ਕੋਰੋਨਾ ਦੇ ਕਹਿਰ ''ਚ ਦੁਬਈ ''ਚ ਭਾਰਤੀ ਦੂਤਾਵਾਸ ਨੇ ਖੋਲ੍ਹੇ 5 ਪਾਸਪੋਰਟ ਸੇਵਾ ਕੇਂਦਰ

Monday, Apr 27, 2020 - 06:08 PM (IST)

ਕੋਰੋਨਾ ਦੇ ਕਹਿਰ ''ਚ ਦੁਬਈ ''ਚ ਭਾਰਤੀ ਦੂਤਾਵਾਸ ਨੇ ਖੋਲ੍ਹੇ 5 ਪਾਸਪੋਰਟ ਸੇਵਾ ਕੇਂਦਰ

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਵੀ ਕੋਰੋਨਾਵਾਇਰਸ ਇਨਫੈਕਸ਼ਨ ਫੈਲਿਆ ਹੈ। ਵਾਇਰਸ ਦੇ ਇਸ ਕਹਿਰ ਵਿਚ ਭਾਰਤੀਆਂ ਲਈ ਇਕ ਚੰਗੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਭਾਰਤੀ ਪਾਸਪੋਰਟ ਸੇਵਾਵਾਂ ਨੂੰ ਸੋਮਵਾਰ ਨੂੰ ਦੁਬਈ ਅਤੇ ਉੱਤਰੀ ਅਮੀਰਾਤ ਦੇ ਕਈ ਕੇਂਦਰਾਂ ਵਿਚ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਕੋਰੋਨਾ ਮਹਾਮਾਰੀ ਦੇ ਵਿਚ ਦੁਬਈ ਵਿਚ ਭਾਰਤੀ ਵਣਜ ਦੂਤਾਵਾਸ ਨੇ ਐਲਾਨ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ। 

ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ 5 ਪਾਸਪੋਰਟ ਸੇਵਾ ਕੇਂਦਰ ਅਲ ਖਲੀਹ ਕੇਂਦਰ ਅਤੇ ਦੁਬਈ ਵਿਚ ਬੀ.ਐੱਲ.ਐੱਸ. ਦੇਇਰਾ, ਸ਼ਾਰਜਾਹ ਮੁੱਖ ਕੇਂਦਰ, ਫੁਜੈਰਾ ਆਈ.ਐੱਸ.ਸੀ. ਅਤੇ ਬੀ.ਐੱਲ.ਐੱਸ. ਰਾਸ ਅਲ ਖੈਮਾਹ ਨੂੰ ਕੋਰੋਨਾ ਦੇ ਕਾਰਨ ਲੱਗੀਆਂ ਪਾਬੰਦੀਆਂ ਵਿਚ ਛੋਟ ਦੇ ਨਾਲ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ। ਵਣਜ ਦੂਤਾਵਾਸ ਦੇ ਮੁਤਾਬਕ ਸਿਰਫ 31 ਮਈ ਤੱਕ ਖਤਮ ਹੋਣ ਵਾਲੇ ਪਾਸਪੋਰਟ ਨੂੰ ਹੀ ਰਿਨਿਊ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਨਵੀਨੀਕਰਨ ਐਪਲੀਕੇਸ਼ਨਾਂ ਸਿਰਫ ਕੇਂਦਰ ਦੇ ਨਾਲ ਇਕ ਨਿਯੁਕਤੀ ਬੁੱਕ ਕਰਨ ਦੇ ਬਾਅਦ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਕੇਂਦਰਾਂ ਦੇ ਸਾਰੇ ਸੈਲਾਨੀਆਂ ਨੂੰ ਸਮਾਜਿਕ ਦੂਰੀ ਦਾ ਵੀ ਖਾਸ ਖਿਆਲ ਰੱਖਣਾ ਪਵੇਗਾ।

ਪੜ੍ਹੋ ਇਹ ਅਹਿਮ ਖਬਰ- ਦੁਬਈ 'ਚ ਕੈਂਸਰ ਤੋਂ ਬਚਣ ਦੇ ਬਾਅਦ 4 ਸਾਲਾ ਭਾਰਤੀ ਬੱਚੀ ਨੇ ਦਿੱਤੀ ਕੋਵਿਡ-19 ਨੂੰ ਮਾਤ

ਗੌਰਤਲਬ ਹੈ ਕਿ ਸੰਯੁਕਤ ਅਰਬ ਅਮੀਰਾਤ ਵਿਚ ਕੋਰੋਨਾ ਇਨਫੈਕਟਿਡਾਂ ਦਾ ਅੰਕੜਾ 10 ਹਜ਼ਾਰ ਦੇ ਪਾਰ ਪਹੁੰਚ ਚੁੱਕਾ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਯੂ.ਏ.ਈ. ਵਿਚ ਹੁਣ ਤੱਕ 10,349 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਉੱਥੇ ਮਰਨ ਵਾਲਿਆਂ ਦਾ ਅੰਕੜਾ 76 ਤੱਕ ਪਹੁੰਚ ਗਿਆ ਹੈ। ਇਸ ਦੇ ਇਲਾਵਾ 1978 ਲੋਕ ਠੀਕ ਵੀ ਹੋ ਚੁੱਕੇ ਹਨ।


author

Vandana

Content Editor

Related News