਨਾਲ ਕੋਈ ਲੈਣਾ-ਦੇਣਾ ਨਹੀਂ। ਸੰਯੁਕਤ ਰਾਸ਼ਟਰ ਵਿਚ ਚੀਨ ਦੇ ਰਾਜਦੂਤ ਝਾਂਗ ਜੁਨ ਅਤੇ ਰੂਸ ਨੇ ਅਮਰੀਕਾ ਨੂੰ ਜੌਰਜ ਫਲਾਈਡ ਦੀ ਹੱਤਿਆ ਦਾ ਜ਼ਿੰਮੇਵਾਰ ਠਹਿਰਾਇਆ। ਝਾਂਗ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਇਸ ਮੁੱਦੇ 'ਤੇ ਸਮਾਂ ਬਰਬਾਦ ਕਰਨ ਦੀ ਬਜਾਏ ਪਰੀਸ਼ਦ ਨੂੰ ਅਜਿਹੇ ਮਾਮਲਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਅੰਤਰਾਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ ਲਈ ਜ਼ਰੂਰੀ ਹਨ।'' ਉਹਨਾਂ ਨੇ ਕਿਹਾ,''ਉਦਾਹਰਣ ਦੇ ਤੌਰ 'ਤੇ ਅੰਤਰਰਾਸ਼ਟਰੀ ਸੁਰੱਖਿਆ ਅਤੇ ਸ਼ਾਂਤੀ 'ਤੇ ਬ੍ਰੈਗਜ਼ਿਟ ਦਾ ਪ੍ਰਭਾਵ, ਅਮਰੀਕਾ ਅਤੇ ਹੋਰ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਇਕਪਾਸੜ ਪਾਬੰਦੀਆਂ, ਮਿਨੀਪੋਲਿਸ ਵਿਚ ਪ੍ਰਦਰਸ਼ਨਕਾਰੀਆਂ 'ਤੇ ਜ਼ਿਆਦਾ ਬਲ ਦੀ ਵਰਤੋਂ, ਅਫਰੀਕੀ-ਅਰਮੀਕੀ ਨੌਜਵਾਨ ਦੀ ਹੱਤਿਆ ਅਤੇ ਅਫਰੀਕੀ-ਅਮਰੀਕੀਆਂ ਦੇ ਵਿਰੁੱਧ ਨਸਲੀ ਭੇਦਭਾਵ। ਇਹ ਸੂਚੀ ਅੰਤਹੀਣ ਹੋ ਸਕਦੀ ਹੈ। ਚੀਨ ਇਹਨਾਂ ਮੁ੍ੱਦਿਆਂ 'ਤੇ ਤੁਹਾਡੇ ਨਾਲ ਕੰਮ ਕਰਨ ਲਈ ਤਿਆਰ ਹੈ।'' 

ਚੀਨ ਦਾ ਸਮਰਥਨ ਕਰਿਦਆਂ ਰੂਸ ਦੇ ਪਹਿਲੇ ਉਪ ਸਥਾਈ ਪ੍ਰਤੀਨਿਧੀ ਦਿਮਿਤਰੀ ਪੋਲੀਯਾਂਸਿਕੀ ਨੇ ਟਵੀਟ ਕਰਕੇ ਕਿਹਾ,''ਸੁਰੱਖਿਆ ਪਰੀਸ਼ਦ ਵਿਚ ਹਾਂਗਕਾਂਗ ਦਾ ਮੁੱਦਾ ਉਠਣਾ ਅਮਰੀਕਾ ਅਤੇ ਬ੍ਰਿਟੇਨ ਦਾ ਅਜੀਬ ਕਦਮ ਹੈ। ਇਸ ਨੂੰ ਪਰੀਸ਼ਦ ਦੇ ਮੈਂਬਰਾਂ ਦਾ ਬਹੁਮਤ ਨਹੀਂ ਹੈ। ਇਹ ਵੰਡਕਾਰੀ, ਨਫਰਤ ਭਰੂਪਰ ਮੁੱਦਾ ਹੈ, ਜਿਸ ਦਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹੇ ਮੁੱਦੇ ਪਰੀਸ਼ਦ ਵਿਚ ਨਹੀਂ ਲਿਆਂਦੇ ਜਾਣੇ ਚਾਹੀਦੇ।'' ਝਾਂਗ ਨੇ ਕਿਹਾ ਕਿ ਅਮਰੀਕਾ ਅਤੇ ਬ੍ਰਿਟੇਨ ਨੂੰ ਹਾਂਗਕਾਂਗ ਦੇ ਮੁੱਦੇ ਵਿਚ ਦਖਲ ਦੇਣਾ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੌਰਾਨ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਣੇ ਮੁੱਖ ਪੱਤਰ ਵਿਚ ਕਿਹਾ ਕਿ ਅਮਰੀਕ ਵੱਲੋ ਹਾਂਗਕਾਂਗ ਨੂੰ ਦਿੱਤੀਆਂ ਗਈਆਂ ਕੁਝ ਵਪਾਰਕ ਤਰਜੀਹਾਂ ਨੂੰ ਖਤਮ ਕਰਨਾ ਚੀਨ ਦੇ ਅੰਦਰੂਨੀ ਮਾਮਲੇ ਵਿਚ ਘੋਰ ਦਖਲ ਹੈ।


Vandana

Content Editor

Related News