ਯੂ.ਏ.ਈ. ਦਾ ਪਾਕਿ ਸਮੇਤ 12 ਹੋਰ ਦੇਸ਼ਾਂ ਨੂੰ ਵੱਡਾ ਝਟਕਾ, ਯਾਤਰਾ ਵੀਜ਼ਾ ਜਾਰੀ ਕਰਨ 'ਤੇ ਰੋਕ
Thursday, Nov 19, 2020 - 05:52 PM (IST)
ਇਸਲਾਮਾਬਾਦ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਪਾਕਿਸਤਾਨ ਅਤੇ 12 ਹੋਰ ਦੇਸਾਂ ਦੇ ਯਾਤਰੀਆਂ ਦੇ ਲਈ ਨਵੇਂ ਵੀਜ਼ਾ ਜਾਰੀ ਕਰਨ ਨੂੰ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਹੈ। ਪਾਕਿਸਤਾਨੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਦੇ ਮੁਤਾਬਕ, ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਬੁੱਧਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹ ਕਿ ਯੂ.ਏ.ਈ. ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫ਼ੈਸਲਾ ਦੇਸ਼ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ।
ਪਾਕਿਸਤਾਨੀ ਵਿਦੇਸ਼ ਦਫਤਰ ਦੇ ਬੁਲਾਰੇ ਜਾਹਿਦ ਹਾਫਿਜ਼ ਚੌਧਰੀ ਨੇ ਕਿਹਾ ਹੈ ਕਿ ਯੂ.ਏ.ਈ. ਨੇ ਪਾਕਿਸਤਾਨ ਸਮੇਤ 13 ਦੇਸ਼ਾਂ ਦੇ ਲਈ ਅੱਗੇ ਦੀ ਘੋਸ਼ਣਾ ਤੱਕ ਅਸਥਾਈ ਰੂਪ ਨਾਲ ਨਵੇਂ ਯਾਤਰਾ ਵੀਜ਼ਾ ਕਰਨ ਨੂੰ ਮੁਅੱਤਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਤੋਂ ਜਾਰੀ ਵੀਜ਼ਾ ਦੇ ਲਈ ਮੁਅੱਤਲੀ ਨਿਯਮ ਲਾਗੂ ਨਹੀਂ ਹੋਵੇਗਾ। ਪਾਕਿਸਤਾਨ ਦੇ ਇਲਾਵਾ ਯੂ.ਏ.ਈ. ਸਰਕਾਰ ਨੇ ਤੁਰਕੀ, ਈਰਾਨ, ਯਮਨ, ਸੀਰੀਆ, ਇਰਾਕ, ਸੋਮਾਲੀਆ, ਲੀਬੀਆ, ਕੀਨੀਆ ਅਤੇ ਅਫਗਾਨਿਸਤਾਨ ਦੇ ਹੋਰ ਲੋਕਾਂ ਦੇ ਲਈ ਯਾਤਰਾ ਵੀਜ਼ਾ ਜਾਰੀ ਕਰਨ ਨੂੰ ਮੁਅੱਤਲ ਕਰ ਦਿੱਤਾ।
ਯੂ.ਏ.ਈ. ਸਰਕਾਰ ਵੱਲੋਂ ਇਹ ਫ਼ੈਸਲਾ ਪਾਕਿਸਤਾਨ ਵਿਚ ਵੱਧਦੇ ਕੋਵਿਡ-19 ਮਾਮਲਿਆਂ ਕਾਰਨ ਆਇਆ ਹੈ। ਪਿਛਲੇ ਇਕ ਹਫਤੇ ਵਿਚ ਦੇਸ਼ ਵਿਚ ਕੋਰੋਨਾਵਾਇਰਸ ਦੇ 2 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਜੂਨ ਵਿਚ ਯੂ.ਏ.ਈ. ਨੇ ਪਾਕਿਸਤਾਨ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਯਾਤਰੀ ਸੇਵਾਵਾਂ ਦੇ ਅਸਥਾਈ ਮੁਅੱਤਲੀ ਦੀ ਘੋਸ਼ਣਾ ਕੀਤੀ ਸੀ। ਪਾਕਿਸਤਾਨੀ ਵਿਚ ਹੁਣ ਤੱਕ ਕੋਵਿਡ-19 ਦੇ ਕੁੱਲ਼ 3,63,380 ਮਾਮਲੇ ਸਾਹਮਣੇ ਆਏ ਹਨ। ਵਰਤਮਾਨ ਵਿਚ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 30,362 ਹੈ।