ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਮੌਤ

Saturday, Sep 24, 2022 - 11:44 PM (IST)

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਮੌਤ

ਨਿਊਯਾਰਕ/ਸਰੀ (ਰਾਜ ਗੋਗਨਾ)—ਬੀਤੇ ਦਿਨੀਂ ਇਕ ਬੇਕਾਬੂ ਹੋਏ ਟਰੱਕ ਹੇਠਾਂ ਆਉਣ ਕਾਰਨ ਬ੍ਰਿਟਿਸ਼ ਕੋਲੰਬੀਆ ਦੀ 44 ਸਾਲਾ ਗੁਰਪ੍ਰੀਤ ਕੌਰ ਸੰਘਾ ਪੰਜਾਬਣ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਸੜਕ ’ਤੇ ਇਕ ਹੋਰ ਔਰਤ ਨਾਲ ਜਾ ਰਹੀ ਸੀ, ਜਦੋਂ ਇਕ ਬੇਕਾਬੂ ਟਰੱਕ ਉਨ੍ਹਾਂ ’ਚ ਆ ਵੱਜਾ। ਦੋਵੇਂ ਔਰਤਾਂ ਟਰੱਕ ਹੇਠ ਫਸ ਗਈਆਂ ਸਨ, ਜਿਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਹਾਦਸਾ 2 ਸਤੰਬਰ ਨੂੰ ਵਾਪਰਿਆ ਸੀ ਤੇ ਉਸ ਤੋਂ ਬਾਅਦ ਗੁਰਪ੍ਰੀਤ ਕੌਰ ਹਸਪਤਾਲ ’ਚ ਇਲਾਜ ਅਧੀਨ ਸੀ । ਸੜਕ ਹਾਦਸੇ ਦੌਰਾਨ ਮੌਕੇ ਤੋਂ ਭਗੌੜੇ ਹੋਏ ਟਰੱਕ ਡਰਾਈਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਗੁਰਪ੍ਰੀਤ ਦੀ ਅਚਨਚੇਤ ਮੌਤ ਕਾਰਨ ਪੂਰਾ ਪਰਿਵਾਰ ਬਹੁਤ ਸਦਮੇ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲਾ, ਪੰਜਾਬ ਪੁਲਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇਕ ਫ਼ੌਜੀ ਨੂੰ ਕੀਤਾ ਗ੍ਰਿਫ਼ਤਾਰ


author

Manoj

Content Editor

Related News