''''ਤੀਜੇ ਵਿਸ਼ਵ ਯੁੱਧ ਵੱਲ ਵਧ ਰਹੀ ਦੁਨੀਆ..!'''', UN ਨੇ ਦਿੱਤੀ ਚਿਤਾਵਨੀ
Sunday, Sep 14, 2025 - 09:14 AM (IST)

ਇੰਟਰਨੈਸ਼ਨਲ ਡੈਸਕ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਮਾਣੂ ਬੰਬ-ਵਰ੍ਹਾਊ ਜਹਾਜ਼ ਟੀ.ਯੂ.-22 ਐੱਸ. 3 ਨੂੰ ਪੱਛਮੀ ਮੋਰਚੇ ’ਤੇ ਭੇਜ ਦਿੱਤਾ ਹੈ। ਇਸ ਵਿਚਾਲੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਤੀਜੇ ਵਿਸ਼ਵ ਯੁੱਧ ਵੱਲ ਜਾ ਰਹੀ ਹੈ।
ਬੰਬ-ਵਰ੍ਹਾਊ ਟੀ.ਯੂ.-22 ਐੱਸ. 3 ਜਹਾਜ਼ ਰਾਹੀਂ ਕਾਲਪਨਿਕ ਦੁਸ਼ਮਣ ਖਿਲਾਫ ਰੂਸੀ ਫੌਜ ਨੇ ਅਭਿਆਸ ਵੀ ਕੀਤਾ। ਇਸ ਦੀ ਫੁਟੇਜ ਨਾਟੋ ਨੂੰ ਮਿਲੀ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਉਕਤ ਜਹਾਜ਼ ਰਾਹੀਂ ਆਰਕਟਿਕ ਦੇ ਫ੍ਰੇਂਜ ਜੋਸੇਫ ਲੈਂਡ ਇਲਾਕੇ ਵਿਚ ਟੀਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਰੂਸ ਨੇ ਇਹ ਸ਼ਕਤੀ ਪ੍ਰਦਰਸ਼ਨ ਪੋਲੈਂਡ ਵਿਚ ਰੂਸੀ ਡਰੋਨ ਭੇਜਣ ਦੇ ਇਕ ਹਫਤੇ ਅੰਦਰ ਕੀਤਾ ਹੈ। ਪੋਲੈਂਡ ਨੇ ਬੇਲਾਰੂਸ ਤੋਂ ਆਪਣੀ ਸਰਹੱਦ ਬੰਦ ਕਰ ਦਿੱਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਤੀਜੇ ਵਿਸ਼ਵ ਯੁੱਧ ਦਾ ਖਤਰਾ ਵਧਿਆ ਹੈ।
ਪੂਰਬੀ ਮੋਰਚੇ ’ਤੇ ਸੁਰੱਖਿਆ ਮਜ਼ਬੂਤ ਕਰੇਗਾ ਨਾਟੋ
ਨਾਟੋ ਦੇ ਜਨਰਲ ਸਕੱਤਰ ਮਾਰਕ ਰੁਤੇ ਨੇ ਕਿਹਾ ਹੈ ਕਿ ਪੂਰਬੀ ਮੋਰਚੇ ਨੂੰ ਆਉਣ ਵਾਲੇ ਦਿਨਾਂ ’ਚ ਮਜ਼ਬੂਤ ਕੀਤਾ ਜਾਵੇਗਾ। ਇਸ ਵਿਚ ਬ੍ਰਿਟੇਨ ਵੀ ਸ਼ਾਮਲ ਹੋਵੇਗਾ। ਫਰਾਂਸ, ਬ੍ਰਿਟੇਨ ਤੇ ਜਰਮਨੀ ਦੇ ਪ੍ਰਮੁੱਖ ਹਥਿਆਰ ਪੂਰਬੀ ਮੋਰਚੇ ’ਤੇ ਤਾਇਨਾਤ ਕੀਤੇ ਜਾਣਗੇ।
ਨਾਟੋ ਨੂੰ 3 ਮੋਰਚਿਆਂ ’ਤੇ ਚੁਣੌਤੀ
ਰੂਸ ਨੇ ਬੇਲਾਰੂਸ ਦੇ ਨਾਲ ਪੱਛਮੀ ਸਰਹੱਦ ’ਤੇ ਕੀਤੇ ਜਾ ਰਹੇ 4 ਦਿਨਾ ਜੰਗੀ ਅਭਿਆਸ ਜ਼ਪਾਡ-2025 ’ਚ ਪੱਛਮੀ ਮੋਰਚੇ ’ਤੇ ਪ੍ਰਮਾਣੂ ਬੰਬ ਵਰ੍ਹਾਊ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਇਹ ਜੰਗੀ ਅਭਿਆਸ ਲਿਥੁਆਨੀਆ, ਪੋਲੈਂਡ ਤੇ ਲਾਤਵੀਆ ਨਾਲ ਲੱਗਦੀ ਸਰਹੱਦ ’ਤੇ ਕੀਤਾ ਜਾ ਰਿਹਾ ਹੈ। ਇੰਝ ਨਾਟੋ ਲਈ ਇਸ ਨੂੰ 3 ਮੋਰਚਿਆਂ ’ਤੇ ਚੁਨੌਤੀ ਮੰਨਿਆ ਜਾ ਰਿਹਾ ਹੈ। ਰੂਸ ਨੇ ਬੇਲਾਰੂਸ ’ਚ ਆਪਣੇ ਸੁਪਰ ਹਥਿਆਰ ਤੇ ਬੈਲਿਸਟਿਕ ਮਿਜ਼ਾਈਲ ਓਰੇਸ਼ਨਿਕ ਵੀ ਭੇਜੀ ਹੈ।
ਜੇ ਨਾ ਰੋਕਿਆ ਤਾਂ ਬਰਲਿਨ, ਪੈਰਿਸ ਜਾਂ ਲੰਡਨ ਹੋਵੇਗਾ ਅਗਲਾ ਨਿਸ਼ਾਨਾ
ਪੋਲੈਂਡ ’ਚ ਰੂਸੀ ਡਰੋਨ ਆਉਣ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੱਦੀ ਗਈ ਐਮਰਜੈਂਸੀ ਬੈਠਕ ਵਿਚ ਯੂਕ੍ਰੇਨ ਦੇ ਸਥਾਈ ਪ੍ਰਤੀਨਿਧੀ ਐਂਡ੍ਰੇਮੇਲਨਿਕ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪੁਤਿਨ ਨੂੰ ਅਜਿਹੇ ਹਮਲੇ ਕਰਨ ਤੋਂ ਨਾ ਰੋਕਿਆ ਗਿਆ ਤਾਂ ਕੱਲ ਨੂੰ ਬਰਲਿਨ, ਪੈਰਿਸ ਤੇ ਲੰਡਨ ’ਚ ਸਿਰਫ ਡਰੋਨ ਹੀ ਨਹੀਂ, ਮਿਜ਼ਾਈਲਾਂ ਵੀ ਡਿੱਗ ਸਕਦੀਆਂ ਹਨ।
ਖੂਬੀਆਂ
2,000 ਕਿ. ਮੀ. ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫਤਾਰ
30,000 ਫੁੱਟ ਦੀ ਉਚਾਈ ਤਕ ਉਡਾਣ
882 ਕਰੋੜ ਰੁਪਏ ਕੀਮਤ
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e