ਮਾਂ ਦੀ ਯਾਦ ''ਚ ਸ਼ੁਰੂ ਕੀਤੀ 1,500 ਕਿਲੋਮੀਟਰ ਦੀ ਪੈਦਲ ਯਾਤਰਾ

Tuesday, May 26, 2026 - 07:35 AM (IST)

ਮਾਂ ਦੀ ਯਾਦ ''ਚ ਸ਼ੁਰੂ ਕੀਤੀ 1,500 ਕਿਲੋਮੀਟਰ ਦੀ ਪੈਦਲ ਯਾਤਰਾ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸਸਕਾਚਵਨ ਸੂਬੇ ਦੀ ਇੱਕ ਅਧਿਆਪਕਾ ਨੇ ਆਪਣੀ ਸਵ:ਮਾ ਦੀ ਯਾਦ ਵਿੱਚ 1,500 ਕਿਲੋਮੀਟਰ ਦੀ ਲੰਬੀ ਪੈਦਲ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ ਉਸ ਲਈ ਸਿਰਫ਼ ਸਰੀਰਕ ਚੁਣੌਤੀ ਨਹੀਂ, ਸਗੋਂ ਮਾਂ ਨੂੰ ਸ਼ਰਧਾਂਜਲੀ ਦੇਣ ਦਾ ਇਕ ਭਾਵੁਕ ਉਪਰਾਲਾ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਸਕਾਟੂਨ ਦੀ ਰਹਿਣ ਵਾਲੀ ਮੇਗਨ ਵੋਦਰਸਪੂਨ ਇਸ ਸਾਲ 38 ਸਾਲ ਦੀ ਹੋ ਰਹੀ ਹੈ। ਇਹ ਉਹੀ ਉਮਰ ਹੈ ਜਦੋਂ ਉਸ ਦੀ ਮਾਤਾ ਦੀ ਲਿਊਕੀਮੀਆ ਕਾਰਨ ਮੌਤ ਹੋ ਗਈ ਸੀ। ਮਾਂ ਦੀ ਯਾਦ ਨੂੰ ਆਪਣੇ ਨਾਲ ਜੋੜਦਿਆਂ ਮੇਗਨ ਨੇ ਸਸਕਾਚਵਨ ਨੂੰ ਉੱਤਰ ਤੋਂ ਦੱਖਣ ਤੱਕ ਪੈਦਲ ਪਾਰ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਈਰਾਨ ਨਾਲ ਸ਼ਾਂਤੀ ਸਮਝੌਤੇ ਲਈ ਟਰੰਪ ਨੇ ਖੇਡਿਆ 'ਅਬਰਾਹਮ ਅਕਾਰਡ' ਦਾ ਦਾਅ

ਦੱਸਿਆ ਜਾ ਰਿਹਾ ਹੈ ਕਿ ਮੇਗਨ ਅਗਲੇ 30 ਦਿਨਾਂ ਤੱਕ ਹਰ ਰੋਜ਼ ਲਗਭਗ 60 ਕਿਲੋਮੀਟਰ ਤੱਕ ਪੈਦਲ ਚੱਲੇਗੀ। ਇਸ ਦੌਰਾਨ ਉਹ ਕੁੱਲ ਕਰੀਬ 1,500 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਉਸਦਾ ਕਹਿਣਾ ਹੈ ਕਿ ਇਹ ਯਾਤਰਾ ਉਸ ਲਈ ਮਾਂ ਦੀ ਯਾਦ ਨੂੰ ਜਿਉਂਦਾ ਰੱਖਣ ਦਾ ਇੱਕ ਖ਼ਾਸ ਤਰੀਕਾ ਹੈ। ਮੇਗਨ ਨੇ ਕਿਹਾ ਕਿ ਜਦੋਂ ਉਹ ਆਪਣੀ ਮਾਂ ਦੀ ਉਮਰ ‘ਚ ਪਹੁੰਚੀ ਤਾਂ ਉਸਨੇ ਮਹਿਸੂਸ ਕੀਤਾ ਕਿ ਇਸ ਮੋੜ ਨੂੰ ਕਿਸੇ ਖ਼ਾਸ ਢੰਗ ਨਾਲ ਯਾਦਗਾਰ ਬਣਾਉਣਾ ਚਾਹੀਦਾ ਹੈ। ਇਸੇ ਸੋਚ ਤੋਂ ਪ੍ਰੇਰਿਤ ਹੋ ਕੇ ਉਸਨੇ ਇਹ ਲੰਬਾ ਸਫ਼ਰ ਸ਼ੁਰੂ ਕੀਤਾ। ਉਸਦੀ ਇਸ ਪਹਿਲ ਦੀ ਸਥਾਨਕ ਭਾਈਚਾਰੇ ਵੱਲੋਂ ਵੀ ਖੂਬ ਸਰਾਹਨਾ ਕੀਤੀ ਜਾ ਰਹੀ ਹੈ। ਲੋਕ ਉਸਨੂੰ ਰਸਤੇ ਵਿੱਚ ਹੌਸਲਾ ਦੇ ਰਹੇ ਹਨ ਅਤੇ ਉਸਦੇ ਇਸ ਉਪਰਾਲੇ ਨੂੰ ਮਾਂ ਪ੍ਰਤੀ ਪਿਆਰ ਅਤੇ ਸਮਰਪਣ ਦੀ ਵਿਲੱਖਣ ਮਿਸਾਲ ਵਜੋਂ ਦੇਖਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News