ਯੂਨੀਅਨ ਸਿੱਖ ਇਟਲੀ ਦੀ ਮੀਟਿੰਗ ਦੌਰਾਨ ਹੋਈਆਂ ਸਿੱਖ ਧਰਮ ਦੀ ਰਜਿਸਟਰੇਸ਼ਨ ਨਾਲ ਸਬੰਧਤ ਵਿਚਾਰਾਂ

Sunday, Mar 09, 2025 - 10:52 AM (IST)

ਯੂਨੀਅਨ ਸਿੱਖ ਇਟਲੀ ਦੀ ਮੀਟਿੰਗ ਦੌਰਾਨ ਹੋਈਆਂ ਸਿੱਖ ਧਰਮ ਦੀ ਰਜਿਸਟਰੇਸ਼ਨ ਨਾਲ ਸਬੰਧਤ ਵਿਚਾਰਾਂ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਇਟਲੀ ਵਿੱਚ ਸਿੱਖ ਧਰਮ ਨੂੰ ਰਜਿਸਟਰ ਕਰਵਾ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦੀ ਵਿਸ਼ੇਸ਼ ਬੈਠਕ ਹੋਈ। ਜਿਸ ਵਿੱਚ ਯੂਨੀਅਨ ਸਿੱਖ ਇਟਲੀ ਦੇ ਸੇਵਾਦਾਰਾਂ ਤੋਂ ਇਲਾਵਾ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆਂ, ਵੱਖ-ਵੱਖ ਜੱਥੇਬੰਦੀਆਂ ਦੇ ਮੈਬਰਾਂ ਨੇ ਹਿੱਸਾ ਲਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਨੋਵੇਲਾਰਾ ਦੇ ਮੇਅਰ ਸਿਮੋਨੇ ਜਾਰਾਤੋਨੇਲੋ ਵੀ ਸ਼ਾਮਿਲ ਹੋਏ। 

ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਇਟਲੀ ਦੀ ਤਰੱਕੀ ਵਿੱਚ ਬੇਹੱਦ ਯੋਗਦਾਨ ਹੈ। ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਮੀਟਿੰਗ ਵਿੱਚ ਲੀਗਲ ਟੀਮ ਵੱਜੋਂ ਪਾੳਲੋ ਨਾਜੋ ਅਤੇ ਕ੍ਰਿਸਤੀਨਾ ਚਿਆਦੋਤੀ ਨੇ ਸ਼ਿਰਕਤ ਕੀਤੀ। ਜੋ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖਾਂ ਨਾਲ ਸੰਪਰਕ ਰੱਖਦੇ ਹਨ ਅਤੇ ਸਿੱਖਾਂ ਤੇ ਅਧਿਐਨ ਕਰ ਰਹੇ ਹਨ। ਉਨ੍ਹਾਂ ਬੀਤੇ ਵਰੇ ਦੇ ਸੰਸਥਾ ਦੁਆਰਾ ਕੀਤੇ ਖਰਚਿਆਂ ਦਾ ਵੇਰਵਾ ਦਿੱਤਾ ਅਤੇ ਅਗਲੇ ਸਾਲ 2025 ਲਈ ਬਜਟ ਪੇਸ਼ ਅਤੇ ਪਾਸ ਕੀਤਾ। ਸਭ ਤੋਂ ਪਹਿਲਾਂ ਲੀਗਲ ਟੀਮ ਵੱਜੋਂ ਪਾੳਲੋ ਨਾਜੋ ਅਤੇ ਕ੍ਰਿਸਤੀਨਾ ਚਿਆਦੋਤੀ ਨੇ ਸਿੱਖ ਧਰਮ ਦੀ ਫਾਈਲ ਦੇ ਸਰਕਾਰੀ ਤੌਰ 'ਤੇ ਮਨਜ਼ੂਰੀ ਲਈ ਚੱਲ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਇਸ ਮੌਕੇ ਪ੍ਰਬੰਧਕਾਂ ਦੁਆਰਾ ਸਿੱਖ ਧਰਮ ਦੀ ਫਾਈਲ ਨੂੰ ਲੈਕੇ ਕੀਤੇ ਸਵਾਲਾਂ ਦੇ ਜਵਾਬ ਦਿੱਤੇ। 

ਪੜ੍ਹੋ ਇਹ ਅਹਿਮ ਖ਼ਬਰ-ਸੀਰੀਆ ਹਿੰਸਾ: ਮ੍ਰਿਤਕਾਂ ਦੀ ਗਿਣਤੀ 1,000 ਤੋਂ ਪਾਰ

ਇਸ ਤੋਂ ਇਲਾਵਾ ਸਿੱਖ ਧਰਮ ਦੀ ਜਾਣਕਾਰੀ ਦੇਣ ਹਿੱਤ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਵਰਕਸ਼ਾਪ ਕਰਨ ਤੇ ਸਹਿਮਤੀ ਪ੍ਰਗਟਾਈ। ਇਸ ਮੌਕੇ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਯੂਨੀਅਨ ਸਿੱਖ ਇਟਲੀ ਦੇ ਹੁਣ ਤੱਕ ਦੇ ਕੀਤੇ ਕਾਰਜਾਂ ਤੇ ਸਹਿਮਤੀ ਅਤੇ ਨਵੇਂ ਕਾਰਜਾਂ ਲਈ ਹਾਮੀ ਭਰੀ। ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਟਲੀ ਵਿੱਚ ਜੋ ਧਰਮ ਰਜਿਸਟਰ ਕਰਵਾਉਣ ਦਾ ਬੀੜਾ ਯੂਨੀਅਨ ਸਿੱਖ ਇਟਲੀ ਨੇ ਚੁੱਕਿਆ ਹੈ। ਉਸਨੂੰ ਸਿਰੇ ਚਾੜਨ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਇੱਕਠੇ ਹੋਕੇ ਕੰਮ ਕਰਨ। ਉਨ੍ਹਾਂ ਸਾਰੀਆਂ ਕਮੇਟੀਆ ਨੂੰ ਇਟਲੀ ਵਿੱਚ ਸਜਾਏ ਜਾ ਰਹੇ ਨਗਰ ਕੀਰਤਨਾਂ ਵਿੱਚ ਇਟਾਲੀਅਨ ਲੋਕਾਂ ਨੂੰ ਸੱਦਾ ਪੱਤਰ ਭੇਜਣ ਲਈ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਚੱਲ ਰਹੀ ਫਾਈਲ ਦਾ ਕਾਰਜ ਜੋ ਚੱਲ ਰਿਹਾ ਹੈ। ਉਨ੍ਹਾਂ ਉਸਦੇ ਨਤੀਜੇ ਚੰਗੇ ਆਉਣ ਦੀ ਆਸ ਪ੍ਰਗਟਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News