ਭਾਰਤੀ ਮਾਂ-ਬੇਟੀ ''ਤੇ ਹਮਲਾ ਕਰਨ ਦੇ ਦੋਸ਼ ''ਚ ਸੂਡਾਨੀ ਵਿਅਕਤੀ ਨੂੰ ਜੇਲ

Monday, Jan 06, 2020 - 05:12 PM (IST)

ਭਾਰਤੀ ਮਾਂ-ਬੇਟੀ ''ਤੇ ਹਮਲਾ ਕਰਨ ਦੇ ਦੋਸ਼ ''ਚ ਸੂਡਾਨੀ ਵਿਅਕਤੀ ਨੂੰ ਜੇਲ

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ ਦੀ ਇਕ ਅਦਾਲਤ ਨੇ 43 ਸਾਲ ਦੇ ਇਕ ਸੂਡਾਨੀ ਨੂੰ ਆਪਣੇ ਇਕ ਹਮਵਤਨ ਦੀ ਹੱਤਿਆ ਕਰਨ ਅਤੇ ਇਕ ਭਾਰਤੀ ਮਹਿਲਾ ਤੇ ਉਸ ਦੀ ਨਾਬਾਲਗ ਬੇਟੀ 'ਤੇ 2019 ਵਿਚ ਹਮਲਾ ਕਰਨ ਦੇ ਦੋਸ਼ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ। ਖਲੀਜ਼ ਟਾਈਮਜ਼ ਦੀ ਸੋਮਵਾਰ ਦੀ ਖਬਰ ਦੇ ਮੁਤਾਬਕ ਦੋਸ਼ੀ ਨੂੰ ਮਾਰੇ ਗਏ 46 ਸਾਲਾ ਵਿਅਕਤੀ ਨੱਗੀ ਸ਼ੇਖ ਇਦਰੀਸ ਦੇ ਪਰਿਵਾਰ ਨੂੰ 2 ਲੱਖ ਦਿਰਹਮ (54,450 ਡਾਲਰ) ਦਾ ਜ਼ੁਰਮਾਨਾ ਦੇਣ ਦਾ ਵੀ ਆਦੇਸ਼ ਦਿੱਤਾ ਗਿਆ। ਖਬਰ ਦੇ ਮੁਤਾਬਕ ਦੋਸ਼ੀ ਨੂੰ ਹੱਤਿਆ ਦੇ ਜ਼ੁਰਮ ਵਿਚ 7 ਸਾਲ ਦੀ ਕੈਦ ਅਤੇ ਭਾਰਤੀ ਲੋਕਾਂ 'ਤੇ ਹਮਲਾ ਕਰਨ ਦੇ ਅਪਰਾਧ ਵਿਚ 3 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਸਜ਼ਾ ਪੂਰੀ ਹੋਣ ਮਗਰੋਂ ਉਸ ਨੂੰ ਸੂਡਾਨ ਭੇਜ ਦਿੱਤਾ ਜਾਵੇਗਾ।

ਇਸ ਖਬਰ ਵਿਚ ਦੋਸ਼ੀ ਦਾ ਨਾਮ ਨਹੀਂ ਦੱਸਿਆ ਗਿਆ। ਹੱਤਿਆ ਅਤੇ ਹਮਲੇ ਦੀ ਵਾਰਦਾਤ 16 ਜਨਵਰੀ, 2019 ਨੂੰ ਵਾਪਰੀ ਸੀ। ਭਾਰਤੀ ਮਹਿਲਾ ਨੇ ਦੱਸਿਆ ਕਿ ਉਹ ਸ਼ਾਰਜਾਹ ਦੇ ਅਲ ਬੁਤੈਨਾ ਇਲਾਕੇ ਵਿਚ ਆਪਣੀ 7 ਸਾਲ ਦੀ ਬੇਟੀ ਨਾਲ ਘਰ ਪਰਤ ਰਹੀ ਸੀ। ਉਦੋਂ ਐਲੀਵੇਟਰ 'ਤੇ ਹਮਲਾਵਰ ਨੇ ਉਹਨਾਂ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਮਹਿਲਾ ਦੇ ਮੁਤਾਬਕ ਉਸ ਦੀ ਚੀਕ ਸੁਣ ਕੇ ਜਦੋਂ ਇਦਰੀਸ ਦਖਲ ਦੇਣ ਲਈ ਉੱਥੇ ਪਹੁੰਚਿਆ ਤਾਂ ਉਸ ਦੀ ਛਾਤੀ ਵਿਚ ਚਾਕੂ ਲੱਗ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।


author

Vandana

Content Editor

Related News