ਪੈਰਿਸ ਜਾ ਰਹੀ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਦਾ ਖ਼ਰਾਬ ਹੋਇਆ ਇੰਜਣ, ਕਰਵਾਈ ਸੁਰੱਖਿਅਤ ਲੈਂਡਿੰਗ
Saturday, Mar 30, 2024 - 12:45 PM (IST)
ਇੰਟਰਨੈਸ਼ਨਲ ਡੈਸਕ : ਸੈਨ ਫਰਾਂਸਿਸਕੋ ਤੋਂ ਪੈਰਿਸ ਜਾਣ ਵਾਲੀ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ 777 ਦੀ ਉਡਾਣ ਵਿਚ ਇੰਜਣ ਦੀ ਸਮੱਸਿਆ ਆਉਣ ਕਾਰਨ ਉਸ ਨੂੰ ਵੀਰਵਾਰ ਸ਼ਾਮ ਨੂੰ ਡੇਨਵਰ ਵੱਲ ਮੋੜ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਯੂਨਾਈਟਿਡ ਫਲਾਈਟ 990 - ਇੱਕ ਬੋਇੰਗ 777-200 - ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਰਵਾਨਾ ਹੋਈ ਸੀ, ਜਦੋਂ ਚਾਲਕ ਦਲ ਨੇ ਇੱਕ ਇੰਜਣ ਵਿੱਚ ਸਮੱਸਿਆ ਹੋਣ ਦੀ ਰਿਪੋਰਟ ਕੀਤੀ। ਇਸ ਮਗਰੋਂ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ
ਦੱਸ ਦੇਈਏ ਕਿ ਯੂਨਾਈਟਿਡ ਏਅਰਲਾਈਨਜ਼ ਦੀ ਉਡਾਣ ਵਿਚ 273 ਯਾਤਰੀ ਅਤੇ ਇੱਕ ਦਰਜਨ ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਗਿਆ। ਇਸ ਮਾਮਲੇ ਦੇ ਸਬੰਧ ਵਿਚ ਐੱਫਏਏ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਹਾਜ਼ ਦੇ ਚਾਲਕ ਦਲ ਦੁਆਰਾ ਇੱਕ ਸੰਭਾਵਿਤ ਮਕੈਨੀਕਲ ਸਮੱਸਿਆ ਦੀ ਰਿਪੋਰਟ ਕਰਨ ਤੋਂ ਬਾਅਦ, ਜਹਾਜ਼ ਸੁਰੱਖਿਅਤ ਰੂਪ ਵਿੱਚ ਉਤਰਿਆ ਗਿਆ। ਹੁਣ ਉੱਚ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8