ਯੂ.ਏ.ਈ. ਦਾ ਵੱਡਾ ਐਲਾਨ, ਵਿਦੇਸ਼ੀ ਪੇਸ਼ਾਵਰਾਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ

Monday, Nov 16, 2020 - 06:03 PM (IST)

ਯੂ.ਏ.ਈ. ਦਾ ਵੱਡਾ ਐਲਾਨ, ਵਿਦੇਸ਼ੀ ਪੇਸ਼ਾਵਰਾਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਹੋਰ ਵੱਧ ਪੇਸ਼ਾਵਰਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿਚ ਪੀ.ਐੱਚ.ਡੀ. ਡਿਗਰੀਧਾਰਕ, ਡਾਕਟਰ, ਇੰਜੀਨੀਅਰ ਅਤੇ ਯੂਨੀਵਰਸਿਟੀਆਂ ਦੇ ਕੁਝ ਖ਼ਾਸ ਗ੍ਰੈਜੁਏਟ ਸ਼ਾਮਲ ਹਨ।

ਯੂ.ਏ.ਈ. ਪ੍ਰਤਿਭਾਸ਼ਾਲੀ ਲੋਕਾਂ ਨੂੰ ਖਾੜੀ ਦੇਸ਼ ਵਿਚ ਵਸਾਉਣ ਅਤੇ ਰਾਸ਼ਟਰ ਨਿਰਮਾਣ ਵਿਚ ਉਹਨਾਂ ਦੀ ਮਦਦ ਲੈਣ ਲਈ ਗੋਲਡਨ ਵੀਜ਼ਾ ਜਾਰੀ ਕਰਦਾ ਹੈ। ਯੂ.ਏ.ਈ. ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਟਵੀਟ ਕਰਕੇ ਇਹ ਘੋਸ਼ਣਾ ਕੀਤੀ। 

 

ਉਹਨਾਂ ਨੇ ਟਵੀਟ ਕੀਤਾ,''ਅਸੀਂ ਅੱਜ ਹੇਠਲੀਆਂ ਸ਼੍ਰੇਣੀਆਂ ਵਿਚ ਪ੍ਰਵਾਸੀਆਂ ਲਈ 10 ਸਾਲ ਦਾ ਗੋਲਡਨ ਵੀਜ਼ਾ ਜਾਰੀ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ। ਜਿਸ ਵਿਚ ਸਾਰੇ ਪੀ.ਐੱਚ.ਡੀ. ਡਿਗਰੀਧਾਰਕ, ਸਾਰੇ ਡਾਕਟਰ, ਕੰਪਿਊਟਰ ਇੰਜੀਨੀਅਰ, ਇਲੈਕਟ੍ਰੋਨਿਕਸ, ਪ੍ਰੋਗਰਾਮਿੰਗ ਬਿਜਲੀ ਅਤੇ ਬਾਇਓਤਕਨਾਲੋਜੀ, ਯੂ.ਏ.ਈ. ਵੱਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਦੇ ਗ੍ਰੈਜੁਏਟ, ਜਿਹਨਾਂ ਦਾ ਜੀ.ਪੀ.ਏ. (ਗ੍ਰੇਡ ਪੁਆਇੰਟ ਐਵਰੇਜ) 3.8 ਜਾਂ ਉਸ ਨਾਲ ਵੱਧ ਹੋਵੇ ਸ਼ਾਮਲ ਹਨ।'' 

ਇਸ ਫ਼ੈਸਲੇ ਨੂੰ ਯੂ.ਏ.ਈ. ਦੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ।ਗਲਫ ਨਿਊਜ਼ ਨੇ ਦੱਸਿਆ ਕਿ ਗੋਲਡਨ ਵੀਜ਼ਾ ਵਿਸ਼ੇਸ਼ ਡਿਗਰੀਧਾਰਕਾਂ ਨੂੰ ਵੀ ਦਿੱਤਾ ਜਾਵੇਗਾ, ਜਿਸ ਵਿਚ ਨਕਲੀ ਬੁੱਧੀਮਤਾ ਅਤੇ ਲਾਗ ਦੀ ਬੀਮਾਰੀ ਵਿਗਿਆਨ ਜਿਹੇ ਖੇਤਰਾਂ ਦੇ ਮਾਹਰ ਸ਼ਾਮਲ ਹਨ। 


author

Vandana

Content Editor

Related News