ਪੁੱਤ ਦੀ ਮੌਤ ਦੇ 8 ਸਾਲ ਬਾਅਦ ਭਾਰਤੀ ਮਹਿਲਾ ਨੂੰ ਮਿਲੀ ਉਸ ਦੀ ਜਾਇਦਾਦ

06/25/2019 5:30:09 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਵਿਚ ਇਕ ਭਾਰਤੀ ਮਹਿਲਾ ਨੂੰ ਉਸ ਦੇ ਅਣਵਿਆਹੇ ਪੁੱਤ ਦੀ ਮੌਤ ਦੇ 8 ਸਾਲ ਬਾਅਦ ਉਸ ਦੀ ਜਾਇਦਾਦ ਮਿਲੀ ਹੈ। ਮੇਰੀਕੁੱਟੀ ਥਾਮਸ ਦਾ 35 ਸਾਲਾ ਪੁੱਤ ਸ਼ਿਨੋ ਦੁਬਈ ਵਿਚ ਚੰਗੀ ਤਨਖਾਹ 'ਤੇ ਕੰਮ ਕਰਦਾ ਸੀ। ਸ਼ਿਨੋ ਦੀ ਮੌਤ ਦੇ ਬਾਅਦ ਉਸ ਦੀ ਬਚਤ ਰਾਸ਼ੀ ਕੇਰਲ ਵਿਚ ਉਸ ਦੇ ਵੱਡੇ ਭਰਾ ਅਤੇ ਮਾਂ ਨੂੰ ਮਿਲਣ ਵਾਲੀ ਸੀ। 

ਇਕ ਸਮਾਚਾਰ ਏਜੰਸੀ ਮੁਤਾਬਕ ਸ਼ਿਨੋ ਦਾ ਵੱਡਾ ਭਰਾ ਕੰਪਨੀ ਨਾਲ ਸੰਪਰਕ ਵਿਚ ਸੀ ਅਤੇ ਪਿਛਲੇ ਸਾਲ ਜਦੋਂ ਉਸ ਦੀ ਮੌਤ ਹੋ ਗਈ ਤਾਂ ਥਾਮਸ ਸਦਮੇ ਵਿਚ ਸੀ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਵੀ ਨਹੀਂ ਕਰਵਾ ਪਾਈ। ਦੁਬਈ ਵਿਚ ਵਸੀਅਤ ਲਿਖਣ ਵਾਲੀ ਇਕ ਕੰਪਨੀ ਨੇ ਥਾਮਸ ਨੂੰ ਫੋਨ ਕਰ ਕੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਉਨ੍ਹਾਂ ਲਈ ਜਾਇਦਾਦ ਛੱਡ ਗਿਆ ਹੈ। ਕੁੱਲ ਰਾਸ਼ੀ 75 ਲੱਖ ਹੈ ਜਿਸ ਵਿਚ ਉਨ੍ਹਾਂ ਦਾ ਹਿੱਸਾ 33 ਲੱਖ ਹੈ।

ਰਿਟਾਇਰਡ ਨਰਸ ਥਾਮਸ ਨੇ ਕਿਹਾ,''ਗੱਲ ਸਿਰਫ ਇਹ ਨਹੀਂ ਹੈ ਕਿ ਰਾਸ਼ੀ ਇੰਨੀ ਵੱਡੀ ਹੈ ਸਗੋਂ ਇਹ ਮੇਰੇ ਪੁੱਤ ਦੀ ਮਿਹਨਤ ਦੀ ਕਮਾਈ ਹੈ।'' ਥਾਮਸ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਬਚਤ ਰਾਸ਼ੀ ਬਾਰੇ ਪਤਾ ਸੀ ਪਰ ਉਸ ਨੂੰ ਹਾਸਲ ਕਰਨ ਦੇ ਤਰੀਕੇ ਬਾਰੇ ਪਤਾ ਨਹੀਂ ਸੀ।


Vandana

Content Editor

Related News