ਟਿੱਡੀਆਂ ਦੀ ਦਹਿਸ਼ਤ ''ਤੇ UN ਦੀ ਚਿਤਾਵਨੀ, ਕਿਹਾ, ''ਜਲਦੀ ਚੁੱਕਣਾ ਪਵੇਗਾ ਕਦਮ''

Wednesday, Feb 12, 2020 - 06:02 PM (IST)

ਟਿੱਡੀਆਂ ਦੀ ਦਹਿਸ਼ਤ ''ਤੇ UN ਦੀ ਚਿਤਾਵਨੀ, ਕਿਹਾ, ''ਜਲਦੀ ਚੁੱਕਣਾ ਪਵੇਗਾ ਕਦਮ''

ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦੇ ਕਦਮ ਨਾ ਚੁੱਕੇ ਗਏ ਤਾਂ ਪੂਰਬੀ ਅਫਰੀਕਾ ਵਿਚ ਚੱਲ ਰਿਹਾ ਟਿੱਡੀਆਂ ਦਾ ਕਹਿਰ ਭਵਿੱਖ ਵਿਚ ਵੱਡੇ ਮਨੁੱਖੀ ਸੰਕਟ ਵਿਚ ਤਬਦੀਲ ਹੋ ਸਕਦਾ ਹੈ। ਪਿਛਲੇ ਸਾਲ ਦੇ ਅਖੀਰ ਵਿਚ ਪਏ ਭਾਰੀ ਮੀਂਹ ਤੋਂ ਬਾਅਦ ਪੂਰਬੀ ਅਫਰੀਕਾ ਵਿਚ ਟਿੱਡੀਆਂ ਦੀ ਦਹਿਸ਼ਤ ਸ਼ੁਰੂ ਹੋਈ ਸੀ। ਰੇਗਿਸਤਾਨੀ ਟਿੱਡੀਆਂ ਦਾ ਝੁੰਡ ਇਸ ਇਲਾਕੇ ਦੀ ਪੂਰੀ ਫਸਲ ਖਤਮ ਕਰ ਗਿਆ। ਟਿੱਡੀਆਂ ਦਾ ਇਹ ਖਤਰਾ ਈਰਾਨ ਤੇ ਪਾਕਿਸਤਾਨ ਹੁੰਦੇ ਹੋਏ ਭਾਰਤ ਤੱਕ ਆ ਪਹੁੰਚਿਆ ਹੈ।

ਸੰਯੁਕਤ ਰਾਸ਼ਟਰ ਵਿਚ ਮਨੁੱਖੀ ਮੁੱਲਾਂ ਦੇ ਮੁਖੀ ਮਾਰਕ ਲੋਕਾਕ ਨੇ ਮੰਗਲਵਾਰ ਨੂੰ ਇਥੇ ਚਿਤਾਵਨੀ ਦਿੱਤੀ ਕਿ ਜੇਕਰ ਟਿੱਡੀਆਂ ਦੀ ਦਹਿਸ਼ਤ 'ਤੇ ਲਗਾਮ ਨਹੀਂ ਲਾਈ ਗਈ ਤਾਂ ਵਿਸ਼ਵ ਨੂੰ ਵੱਡੇ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪਵੇਗਾ। ਸੰਯੁਕਤ ਰਾਸ਼ਟਰ ਦੇ ਭੋਜਨ ਤੇ ਖੇਤੀਬਾੜੀ ਦੇ ਸੀਨੀਅਰ ਅਧਿਕਾਰੀ ਕੀਥ ਕ੍ਰੇਸਮੈਨ ਨੇ ਦੱਸਿਆ ਕਿ ਟਿੱਡੀਆਂ ਦੇ ਮੀਡੀਅਮ ਆਕਾਰ ਦੇ ਇਕ ਝੁੰਡ ਵਿਚ ਤਕਰੀਬਨ 15 ਕਰੋੜ ਕੀੜੇ ਹੁੰਦੇ ਹਨ। ਫਸਲਾਂ ਦੇ ਲਈ ਇਹ ਕਿੰਨਾਂ ਵੱਡਾ ਖਤਰਾ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੀਡੀਅਮ ਆਕਾਰ ਦਾ ਇਕ ਝੁੰਡ ਇਕ ਦਿਨ ਵਿਚ ਕੀਨੀਆ ਦੀ ਪੂਰੀ ਆਬਾਦੀ ਦਾ ਭੋਜਨ ਖਤਮ ਕਰ ਸਕਦਾ ਹੈ।


author

Baljit Singh

Content Editor

Related News